BREAKING NEWS
Search

ਕਪਿਲ ਦੇ ਵਿਆਹ ਤੇ ਗੁਰਦਾਸ ਮਾਨ ਅਤੇ ਸਿਰਦੂਲ ਸਿਕੰਦਰ ਨੇ ਬੰਨ੍ਹਿਆ ਰੰਗ(Video)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਉੱਘੇ ਕਮੇਡੀ ਕਲਾਕਾਰ ਕਪਿਲ ਸ਼ਰਮਾ ਦੇ ਵਿਆਹ ਸਮਾਗਮ ‘ਚ ਪੰਜਾਬ ਦੇ ਉਘੇ ਕਲਾਕਾਰਾਂ ਨੇ ਹਾਜ਼ਰੀ ਲਗਵਾਈ। ਜਿਨ੍ਹਾਂ ਵਿਚ ਗੁਰਦਾਸ ਮਾਨ, ਸਰਦੂਲ ਸਿਕੰਦਰ, ਜਸਬੀਰ ਜੱਸੀ, ਲਖਵਿੰਦਰ ਵਡਾਲੀ, ਰਣਜੀਤ ਬਾਵਾ ਸਮੇਤ ਟੀਵੀ ਜਗਤ ਦੇ ਕਈ ਕਲਾਕਾਰ ਹਾਜ਼ਰ ਸਨ। ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਗਰਲਫ੍ਰੈਂਡ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ।

ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।ਕਪਿਲ ਦੇ ਕਈ ਕਰੀਬੀ ਦੋਸਤ ਵਿਆਹ ਅਟੈਂਡ ਕਰਨ ਦੇ ਲਈ ਪੰਜਾਬ ਪਹੁੰਚੇ ਹੋਏ ਹਨ। ਸਾਰਿਆਂ ਨੇ ਕਪਿਲ ਦੇ ਨਾਲ ਗਰੁੱਪ ਫੋਟੋਸ਼ੂਟ ਵੀ ਕਰਾਵਾਇਆ।

ਇਸ ਦੌਰਾਨ ਦੋਸਤਾਂ ਨਾਲ ਕਪਿਲ ਮਸਤੀ ਦੇ ਮੂਡ ਵਿੱਚ ਦਿਖਾਈ ਦਿੱਤੇ। ਉਨ੍ਹਾਂ ਦਾ ਵਿਆਹ ਕਲੱਬ ਕਬਾਨਾ ਰਿਜ਼ੋਰਟ ‘ਚ ਹੋਣਾ ਹੈ ਜਿਸ ਦਾ ਲਾਈਵ ਅਪਡੇਟ ਕਪਿਲ ਦੇ ਯੂ-ਟਿਊਬ ਚੈਨਲ ‘ਕਪਿਲ ਸ਼ਰਮਾ ਕੇ-9’ ‘ਤੇ ਦੇਖਿਆ ਜਾ ਸਕਦਾ ਹੈ। ਵਿਆਹ ‘ਚ ਸ਼ਾਮਲ ਹੋਣ ਲਈ ਕਪਿਲ ਦੇ ਖਾਸ ਮਹਿਮਾਨ ਤੇ ਦੋਸਤ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਦੋਵੇਂ ਹਿੰਦੂ ਰੀਤਾਂ ਮੁਤਾਬਕ ਵਿਆਹ ਕਰਨ ਵਾਲੇ ਹਨ।

ਅਜੇ ਵਿਆਹ ਤੋਂ ਪਹਿਲਾਂ ਹੋਣ ਵਾਲੀਆਂ ਰਸਮਾਂ ਚੱਲ ਰਹੀਆਂ ਹਨ। 12 ਦਸੰਬਰ ਯਾਨੀ ਅੱਜ ਮੰਡਪ, ਅਗਵਾਨੀ, ਬਾਰਾਤ, ਵਰਮਾਲਾ ਤੇ ਫੇਰੇ-ਵਿਦਾਈ ਜਿਹੀਆਂ ਰਸਮਾਂ ਹੋਣੀਆਂ ਹਨ। ਬੁੱਧਵਾਰ ਨੂੰ ਕਪਿਲ ਅੰਮ੍ਰਿਤਸਰ ਤੋਂ ਜਲੰਧਰ ਪਹੁੰਚ ਜਾਣਗੇ।

ਵਿਆਹ ਵਾਲੇ ਦਿਨ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੇ ਗਾਣਿਆਂ ਨਾਲ ਮਹਿਫਲ ਸਜਾਉਣਗੇ। ਮਹਿਮਾਨਾਂ ਲਈ ਸ਼ੇਫ ਖਾਣਾ ਤਿਆਰ ਕਰਨਗੇ। 14 ਦਸੰਬਰ ਨੂੰ ਅੰਮ੍ਰਿਤਸਰ ‘ਚ ਹੋਣ ਵਾਲੀ ਰਿਸੈਪਸ਼ਨ ‘ਚ ਦਲੇਰ ਮਹਿੰਦੀ ਗਾਣਿਆਂ ਨਾਲ ਮਹਿਮਾਨਾਂ ਨੂੰ ਐਂਟਰਟੇਨ ਕਰਨਗੇ।

ਖਾਣਾ: ਵਿਆਹ ‘ਚ ਦੋ ਤਰ੍ਹਾਂ ਦਾ ਖਾਣਾ ਰਹੇਗਾ ਵੈੱਜ ਤੇ ਨੌਨ ਵੈੱਜ। ਇਸ ‘ਚ ਸਨੈਕਸ ਤੋਂ ਲੈ ਕੇ ਡੇਜ਼ਰਟ, ਸਟ੍ਰੀਟ ਫੂਡ ਤੇ ਮੇਨ ਕੋਰਸ ਨੂੰ ਮਿਲਾ ਕੇ ਕੁਲ 150 ਤੋਂ ਜ਼ਿਆਦਾ ਆਈਟਮਾਂ ਹੋਣਗੀਆਂ। ਫ੍ਰੈਂਚ ਕੈਫੇ ਤੋਂ ਲਾਈਵ ਵੁੱਡਫਾਈਰ ਪਿਜ਼ਾ ਪੇਸ਼ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਰੂਸ ਤੋਂ ਪ੍ਰੋਫੈਸ਼ਨਲ ਬਾਰ ਟੈਂਡਰ ਬੁਲਾਏ ਹੋਏ ਹਨ। ਕਪਿਲ ਦੇ ਫੁਟਵੀਅਰ: ਕਪਿਲ ਦੇ ਸਾਰੇ ਜੂਤਿਆਂ ‘ਤੇ ਕਰਦੋਜੀ ਦਾ ਕੰਮ ਕੀਤਾ ਗਿਆ ਹੈ। ਮਹਿਰੂਨ ਕੱਲਰ ਦੇ ਕੱਪੜੇ ‘ਤੇ ਕਾਰੀਗਰਾਂ ਨੇ ਦੋ ਦਿਨਾਂ ‘ਚ ਹੱਥ ਨਾਲ ਗੋਲਡਨ ਕਢਾਈ ਕੀਤੀ ਹੈ।error: Content is protected !!