ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਹੀ ਵਾਪਰਨ ਵਾਲੇ ਭਿਆਨਕ ਸੜਕ ਹਾਦਸਿਆਂ ਨਾਲ ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਖ਼ਰਾਬ ਹੋ ਜਾਂਦੀ ਹੈ ਉਥੇ ਹੀ ਲੋਕ ਆਪਣੀ ਜ਼ਿੰਦਗੀ ਤੋਂ ਹੱਥ ਧੋ ਲੈਂਦੇ ਹਨ, ਕਿਉਂਕਿ ਜਿੱਥੇ ਕੁੱਝ ਲੋਕਾਂ ਵੱਲੋਂ ਅਣਗਹਿਲੀ ਵਰਤੀ ਜਾਂਦੀ ਹੈ ਤੇ ਕੁਝ ਹਾਦਸੇ ਅਚਾਨਕ ਕੀ ਵਾਪਰ ਜਾਂਦੇ ਹਨ। ਪਰ ਵਾਪਰਨ ਵਾਲੇ ਅਜਿਹੇ ਮੰਦਭਾਗੇ ਭਿਆਨਕ ਸੜਕ ਹਾਦਸੇ ਬਹੁਤ ਸਾਰੇ ਪਰਵਾਰਾਂ ਦੀਆਂ ਖੁਸ਼ੀਆਂ ਨੂੰ ਗਮ ਵਿੱਚ ਤਬਦੀਲ ਕਰ ਦਿੰਦੇ ਹਨ। ਜਿੱਥੇ ਕਈ ਲੋਕਾਂ ਵੱਲੋਂ ਆਪਣੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਸਜਾਏ ਜਾਂਦੇ ਹਨ ਉਹ ਸੁਪਨੇ ਇਨ੍ਹਾਂ ਸੜਕ ਹਾਦਸਿਆਂ ਦੀ ਚਪੇਟ ਵਿੱਚ ਆ ਕੇ ਚਕਨਾਚੂਰ ਹੋ ਜਾਂਦੇ ਹਨ।

ਹੁਣ ਕੈਨੇਡਾ ਜਾਣ ਤੋਂ ਤਿੰਨ ਦਿਨ ਪਹਿਲਾਂ ਹੀ ਹੋਈ ਮੌਤ ਕਰਨ ਸੋਗ ਦੀ ਲਹਿਰ ਫੈਲ ਗਈ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੰਦਭਾਗੀ ਘਟਨਾ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਰੋਡ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 20 ਸਾਲਾ ਲੜਕੀ ਸ਼ਿਵਾਨੀ ਪੁਤਰੀ ਲਲਿਤ ਕੁਮਾਰ ਵਾਸੀ ਕਾਹਨੂੰਵਾਲ ਤੇ ਉਸ ਦੇ ਨਾਲ ਹੀ ਇਕ ਔਰਤ ਅਨੀਤਾ ਪਤਨੀ ਪੀਟਰ ਮਸੀਹ ਸਕੂਟੀ ਤੇ ਜਾ ਰਹੀਆਂ ਸਨ ਤਾਂ ਉਨ੍ਹਾਂ ਦੀ ਟੱਕਰ ਇਕ ਬੱਸ ਨਾਲ ਹੋ ਗਈ, ਜਿੱਥੇ ਤੇਜ਼ ਰਫ਼ਤਾਰ ਬੱਸ ਵੱਲੋਂ ਸਕੂਟੀ ਨੂੰ ਓਵਰਟੇਕ ਕਰਦੇ ਸਮੇਂ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ।

ਇਸ ਹਾਦਸੇ ਵਿਚ ਤਿੱਬੜੀ ਰੋਡ ਗੁਰਦਾਸਪੁਰ ਵਿਖੇ ਆਈਲੈਟਸ ਸੈਂਟਰ ਵਿਚ ਨੌਕਰੀ ਕਰਦੀ 20 ਸਾਲਾ ਸ਼ਿਵਾਨੀ ਦੀ ਬੱਸ ਦੇ ਟਾਇਰ ਹੇਠ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਉਸ ਦੇ ਨਾਲ ਮੌਜੂਦ ਔਰਤ ਅਨੀਤਾ ਜੋ ਲੜਕੀਆਂ ਦੇ ਸਕੂਲ ਦੇ ਸਾਹਮਣੇ ਇੱਕ ਵਾਟਰ ਸਪਲਾਈ ਦੇ ਦਫ਼ਤਰ ਵਿਚ ਕੰਮ ਕਰਦੀ ਹੈ, ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜਿਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਗੁਰਦਾਸਪੁਰ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਲੜਕੀ ਵੱਲੋਂ ਤਿੰਨ ਦਿਨ ਬਾਅਦ ਕੈਨੇਡਾ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਉਥੇ ਹੀ ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਿਵਾਨੀ ਅਤੇ ਅਨੀਤਾ ਰੋਜ਼ਾਨਾ ਹੀ ਇਕਠੀਆਂ ਗੁਰਦਾਸਪੁਰ ਆਉਂਦੀਆਂ ਸਨ।

Home  ਤਾਜਾ ਜਾਣਕਾਰੀ  ਕਨੇਡਾ ਜਾਣਾ ਸੀ 3 ਦਿਨਾਂ ਬਾਅਦ ਪਰ ਪਹਿਲਾਂ ਹੀ ਲੈ ਗਈ ਇਸ ਤਰਾਂ ਮੌਤ ਆਪਣੇ ਨਾਲ – ਤਾਜਾ ਵੱਡੀ ਖਬਰ

  ਤਾਜਾ ਜਾਣਕਾਰੀ
                               
                               
                               
                                
                                                                    

