ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਦਾ ਅਸਰ-ਕੈਨੇਡਾ ਦੇ ਮੰਤਰੀ ਨੇ ਦਿੱਤਾ ਇਮੀਗ੍ਰੇਸ਼ਨ ਘੱਟ ਕਰਨ ਦਾ ਸੰਕੇਤ – ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਹੈ ਕਿ ਲੰਬੇ ਸਮੇਂ ਵਾਸਤੇ ਦੇਸ਼ ਨੂੰ ਪ੍ਰਵਾਸੀਆਂ ਦੀ ਜ਼ਰੂਰਤ ਰਹੇਗੀ ਕਿਉਂਕਿ ਲੋਕਲ ਅਬਾਦੀ ਘਟ ਰਹੀ ਹੈ ਅਤੇ ਬਜ਼ੁਰਗ ਵੱਧ ਰਹੇ ਹਨ। ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਬੀਤੇ ਦਿਨਾਂ ਤੋਂ ਵੱਧ ਰਹੀ ਬੇਰੁਜ਼ਗਾਰੀ (13 ਫ਼ੀਸਦੀ) ਦੇ ਅੰਕੜੇ ਨੂੰ ਧਿਆਨ ‘ਚ ਰੱਖਦਿਆਂ ਮੰਤਰੀ ਮੈਂਡੀਚੀਨੋ ਨੇ ਸੰਕੇਤ ਦਿੱਤਾ ਹੈ ਕਿ
ਨਿਕਟ ਭਵਿੱਖ ‘ਚ ਇਮੀਗ੍ਰੇਸ਼ਨ ਨੀਤੀ ‘ਚ ਫੇਰ-ਬਦਲ ਕਰਨਾ ਪੈ ਸਕਦਾ ਹੈ ਜਿਸ ਬਾਰੇ ਤਸਵੀਰ ਸਤੰਬਰ ਤੱਕ ਸਪੱਸ਼ਟ ਹੋਣ ਦੀ ਸੰਭਾਵਨਾ ਹੈ। 2020 ਦੌਰਾਨ ਕੈਨੇਡਾ ਦੀ 341000 ਇਮੀਗ੍ਰਾਂਟ ਨੂੰ ਵੀਜਾ ਦੇਣ ਦੀ ਯੋਜਨਾ ਹੈ ਪਰ ਮੌਜੂਦਾ ਹਾਲਾਤ ‘ਚ ਇਹ ਟੀਚਾ ਪੂਰਾ ਕਰਨ ‘ਤੇ ਪ੍ਰਸ਼ਨ ਚਿੰਨ ਲਗਦਾ ਜਾ ਰਿਹਾ ਹੈ। ਮੰਤਰੀ ਮੈਂਡੀਚੀਨੋ ਨੇ ਇਹ ਵੀ ਕਿਹਾ ਕਿ ਸਤੰਬਰ 2020 ਸਮੈਸਟਰ ਵਾਸਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਟੱਡੀ ਵੀਜਾ ਜਾਰੀ ਕੀਤੇ ਜਾ ਸਕਦੇ ਹਨ ਪਰ
ਕੋਰੋਨਾ ਵਾਇਰਸ ਦੇ ਹਾਲਾਤ ਨਾਲ ਨਜਿੱਠਣਾ ਅਤੇ ਚੌਕੰਨੇ ਰਹਿਣਾ ਵੀ ਅਤਿ ਜ਼ਰੂਰੀ ਹੈ। ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ