BREAKING NEWS
Search

ਕਨੇਡਾ ਤੋਂ ਬਾਅਦ ਹੁਣ ਇੰਗਲੈਂਡ ਭੇਜੀ ਕੁੜੀ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅੱਜ ਦੇ ਸਮੇ ਇਸ ਬਹੁਤ ਵੱਡਾ ਵਿਵਾਦ ਛਿੜਿਆ ਹੋਇਆ ਹੈ ਕਿ ਕੁਝ ਲੋਕ ਵਿਦੇਸ ਜਾਣ ਲਈ ਕੁਝ ਗਲਤ ਰਸਤੇ ਚੁਣ ਲੈਦੇ ਹਨ ਜਾਂ ਅਸਾਨੀ ਨਾਲ ਵਿਦੇਸ਼ ਪਹੁੰਚਣ ਲਈ ਆਪਣੇ ਨਾਲ ਧੋਖਾਧੜੀ ਕਰਦੇ ਹਨ। ਇਸੇ ਤਰ੍ਹਾਂ ਹੁਣ ਪੰਜਾਬ ਵਿਚੋ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਥੇ ਲੜਕੀਆਂ ਜਾਂ ਲੜਕੇ ਨਕਲੀ ਜਾਂ ਅਸਲ ਵਿਚ ਵਿਆਹ ਕਰਵਾ ਕੇ ਵਿਦੇਸ਼ ਜਾਦੇ ਹਨ ਅਤੇ ਵਿਦੇਸ਼ ਜਾਣ ਲਈ ਪੈਸੇ ਉਸਦੇ ਸਾਥੀ ਵੱਲੋ ਖਰਚ ਕੀਤੇ ਜਾਦੇ ਹਨ ਪਰ ਵਿਦੇਸ਼ ਜਾਣ ਤੋ ਬਾਅਦ ਉਹ ਫੋਨ ਨੰਬਰ ਬਲੌਕ ਕਰ ਦਿੰਦੇ ਹਨ ਜਾਂ ਉਹ ਪਿਛੇ ਆਪਣੇ ਸਾਥੀ ਨਾਲ ਸੰਪਰਕ ਨਹੀ ਰੱਖਦੇ। ਅਜਿਹਾ ਹੀ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਹੈ।

ਦਰਅਸਲ ਇਹ ਮਾਮਲਾ ਤਰਨਤਾਰਨ ਦੇ ਪਿੰਡ ਸਾਧਵਾਂ ਤੋ ਸਾਹਮਣੇ ਆ ਰਿਹਾ ਹੈ ਜਿਥੋ ਦਾ ਇਕ ਲੜਕਾ ਵਿਦੇਸ਼ ਜਾਣਾ ਚਾਹੁੰਦਾ ਸੀ ਜਿਸ ਦੇ ਚਲਦਿਆ ਉਸ ਨੇ ਆਪਣੀ ਪਤਨੀ ਨੂੰ ਲੱਖਾਂ ਰੁਪਏ ਖਰਚ ਕੇ ਵਿਦੇਸ਼ ਭੇਜਿਆ ਪਰ ਵਿਦੇਸ਼ ਜਾਣ ਤੋ ਤਕਰੀਬਨ ਪੰਦਰਾਂ ਦਿਨਾਂ ਬਾਅਦ ਉਸਦੀ ਪਤਨੀ ਨੇ ਉਸ ਨਾਲ ਸੰਪਰਕ ਤੋੜ ਦਿਤਾ ਅਤੇ ਉਸ ਦਾ ਨੰਬਰ ਬਲੌਕ ਕਰ ਦਿੱਤਾ। ਇਸ ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ।

ਇਸ ਤੋ ਇਲਾਵਾ ਉਸ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਕਿਹਾ ਸੀ ਕਿ ਵਿਦੇਸ਼ ਪਹੁੰਚ ਕੇ ਕਿਹਾ ਸੀ ਕਿ ਕਰਜਾਂ ਉਤਾਰਨ ਲਈ ਜਮੀਨ ਵੇਚ ਦਵੋ ਅਤੇ ਬਾਕੀ ਪੈਸੇ ਉਸ ਨੂੰ ਫੀਸ ਲਈ ਭੇਜ ਦਿਓ। ਦੱਸ ਦਈਏ ਕਿ ਪੀੜਤ ਪਰਿਵਾਰ ਦੇ ਅਨੁਸਾਰ ਉਨ੍ਹਾਂ ਨਾਲ 25 ਤੋਂ 30 ਲੱਖ ਰੁਪਏ ਦੀ ਧੋ-ਖਾ-ਧ-ੜੀ ਹੋਈ ਹੈ। ਦੱਸ ਦਈਏ ਕਿ ਪੀੜਤ ਲੜਕੇ ਨੇ ਇਹ ਦੱਸਿਆ ਹੈ ਕਿ ਉਸ ਲੜਦੀ ਦਾ ਪਹਿਲਾ ਵੀ ਵਿਆਹ ਹੋਇਆ ਸੀ ਜਿਸ ਬਾਰੇ ਉਨ੍ਹਾਂ ਨੂੰ ਵਿਆਹ ਤੋ ਪਹਿਲਾ ਕੋਈ ਜਾਣਕਾਰੀ ਨਹੀ ਸੀ ਪਰ ਦੱਸੋ ਉਨ੍ਹਾਂ ਇਸ ਬਾਰੇ ਆਪਣੀ ਪਤਨੀ ਨੂੰ ਪੁੱਛਿਆ ਗਿਆ ਤਾ ਇਸ ਬਾਰੇ ਉਸ ਕੋਲ ਕੋਈ ਜਵਾਬ ਨਹੀ ਸੀ ਨਾ ਹੀ ਲੜਕੀ ਦੇ ਪਰਿਵਾਰਕ ਮੈਬਰਾਂ ਕੋਲ ਜਵਾਬ ਨਹੀ ਸੀ।

ਲੜਕੇ ਵੱਲੋ ਦੋਸ਼ ਲਗਾਏ ਜਾ ਰਹੇ ਹਨ ਕਿ ਲੜਕੀ ਨੇ ਵਿਦੇਸ਼ ਜਾ ਕੇ ਆਪਣੇ ਵਿਆਹ ਨੂੰ ਛੁਪਾਇਆ ਹੈ ਅਤੇ ਆਪਣੇ ਆਪ ਨੂੰ ਸਿੰਗਲ ਦੱਸਿਆ ਹੈ। ਪੀੜਤ ਪਰਿਵਾਰ ਵੱਲੋ ਕਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।error: Content is protected !!