BREAKING NEWS
Search

ਕਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਤੋਂ ਧੋਖੇਬਾਜ ਕੁੜੀ ਦੇ ਬਾਰੇ ਚੌਂਕਾ ਦੇਣ ਵਾਲੀ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਕਰੋਨਾ ਕੇਸਾਂ ਦੀ ਤਰ੍ਹਾਂ ਹੁਣ ਧੋ-ਖਾ-ਧ-ੜੀ ਦੇ ਮਾਮਲੇ ਵਧ ਰਹੇ ਹਨ। ਜਿੱਥੇ ਕਰੋਨਾ ਕੇਸਾਂ ਵਿਚ ਕਮੀ ਆਈ ਹੈ ਉਥੇ ਹੀ ਇਨ੍ਹਾਂ ਕੇਸਾਂ ਵਿੱਚ ਵਾਧਾ ਸ਼ੁਰੂ ਹੋ ਗਿਆ ਹੈ। ਬਹੁਤ ਸਾਰੇ ਪਰਵਾਰਾਂ ਵੱਲੋਂ ਆਪਣੇ ਬੱਚਿਆਂ ਨੂੰ ਵਿਆਹ ਕਰਕੇ ਵਿਦੇਸ਼ ਭੇਜੇ ਜਾਣ ਦਾ ਸਿਲਸਿਲਾ ਆਮ ਹੀ ਸ਼ੁਰੂ ਕਰ ਲਿਆ ਗਿਆ ਹੈ। ਉਥੇ ਹੀ ਲੜਕੀ ਅਤੇ ਲੜਕੇ ਪਰਵਾਰਾਂ ਵੱਲੋਂ ਕਈ ਵਾਰ ਇਕ ਦੂਜੇ ਉਪਰ ਗੰ-ਭੀ-ਰ ਆਰੋਪ ਲਗਾਏ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਪੈਸੇ ਲਗਾ ਦਿੱਤੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਬੱਚੇ ਨੂੰ ਵਿਦੇਸ਼ ਨਹੀਂ ਬੁਲਾਇਆ ਗਿਆ ਹੈ। ਜਿਸ ਕਾਰਨ ਬਹੁਤ ਸਾਰੇ ਪਰਵਾਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਤੋਂ ਧੋਖੇਬਾਜ਼ ਕੁੜੀ ਦੇ ਬਾਰੇ ਧੋਖਾ ਦੇਣ ਵਾਲੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਆਏ ਦਿਨ ਹੀ ਅਜਿਹੇ ਕੇਸਾਂ ਦਾ ਸਾਹਮਣੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ,ਜੋ ਥੰਮ ਨਹੀਂ ਰਿਹਾ ਹੈ। ਅਜਿਹਾ ਹੀ ਮਾਮਲਾ ਹੁਣ ਇੱਕ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਥੋਂ ਦੇ ਰਹਿਣ ਵਾਲੇ ਨਿਵਾਸੀ ਲਵਜੀਤ ਸਿੰਘ ਵੱਲੋਂ ਆਪਣੀ ਹੱਡ ਬੀਤੀ ਸੁਣਾਈ ਗਈ ਹੈ। ਜਿਸ ਨੇ ਦੱਸਿਆ ਹੈ ਕਿ ਉਸ ਦਾ ਵਿਆਹ ਇੱਕ ਆਇਲਟਸ ਪਾਸ ਲੜਕੀ ਨਾਲ 2017 ਵਿੱਚ ਕੀਤਾ ਗਿਆ ਸੀ ਜਿਸ ਦਾ ਨਾਮ ਜੈਸਲੀਨ ਕੌਰ ਸੀ ਅਤੇ ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ ਦੀ ਰਹਿਣ ਵਾਲੀ ਸੀ।

ਜਿਸ ਨੂੰ ਵਿਆਹ ਤੋਂ ਬਾਦ ਸੋਹਰਾ ਪਰਿਵਾਰ ਵੱਲੋ 21 ਲੱਖ 35 ਹਜ਼ਾਰ 400 ਰੁਪਏ ਲਗਾ ਕੇ 2018 ਦੇ ਵਿੱਚ ਆਸਟ੍ਰੇਲੀਆ ਭੇਜਿਆ ਗਿਆ ਸੀ। ਜਿਸ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ ਅਤੇ ਪੀੜਤ ਲੜਕੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਹੈ ਕਿ ਇਸ ਬਾਰੇ ਲੜਕੀ ਦੇ ਮਾਤਾ-ਪਿਤਾ ਨਾਲ ਵੀ ਸੰਪਰਕ ਕੀਤਾ ਗਿਆ ਹੈ ਉਨ੍ਹਾਂ ਵੱਲੋਂ ਵੀ ਕੋਈ ਸਹੀ ਜਵਾਬ ਨਹੀਂ ਦਿੱਤਾ ਗਿਆ। ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਉਣਾ ਪਿਆ।

ਜੋ ਸੁਲਤਾਨਪੁਰ ਲੋਧੀ ਵਿਚ 1 ਜੂਨ 2019 ਨੂੰ ਦਰਜ ਕਰਵਾਇਆ ਗਿਆ ਹੈ। ਪਰ ਅਜੇ ਤਕ ਪੀੜਤ ਪਰਿਵਾਰ ਨੂੰ ਕੋਈ ਵੀ ਇਨਸਾਫ਼ ਨਹੀਂ ਮਿਲ ਸਕਿਆ ਹੈ ਕਿਉਂਕਿ ਆਸਟ੍ਰੇਲੀਆ ਜਾਣ ਪਿੱਛੋਂ ਲੜਕੀ ਵੱਲੋਂ 2018 ਤੋ ਹੀ ਆਪਣੇ ਸਹੁਰੇ ਪਰਿਵਾਰ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਗਈ ਹੈ। ਜਿੱਥੇ ਉਸ ਕੁੜੀ ਵੱਲੋਂ 2018 ਵਿਚ ਵਾਪਸ ਆ ਕੇ ਲੜਕੇ ਨੂੰ ਨਾਲ ਲੈ ਜਾਣ ਦਾ ਭਰੋਸਾ ਦਿੱਤਾ ਗਿਆ ਸੀ। ਉਥੇ ਹੀ ਪਰਿਵਾਰ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਗਈ। ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।error: Content is protected !!