ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Study visa ‘ਤੇ ਜਾਣ ਵਾਲੇ ਵਿਦਿਆਰਥੀਆਂ ਨੂੰ ਦਿੱਤਾ ਕੈਨੇਡਾ ਨੇ ਵੱਡਾ ਝਟਕਾ……
ਪੰਜਾਬ ਵਿੱਚ ਬਹੁਤ ਬੱਚੇ ਅਜਿਹੇ ਹੁੰਦੇ ਨੇ ਜੋ ਕਿ ਪੜਾੲੀ ਕਰਨ ਲੲੀ ਕੈਨੇਡਾ ਜਾਦੇਂ ਹਨ, ਪਰ ਹੁਣ ਕੈਨੇਡਾ ਤੋਂ ੲਿੱਕ ਅਹਿਮ ਖਬਰ ਸਾਹਮਣੇ ਅਾ ਰਹੀ ਹੈ ਕਿ ਨਿਆਗਰਾ ਕਾਲਜ ਨੇ ਇੱਥੋਂ ਕੈਨੇਡਾ ਜਾਣ ਵਾਲਿਆਂ ਦੀ ਅੰਗਰੇਜ਼ੀ ਭਾਸ਼ਾ ਦੀ ਪਰਖ ਕਰਨ ਵਾਲੇ ਟੈਸਟ ਦੀ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਕੀਤੇ ਹਨ।
ਅਜਿਹਾ ੲਿਸ ਲੲੀ ਕੀਤਾ ਗਿਅਾ ਕਿੳੁਂਕਿ ਅੰਗਰੇਜ਼ੀ ਭਾਸ਼ਾ ਦੇ ਹੁੰਦੇ ਟੈਸਟ ਆਈਲੈਟਸ ਕਰ ਕੇ ਕੈਨੇਡਾ ਪਹੁੰਚੇ ਵਿਦਿਆਰਥੀਆਂ ਵੱਲੋਂ ਭਾਸ਼ਾ ‘ਤੇ ਪਕੜ ਕਮਜ਼ੋਰ ਹੋਣ ਦੀਆਂ ਖਬਰਾਂ ਤੋਂ ਬਾਅਦ ਕਾਲਜ ਵੱਲੋਂ ਇੱਕ ਅਹਿਮ ਫੈਸਲਾ ਕੀਤਾ ਗਿਆ ਹੈ, ਨਿਅਾਗਰਾ ਕਾਲਜ ਨੇ 2019 ‘ਚ 400 ਅਜਿਹੇ ਵਿਦਿਅਾਰਥੀਅਾਂ ਨੂੰ ਦੁਬਾਰਾ ਇੰਗਲਿਸ਼ ਯੋਗਤਾ ਦਾ ਟੈਸਟ ਦੇਣ ਲੲੀ ਅਾਖਿਅਾ, ਜਿਹਨਾਂ ਨੇ ਭਾਰਤ ਤੋਂ ਅਾੲੀਲੈਟਸ ਟੈਸਟ ਪਾਸ ਕੀਤਾ ਸੀ,ਜੇਕਰ ਕੋੲੀ ਵਿਦਿਅਾਰਥੀਅਾਂ ਅਜਿਹਾ ਕਾਰਨ ਵਿੱਚ ਅਸਫਲ ਹੁੰਦਾ ਹੈ ਤਾਂ ੳੁਸ ਦਾ ਦਾਖਲਾ ਰੱਦ ਕੀਤਾ ਜਾਦਾਂ ਹੈ.
ਅੰਤਰਰਾਸ਼ਟਰੀ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ ਵਿਅਕਤੀ ਆਪਣੀ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਦਾ ਪ੍ਰਮਾਣ ਦਿੰਦੇ ਹਨ ਅਤੇ ਲੋੜੀਂਦੇ ਬੈਂਡ ਆਉਣ ‘ਤੇ ਹੀ ਦਾਖਲਾ ਸਵੀਕਾਰਿਆ ਜਾਂਦਾ ਹੈ। ਨਾਇਗਰਾ ਕਾਲਜ ਦੇ ਅਕਾਦਮਿਕ ਅਤੇ ਸਿੱਖਿਅਕ ਸੇਵਾਵਾਂ ਦੇ ਵਾਈਸ ਪ੍ਰੈਜ਼ੀਡੈਂਟ ਸਟੀਵ ਹਡਸਨ ਨੇ ਕਿਹਾ ਕਿ ਇਸ ਸੈਸ਼ਨ ‘ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਤੋਂ ਇਹ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਪਹਿਲਾਂ, ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਅੰਦਰੂਨੀ ਭਾਸ਼ਾ ਦੀ ਪ੍ਰੀਖਿਆ ਦੇਣ ਲਈ ਕਿਹਾ ਜਾਂਦਾ ਸੀ, ਜੋ ਉਹਨਾਂ ਦੇ ਅਕਾਦਮਿਕ ਪ੍ਰੋਗਰਾਮ ਵਿੱਚ ਅਸਫ਼ਲ ਹੋ ਰਹੇ ਸਨ ਕਿਉਂਕਿ ਉਹਨਾਂ ਦੀ ਅੰਗਰੇਜ਼ੀ ‘ਤੇ ਪਕੜ ਚੰਗੀ ਨਹੀਂ ਸੀ। ਅੱਗੇ ਦੀ ਜਾਂਚ ਤੋਂ ਪਤਾ ਲੱਗਿਆ ਕਿ ਇਨ੍ਹਾਂ ਵਿੱਚੋਂ ਵਿਦਿਆਰਥੀ ੮੦ ਪ੍ਰਤੀਸ਼ਤ ਭਾਰਤ ਤੋਂ ਸਨ।
ਨਿਆਗਰਾ ਕਾਲਜ ਨੇ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਹਫਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ। “(ਸਾਡੇ ਵਿਸ਼ਲੇਸ਼ਣ) ਦੇ ਅਧਾਰ ਤੇ, ਅਸੀਂ ਮਹਿਸੂਸ ਕੀਤਾ ਕਿ ਸਾਨੂੰ ਇਹ ਯਕੀਨੀ ਹੋਣਾ ਚਾਹੀਦਾ ਹੈ ਕਿ ਸਾਡੇ ਸਰਦੀ ੨੦੧੯ ਮਿਆਦ ਦੇ ਲਈ ਬਿਨੈਕਾਰ ਕੋਲ ਅੰਗਰੇਜ਼ੀ ਦੀ ਕਾਬਲੀਅਤ ਦਾ ਲੋੜੀਂਦਾ ਪੱਧਰ ਹੈ।”
ਤਾਜਾ ਜਾਣਕਾਰੀ