ਆਈ ਤਾਜਾ ਵੱਡੀ ਖਬਰ
ਕੈਲਗਰੀ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨੂੰ ਨੌਸਰਬਾਜ਼ਾਂ ਅਤੇ ਠੱਗਾਂ ਤੋਂ ਚੌਕਸ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ। ਲੰਘੀ 15 ਮਈ ਤੋਂ 28 ਮਈ ਦੇ ਦਰਮਿਆਨ ਕੈਲਗਰੀ ਵਿੱਚ ਚੋਰਾਂ-ਠੱ ਗਾਂ ਨੇ ਲੋਕਾਂ ਨੂੰ ਸ਼ਿਕਾਰ ਬਣਾਉਂਦਿਆਂ 12 ਹਜ਼ਾਰ ਡਾਲਰ ਦਾ ਰਗ਼ੜਾ ਲਗਾਇਆ ਦੱਸਿਆ ਜਾਂਦਾ ਹੈ। ਪੁਲਿਸ ਦਾ ਮੰਨਣਾ ਹੈ ਕਿ ਚੋਰੀ-ਠੱਗੀ ਦੀਆਂ ਇਹਨਾਂ ਵਾਰਦਾਤਾਂ ਦੀਆਂ ਤਾਰਾਂ ਆਪਸ ਵਿੱਚ ਜੁੜਦੀਆਂ ਹਨ।
ਪੁਲਿਸ ਅਨੁਸਾਰ ਇਹ ਚੋਰ-ਠੱਗ ਲੋਕਾਂ ਕੋਲ ਪਹੁੰਚ ਕੇ ਸੋਨੇ ਦੀ ਆਪਣੀ ਜਿਉਲਰੀ ਦੀ ਕੋਈ ਆਇਟਮ ਦੇ ਕੇ ਉਹਨਾਂ ਕੋਲੋ ਰਕਮ ਮੰਗਦੇ ਹਨ। ਖੁਦ ਨੂੰ ਮਜਬੂਰ ਪੇਸ਼ ਕਰਕੇ ਉਹ ਲੋਕਾਂ ਦੀ ਹਮਦਰਦੀ ਲੈ ਕੇ ਇਹ ਠੱ ਗੀ ਮਾ ਰ ਰਹੇ ਹਨ। ਮਗਰੋਂ ਪਤਾ ਲੱਗਦਾ ਹੈ ਕਿ ਉਹ ਆਇਟਮ ਸੋਨੇ ਦੀ ਹੁੰਦੀ ਹੀ ਨਹੀਂ। ਦੋ ਘਟਨਾਵਾਂ ਵਿੱਚ ਚਲਾਕ ਚੋਰਾਂ ਕੋਲ ਦੂਜੇ ਸੂਬਿਆਂ ਦੇ ਲਾਇਸੰਸ ਪਲੇਟ ਵਾਲੀਆਂ ਗੱਡੀਆਂ ਸਨ ਤੇ ਇੱਕ ਜਣਾ ਆਪਣੇ ਨਾਲ ਬੱਚਿਆਂ ਤੇ ਔਰਤ ਨੂੰ ਵੀ ਲੈ ਕੇ ਆਇਆ ਸੀ। ਲੋਕਾਂ ਨੂੰ ਅਜਿਹੀ ਪ੍ਰਾਇਵੇਟ ਖ਼ਰੀਦਾਰੀ ਤੋਂ ਲਾਂਭੇ ਰੱਖਣ ਦੀ ਅਪੀਲ ਕੈਲਗਰੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ