ਆਈ ਤਾਜਾ ਵੱਡੀ ਖਬਰ
ਕਨੇਡਾ ਚ ਹਰ ਕੋਈ ਆਪਣੇ ਸੁਪਨੇ ਲੈ ਕੇ ਜਾਂਦਾ ਹੈ ਕੇ ਮਿਹਨਤ ਕਰਕੇ ਕੁਝ ਬਣਕੇ ਵਾਪਸ ਆਪਣੇ ਮੁਲਕ ਪੰਜਾਬ ਚ ਜਾਵੇਗਾ ਅਤੇ ਆਪਣੇ ਮਾਪਿਆਂ ਦਾ ਸਿਰ ਉਚਾ ਕਰੇਗਾ। ਅਜਿਹੇ ਹੀ ਸੁਪਨੇ ਮਾਪੇ ਵੀ ਦੇਖਦੇ ਹਨ। ਕੇ ਉਹਨਾਂ ਦੇ ਬਚੇ ਵਧੀਆ ਮੁਲਕ ਚ ਪੜਨ ਤੋਂ ਬਾਅਦ ਕੁਜ ਬਣਕੇ ਹੀ ਵਾਪਸ ਪੰਜਾਬ ਆਉਣ।
ਪਰ ਹੁੰਦਾ ਓਹੀ ਹੈ ਜੋ ਉਸ ਪਰਮਾਤਮਾ ਨੂੰ ਭਾਉਂਦਾ ਹੈ। ਪਿੱਛਲੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਲਈ ਕਨੇਡਾ ਤੋਂ ਮਾੜੀਆਂ ਖਬਰਾਂ ਆ ਰਹੀਆਂ ਹਨ। ਹੁਣ ਇਕ ਹੋਰ ਮਾੜੀ ਖਬਰ ਕਨੇਡਾ ਤੋਂ ਪੰਜਾਬ ਲਈ ਆ ਗਈ ਹੈ। ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ।
ਗਿੱਦੜਬਾਹਾ ਦੇ ਨੇੜੇ ਸਥਿਤ ਪਿੰਡ ਥਾਰਜਵਾਲਾ ਤੋਂ ਕੈਨੇਡਾ ਗਏ ਗਗਨਦੀਪ ਸਿੰਘ ਖਾਲਸਾ ਦੀ ਇਕ ਦਰਦਨਾਕ ਹਾਦਸੇ ‘ਚ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਗਗਨਦੀਪ ਦੀ ਅਚਾਨਕ ਹੋਈ ਮੌਤ ਨਾਲ ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਸੋਗ ਦੀ ਲਹਿਰ ਫੈਲ ਗਈ ਹੈ। ਉਸ ਦਾ ਪੂਰਾ ਪਰਿਵਾਰ ਸਦਮੇ ‘ਚ ਹੈ।
ਪੰਜਾਬ ਤੋਂ ਅੰਤਰਰਾਸਟਰੀ ਵਿਦਿਆਰਥੀ ਦੇ ਤੌਰ ਤੇ ਕੈਲਗਰੀ ਆਏ 23 ਸਾਲ ਉਮਰ ਦੇ ਗੁਰਸਿੱਖ ਨੌਜਵਾਨ ਦੇ ਪਾਣੀ ਵਿੱਚ ਡੁੱਬ ਜਾਣ ਦੀ ਖਬਰ ਨੇ ਪੰਜਾਬੀ ਭਾਈਚਾਰੇ ਨੁੰ ਗਮਗੀਨ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਗਗਨਦੀਪ ਸਿੰਘ ਨਾਮ ਦਾ ਇਹ ਨੌਜਵਾਨ ਬੀਤੇ ਸ਼ਨੀਵਾਰ ਵਾਲੇ ਦਿਨ ਆਪਣੇ 2 ਹੋਰ ਦੋਸਤਾਂ ਨਾਲ ਲੇਕ ਲੁਈਸ ਘੁੰਮਣ ਲਈ ਗਿਆ ਹੋਇਆ ਸੀ, ਜਿੱਥੋਂ ਇਹ ਤਿੰਨੇ ਗਲੇਸ਼ੀਅਰ ਲੇਕ ਵੇਖਣ ਲਈ ਚਲੇ ਗਏ। ਉੱਥੇ ਤੇਜ ਵਹਾਅ ਵਾਲੀ ਨਦੀ ਕਿਨਾਰੇ ਤਸਵੀਰਾਂ ਖਿਚਵਾਉਂਦੇ ਸਮੇਂ ਇਸ ਨੌਜਵਾਨ ਦਾ ਪੈਰ ਤਿਲਕ ਗਿਆ ।
ਪਾਣੀ ਦਾ ਵਹਾਅ ਬਹੁਤ ਤੇਜ ਹੋਣ ਕਾਰਣ ਗਗਨਦੀਪ ਸਿੰਘ ਆਪਣਾ ਬਚਾਅ ਨਾ ਕਰ ਸਕਿਆ ਅਤੇ ਲਹਿਰਾਂ ਦੇ ਤੇਜ ਵਹਾਅ ਦੇ ਨਾਲ ਹੀ ਰੁੜ ਗਿਆ। ਉਸ ਦੇ ਸਾਥੀ ਉਸ ਸਮੇਂ ਪੁਲ ਦੇ ਉੱਪਰੋਂ ਤਸਵੀਰਾਂ ਖਿੱਚ ਰਹੇ ਸਨ ਤੇ ਉਸ ਨੂੰ ਬਚਾਉਣ ਲਈ ਦੌੜ ਲਗਾਉਣ ਦੇ ਬਾਵਜੂਦ ਉਸ ਤੱਕ ਨਹੀਂ ਪਹੁੰਚ ਸਕੇ। ਇੰਟਰਨੈੱਟ ਅਤੇ ਟੈਲੀਫੋਨ ਰੇਂਜ ਨਾ ਹੋਣ ਕਰਕੇ ਪੁਲਿਸ ਨੂੰ ਸੂਚਿਤ ਕਰਨ ਵਿੱਚ
ਕਾਫੀ ਲੰਬਾ ਸਮਾਂ ਲੱਗ ਗਿਆ ਤੇ ਰੈਸਕਿਉ ਟੀਮ ਨੇ ਹੈਲੀਕੈਪਟਰ ਦੀ ਮੱਦਦ ਨਾਲ ਉਸ ਨੂੰ ਭਾਲਣ ਦੀ ਕੋਸ਼ਿਸ਼ ਕੀਤੀ ਪਰ ਹਾਲੇ ਕੋਈ ਪਤਾ ਨਹੀਂ ਲੱਗ ਸਕਿਆ ਹੈ। ਅੱਜ ਵੀ ਕੋਸਿਸ ਜਾਰੀ ਰਹੀ ਅਤੇ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ। ਗਗਨਦੀਪ ਸਿੰਘ ਗਿੱਦੜਬਾਹਾ ਦੇ ਨਜ਼ਦੀਕ ਪਿੰਡ ਥਰਾਜਵਾਲਾ ਦਾ ਰਹਿਣ ਵਾਲਾ ਸੀ । ਇਸ ਦੁਖਦਾਈ ਘਟਨਾ ਬਾਰੇ ਉਸ ਦੇ ਮਾਪਿਆਂ ਨੂੰ ਪੰਜਾਬ ਵਿੱਚ ਸੂਚਿਤ ਕਰ ਦਿੱਤਾ ਗਿਆ ਹੈ.

ਤਾਜਾ ਜਾਣਕਾਰੀ