BREAKING NEWS
Search

ਔਰਤ ਨੇ ਭਰੀ ਸੰਸਦ ਵਿੱਚ ਦਿਖਾਈ ਆਪਣੀ ਪੈਂਟੀ ਕਾਰਨ ਜਾਣ ਕੇ ਸਾਰੇ ਸੰਸਦਾਂ ਨੇ ਵਜਾਈਆਂ ਤਾੜੀਆਂ

ਆਇਰਲੈਂਡ ਵਿਚ 27 ਸਾਲ ਦੇ ਦੁਰਾਚਾਰੀ ਆਰੋਪੀ ਨੂੰ ਬਰੀ ਕਰ ਦਿੱਤਾ ਜਾਣ ਤੇ ਉਥੋਂ ਦੀ ਸੰਸਦ ਵਿਚ ਮਹਿਲਾ ਸੰਸਦ ਨੇ ਅਨੋਖੇ ਅੰਦਾਜ ਵਿਚ ਵਿਰੋਧ ਕੀਤਾ ਮਹਿਲਾ ਸੰਸਦ ਰੂਥ ਕਾਪਿੰਗਰ ਨੇ ਸਭ ਦੇ ਸਾਹਮਣੇ ਇੱਕ ਅੰਡਰ ਵੀਅਰ ਲਹਿਰਾ ਕੇ ਦਿਖਾਇਆ ਕਾਰਨ ਜਾਨਣ ਦੇ ਬਾਅਦ ਸੰਸਦ ਵਿਚ ਉਹਨਾਂ ਦੇ ਲਈ ਤਾੜੀਆਂ ਵਜਾਈਆਂ ਗਈਆਂ।

ਉਹਨਾਂ ਨੇ ਅਜਿਹਾ ਉਸ ਮਾਨਸਿਕਤਾ ਦਾ ਵਿਰੋਧ ਜਤਾਉਣ ਦੇ ਲਈ ਕੀਤਾ ਜਿਸ ਵਿਚ ਦਰਿੰਗਦੀ ਦੇ ਮਾਮਲੇ ਵਿਚ ਪੀੜਿਤਾਂ ਨੂੰ ਹੀ ਹਮੇਸ਼ਾ ਦੋਸ਼ੀ ਮੰਨਿਆ ਜਾਂਦਾ ਹੈ ਅਸਲ ਵਿਚ ਉਥੇ 17 ਸਾਲ ਕੁੜੀ ਦੇ ਬਲਾਤਕਾਰ ਦੇ ਮਾਮਲੇ ਵਿਚ ਇੱਕ ਵਿਅਕਤੀ ਤੇ ਦੋਸ਼ ਲੱਗਿਆ ਸੀ। ਟਾਇਲ ਦੇ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਜਿਊਰੀ ਨਾਲ ਪੀੜਿਤਾ ਦੇ ਕੱਪੜਿਆਂ ਨੂੰ ਲੈ ਕੇ ਟਿੱਪਣੀ ਕੀਤੀ ਇਹੀ ਨਹੀਂ ਵਕੀਲ ਨੇ ਪੀੜਿਤਾਂ ਦਾ ਅੰਡਰਵੀਅਰ ਸਬੂਤ ਦੇ ਤੌਰ ਤੇ ਦਿਖਾ ਕੇ ਕਿਹਾ ਸੀ ਤੁਹਾਨੂੰ ਦੇਖਣਾ ਹੋਵੇਗਾ ਕਿ ਕੁੜੀ ਨੇ ਉਸ ਵਕਤ ਕਿਸ ਤਰ੍ਹਾਂ ਦੇ ਕੱਪੜੇ ਪਾਏ ਸੀ ਫਿਰ ਇਸ ਮਾਮਲੇ ਵਿਚ 27 ਸਾਲ ਦੇ ਆਰੋਪੀ ਨੂੰ ਬਰੀ ਕਰ ਦਿੱਤਾ ਗਿਆ ਸੀ।

17 ਸਾਲ ਦੀ ਕੁੜੀ ਦੇ ਨਾਲ ਦਰਿੰਦਗੀ ਦੇ ਮਾਮਲੇ ਵਿਚ ਕੋਰਟ ਦੀ ਇੱਕ ਅਦਾਲਤ ਨੇ 6 ਨਵੰਬਰ ਨੂੰ 27 ਸਾਲ ਦੇ ਆਰੋਪੀ ਨੂੰ ਬਰੀ ਕਰ ਦਿੱਤਾ ਸੀ ਟ੍ਰਾਇਲ ਦੇ ਦੌਰਾਨ ਆਪਣੀ ਫਾਈਨਲ ਦਲੀਲ ਪੇਸ਼ ਕਰਦੇ ਹੋਏ ਆਰੋਪੀ ਦੇ ਵਕੀਲ ਐਲਜਾਬੇਥ ਨੇ ਕੋਰਟ ਵਿਚ ਥਾੰਗ ਨੂੰ ਪੇਸ਼ ਕਰਦੇ ਹੋਏ ਕਿਹਾ ਸੀ ” ਕੀ ਇਹ ਸਬੂਤ ਕਾਫੀ ਨਹੀਂ ਹੈ ਕਿ ਪੀੜਿਤਾਂ ਆਰੋਪੀ ਦੇ ਪ੍ਰਤੀ ਆਕਰਸ਼ਿਤ ਸੀ ਅਤੇ ਉਹ ਕਿਸੇ ਨੂੰ ਮਿਲਣ ਜਾ ਕਿਸੇ ਦੇ ਸਾਥ ਲਈ ਪੂਰੀ ਤਰ੍ਹਾਂ ਤਿਆਰ ਸੀ। ਤੁਹਾਨੂੰ ਇਹ ਦੇਖਣਾ ਪਵੇਗਾ ਕਿ ਉਹ ਕਿਸ ਤਰ੍ਹਾਂ ਦਾ ਡਰੈੱਸ ਪਾ ਕੇ ਆਈ ਸੀ। ਉਹ ਇੱਕ ਲੈਸ ਫ਼ਰੰਟ ਵਾਲਾ ਥਾੰਗ ਪਾ ਕੇ ਆਈ ਸੀ।

ਬਚਾਅ ਪੱਖ ਦੇ ਵਕੀਲ ਨੇ ਇਸ ਨੂੰ ਸਹਿਮਤੀ ਨਾਲ ਸੈਕਸ ਦਾ ਮਾਮਲਾ ਦੱਸਿਆ ਸੀ। ਕੁੜੀ ਨੂੰ ਝੂਠਾ ਸਾਬਤ ਕਰਨ ਦੇ ਲਈ ਉਸਨੂੰ ਅੰਡਰਵੇਅਰ ਦਿਖਾਉਣ ਲਈ ਕਿਹਾ ਗਿਆ ਜਿਸ ਨਾਲ ਇਹ ਸਾਬਤ ਹੋ ਸਕੇ ਉਹ ਫਟੀ ਨਹੀਂ ਸੀ ਉਹ ਬਹੁਤ ਹੀ ਅਪਮਾਣਤ ਮਹਿਸੂਸ ਕਰ ਰਹੀ ਸੀ ਅਤੇ ਰੋ ਰਹੀ ਸੀ ਉਸਨੇ ਉਹਨਾਂ ਕੱਪੜਿਆਂ ਨੂੰ ਥੱਲੇ ਰੱਖ ਦਿੱਤਾ ਪਰ ਉਸ ਨੂੰ ਫਿਰ ਤੋਂ ਉਹਨਾਂ ਨੂੰ ਉੱਪਰ ਚੁੱਕ ਕੇ ਦਿਖਾਉਣ ਲਈ ਕਿਹਾ ਗਿਆ ਸੀ। ਬਾਅਦ ਵਿਚ ਕੋਰਟ ਨੇ ਆਰੋਪੀ ਨੂੰ ਬਰੀ ਕਰ ਦਿੱਤਾ ਇਸ ਫੈਸਲੇ ਦੇ ਬਾਅਦ ਤੋਂ ਹੀ ਆਇਰਲੈਂਡ ਵਿਚ ਵਿਕਟਿਮ ਬਲੇਮਿੰਗ ਦੇ ਖਿਲਾਫ ਸੋਸ਼ਲ ਮੀਡੀਆ ਤੇ ਜਬਰਦਸਤ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਜਗਾ ਜਗਾ ਤੇ ਰੈਲੀਆਂ ਹੋ ਰਹੀਆਂ ਹਨ।

ਕਈ ਔਰਤਾਂ ਨੇ ਆਪਣੇ ਅੰਡਰਵੀਆਰ ਦੀਆ ਤਸਵੀਰਾਂ ਪੋਸਟ ਕੀਤੀਆਂ ਹਨ। ਅਦਾਲਤ ਵਿਚ ਇਸ ਤਰ੍ਹਾਂ ਦੇ ਤਰਕ ਦਿੱਤੇ ਜਾਣ ਦਾ ਵਿਰੋਧ ਕਰਦੇ ਹੋਏ ਉਹ ਆਪਣੀ ਅੰਡਰਵੀਅਰ ਦੇ ਰੰਗ ਅਤੇ ਸ਼ੇਪ ਨੂੰ ਦਿਖਾ ਰਹੀਆਂ ਹਨ ਬਹੁਤ ਸਾਰੀਆਂ ਔਰਤਾਂ ਨੇ ਅਜਿਹੇ ਦੇਸ਼ਾ ਦੇ ਬਾਰੇ ਵਿਚ ਵੀ ਦੱਸਿਆ ਹੈ ਜਿੱਥੇ ਰੇਪ ਦੇ ਮੁਕੱਦਮੇ ਦੇ ਦੌਰਾਨ ਕੀ ਕਿਹਾ ਜਾ ਸਕਦਾ ਹੈ ਅਤੇ ਕੀ ਨਹੀਂ। ਅਦਾਲਤ ਵਿਚ ਅੰਡਰਵੀਅਰ ਦਿਖਾਉਣ ਦੇ ਬਾਅਦ ਸੰਸਦ ਕੋਪਿੰਗਰ ਨੇ ਕਿਹਾ ਕਿ ਜੱਜਾਂ ਅਤੇ ਜਿਊਰੀ ਦੇ ਮੈਂਬਰਾਂ ਨੇ ਇਸ ਬਾਰੇ ਵਿੱਚ ਸਿੱਧਾ ਬਾਹਰ ਕੀਤਾ ਜਾਣਾ ਚਾਹੀਦਾ ਹੈ।ਫਿਲਹਾਲ ਸੋਸ਼ਲ ਮੀਡੀਆ ਦੇ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਇਸ ਮਾਮਲੇ ਤੇ ਹਜ਼ਾਰਾਂ ਹੀ ਪੋਸਟਾਂ ਹੋ ਚੁੱਕੀਆਂ ਹਨ। ਇਸ ਲਈ ਹੀ ਇਸ ਸਸੰਦ ਨੇ ਵੀ ਆਪਣਾ ਵਿਰੋਧ ਇਸ ਤਰ੍ਹਾਂ ਦਿਖਾਇਆ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!