BREAKING NEWS
Search

ਕਨੇਡਾ ਤੋਂ ਟਰੂਡੋ ਬਾਰੇ ਆਈ ਮਾੜੀ ਖਬਰ ਹਰ ਕੋਈ ਹੋ ਰਿਹਾ ਹੈਰਾਨ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਜਸਟਿਨ ਟਰੂਡੋ ਦਾ ਨਾਮ ਕਨੇਡਾ ਵਾਲੇ ਹਮੇਸ਼ਾ ਫਖਰ ਨਾਲ ਲੈਂਦੇ ਹਨ। ਕਿਓੰਕੇ ਦੁਨੀਆਂ ਦੇ ਸਭ ਤੋਂ ਵਧੀਆ ਨੇਤਾਵਾਂ ਦਾ ਜੇ ਕਰ ਜਿਕਰ ਕੀਤਾ ਜਾਵੇ ਤਾਂ ਟਰੂਡੋ ਮੋਹਰਲੀ ਕਤਾਰ ਵਿਚ ਆਉਂਦਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਉਸ ਚਰਚਾ ਵਿਚ ਸ਼ਾਮਲ ਹੋਣ ਲਈ ਮੁਆਫੀ ਮੰਗੀ ਜਿਸ ਵਿਚ ਸਰਕਾਰ ਨੇ ਇਕ ਚੈਰਿਟੀ ਨੂੰ ਕੰਟਰੈਕਟ ਦਿੱਤਾ ਸੀ ਅਤੇ ਬਾਅਦ ਵਿਚ ਉਸ ਚੈਰਿਟੀ ਵਲੋਂ ਪੀ. ਐੱਮ. ਟਰੂਡੋ ਦੇ ਪਰਿਵਾਰ ਨੂੰ ਵੱਡੀ ਰਕਮ ਦਾ ਭੁਗਤਾਨ ਕੀਤਾ ਗਿਆ ਸੀ। ਸੋਮਵਾਰ ਨੂੰ ਟਰੂਡੋ ਨੇ ਕਿਹਾ ਕਿ ਮੈਂ ਉਸ ਚਰਚਾ ਤੋਂ ਖੁਦ ਨੂੰ ਵੱਖ ਨਾ ਰੱਖ ਕੇ ਵੱਡੀ ਗਲਤੀ ਕੀਤੀ ਹੈ, ਮੈਂ ਇਸ ਦੇ ਲਈ ਮੁਆਫੀ ਮੰਗਦਾ ਹਾਂ।

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਆਪਣੀ ਸਰਕਾਰ ਵਲੋਂ ਇਕ ਸੰਗਠਨ ਨੂੰ 900 ਮਿਲੀਅਨ ਕੈਨੇਡੀਅਨ ਡਾਲਰ (49,58,71,54,800 ਰੁਪਏ) ਤੋਂ ਵੱਧ ਦਾ ਕੰਟਰੈਕਟ ਦੇਣ ਦੇ ਫੈਸਲੇ ਲਈ ਪੜਤਾਲ ਦਾ ਸਾਹਮਣਾ ਕਰ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਹ ਸੰਗਠਨ ਉਸ ਦੇ ਪਰਿਵਾਰ ਨਾਲ ਜੁੜਿਆ ਹੋਇਆ ਹੈ। ਕੈਨੇਡੀਅਨ ਵਿਦਿਆਰਥੀ ਸੇਵਾਵਾਂ ਗ੍ਰਾਂਟ ਨੂੰ ਇੱਕ ਪ੍ਰੋਗਰਾਮ ਕਰਨ ਲਈ ‘ਵੀ ਚੈਰੀਟੀ’ ਨਾਲ ਨਿਵਾਜਿਆ ਗਿਆ ਸੀ।

ਇਸ ਐੱਨ. ਜੀ. ਓ. ਨੇ ਮੰਨਿਆ ਹੈ ਕਿ ਉਸ ਵਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮਾਂ, ਭਰਾ ਅਤੇ ਪਤਨੀ ਨੂੰ ਉਨ੍ਹਾਂ ਵੱਲੋਂ 3 ਲੱਖ ਕੈਨੇਡੀਅਨ ਡਾਲਰ (ਲਗਭਗ 2,26,18,050 ਰੁਪਏ) ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਇਹ ਵੀ ਮੰਨਿਆ ਹੈ ਕਿ ਉਹ ਕੰਟਰੈਕਟ ਦੀ ਗੱਲਬਾਤ ਲਈ ਸੰਸਥਾ ਨਾਲ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਮਾਂ “ਵੀ ਚੈਰਿਟੀ” ਲਈ ਮਾਨਸਿਕ ਸਿਹਤ ਮਾਮਲਿਆਂ ਦੀ ਵਕੀਲ ਵਜੋਂ ਕੰਮ ਕਰਦੀ ਹੈ ਪਰ ਉਸ ਕੋਲ ਹੋਰ ਜਾਣਕਾਰੀ ਨਹੀਂ ਹੈ।error: Content is protected !!