ਆਈ ਤਾਜਾ ਵੱਡੀ ਖਬਰ
ਪੁਰਾਣੇ ਸਮਿਆਂ ਦੇ ਵਿੱਚ ਹੀ ਇਹ ਬਹੁਤ ਪ੍ਰਚਲਿਤ ਸੀ ਕਿ ਮੁੰਡੇ ਵਾਲੇ ਵਿਆਹ ਦੇ ਸਮੇਂ ਕੁੜੀ ਦੇ ਮਾਪਿਆਂ ਤੋਂ ਦਾਜ ਦਹੇਜ ਦੀ ਮੰਗ ਕਰਦੇ ਸਨ ਜਿਸ ਕਾਰਨ ਬਹੁਤ ਸਾਰੀਆਂ ਧੀਆਂ ਦੀ ਜ਼ਿੰਦਗੀ ਬਰਬਾਦ ਹੋ ਗਈ। ਪਰ ਅਸੀ ਇਹ ਅਕਸਰ ਸੁਣਦੇ ਹਾਂ ਕਿ ਹੁਣ ਸਮਾਂ ਬਹੁਤ ਬਦਲ ਚੁੱਕਿਆ ਹੈ ਇਸੇ ਦੀ ਉਦਾਹਰਣ ਹੈ ਕਿ ਹੁਣ ਵਿਦੇਸ਼ ਜਾਣ ਦੀ ਲਾਲਚ ਵਿੱਚ ਮਾਪਿਆਂ ਦੇ ਵੱਲੋਂ ਆਪਣੇ ਧੀਆਂ ਪੁੱਤਾਂ ਦੇ ਸੌਦੇ ਕੀਤੇ ਜਾਂਦੇ ਹਨ ਜਿਵੇਂ ਕੁੜੀ ਨੂੰ ਪੜ੍ਹਾਈ ਕਰਵਾਉਣ ਲਈ ਵਿਦੇਸ਼ ਭੇਜਿਆ ਜਾਂਦਾ ਹੈ ਅਤੇ ਉਸ ਦੇ ਸਾਥ ਨਾਲ ਪੁੱਤਰ ਨੂੰ ਵਿਦੇਸ਼ ਦੀ ਧਰਤੀ ਤੇ ਪਹੁੰਚਾਉਣ ਦੀ ਮੰਗ ਰੱਖੀ ਜਾਂਦੀ ਹੈ। ਪਰ ਸਮਝਦਾਰੀ ਦੀ ਘਾਟ ਹੋਣ ਕਾਰਨ ਜਾਂ ਕਈ ਹੋਰ ਕਾਰਨਾਂ ਕਾਰਨ ਇਨ੍ਹਾਂ ਰਿਸ਼ਤਿਆਂ ਦੇ ਵਿੱਚ ਜਾਂ ਸੌਧੇਬਾਜ਼ੀ ਦੇ ਰਿਸ਼ਤੇ ਵਿੱਚ ਖੜੋਤ ਆ ਜਾਂਦੀ ਹੈ।
ਇਸੇ ਤਰ੍ਹਾਂ ਬੀਤੇ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਖਬਰ ਕਿ ਇਕ ਬੇਅੰਤ ਕੌਰ ਨਾਮ ਦੀ ਲੜਕੀ ਜਿਸ ਦਾ ਵਿਆਹ ਲਵਪ੍ਰੀਤ ਸਿੰਘ ਦੇ ਨਾਲ ਹੋਇਆ ਸੀ। ਲਵਪ੍ਰੀਤ ਸਿੰਘ ਦੇ ਮਾਪਿਆਂ ਵੱਲੋਂ ਬੇਅੰਤ ਕੌਰ ਉਤੇ ਲੱਖਾਂ ਰੁਪਏ ਖਰਚ ਕੀਤੇ ਗਏ ਅਤੇ ਉਸ ਨੂੰ ਵਿਦੇਸ਼ ਭੇਜਿਆ ਗਿਆ। ਪਰ ਵਿਦੇਸ਼ ਦੀ ਧਰਤੀ ਤੇ ਜਾ ਕੇ ਬੇਅੰਤ ਕੌਰ ਦੇ ਵਰਤਾਓ ਵਿਚ ਆਈ ਤਬਦੀਲੀ ਕਾਰਨ ਲਵਪ੍ਰੀਤ ਸਿੰਘ ਪ੍ਰੇਸ਼ਾਨ ਸੀ ਅਤੇ ਉਸ ਨੇ ਆਪਣੀ ਜੀਵਨ ਲੀਲਾ ਖੁਦਕੁਸ਼ੀ ਰਾਹੀਂ ਸਮਾਪਤ ਕਰ ਲਈ।
ਜਿੱਥੇ ਲੜਕੀ ਦੇ ਪਰਿਵਾਰ ਵੱਲੋਂ ਲੜਕੀ ਦੇ ਦੋਸ਼ ਲਗਾਏ ਜਾ ਰਹੇ ਹਨ ਓਥੇ ਹੀ ਹੁਣ ਲੜਕੀ ਦਾ ਪਰਿਵਾਰ ਵੀ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਇਆ ਅਤੇ ਲੜਕੀ ਦੀ ਮਾਂ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਬੇਅੰਤ ਕੌਰ ਉਤੇ ਜੋ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ। ਇਸੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਲਵਪ੍ਰੀਤ ਸਿੰਘ ਦੀ ਮੌਤ ਦਾ ਕਾਰਨ ਹਾਰਟ ਅਟੈਕ ਹੈ।
ਉਨ੍ਹਾਂ ਕਿਹਾ ਕਿ ਬੇਅੰਤ ਕੌਰ ਆਪਣੇ ਪਤੀ ਨੂੰ ਵਿਦੇਸ਼ ਬਣਾਉਣਾ ਚਾਹੁੰਦੀ ਸੀ ਪਰ ਲਾਕਡਾਉਨ ਕਾਰਨ ਉਹ ਵਿਦੇਸ਼ ਨਹੀਂ ਬੁਲਾਈ ਇਸ ਤੋਂ ਇਲਾਵਾ ਬੇਅੰਤ ਕੌਰ ਨੂੰ ਇਸ ਸਮੇਂ ਦੌਰਾਨ ਕੰਮ ਵੀ ਨਹੀਂ ਮਿਲ ਰਿਹਾ ਸੀ। ਉਨ੍ਹਾਂ ਕਿਹਾ ਕਿ ਬੇਅੰਤ ਕੌਰ ਸਹੁਰਾ ਪਰਿਵਾਰ ਵੱਲੋਂ ਜੋ ਦੋਸ਼ ਲਗਾਏ ਜਾ ਰਹੇ ਹਨ ਉਹ ਸੱਚ ਨਹੀਂ ਹਨ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੀਡੀਏ ਨੂੰ ਨਿਰਪੱਖ ਕੰਮ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਰਾਏ ਲਏ ਬਿਨਾਂ ਖ਼ਬਰ ਨਹੀਂ ਦੇਣੀ ਚਾਹੀਦੀ।
Home ਤਾਜਾ ਜਾਣਕਾਰੀ ਕਨੇਡਾ ਵਾਲੀ ਕੁੜੀ ਬੇਅੰਤ ਕੌਰ ਦੀ ਮਾਂ ਨੇ ਹੁਣ ਕੀਤਾ ਇਹ ਵੱਡਾ ਖੁਲਾਸਾ ਦਸੀ ਇਹ ਗਲ੍ਹ – ਸਭ ਹੋ ਗਏ ਹੈਰਾਨ
ਤਾਜਾ ਜਾਣਕਾਰੀ