BREAKING NEWS
Search

ਇੱਥੇ ਕੇਵਲ 82 ਰੁਪਏ ਵਿਚ ਮਿਲ ਰਿਹਾ ਹੈ 4 ਕਮਰਿਆਂ ਦਾ ਮਕਾਨ ਘਰ ਦੇ ਨਾਲ 2 ਸਾਲ ਤੱਕ ਬਿਜਲੀ ਪਾਣੀ ਵੀ ਮੁਫ਼ਤ

ਅਮਰੀਕਾ ਦੇ ਸੇਨ ਫਰਾਂਸਿਸਕੋ ਵਰਗੇ ਪੋਪੂਲਰ ਸ਼ਹਿਰ ਵਿਚ ਮਕਾਨ ਦੀ ਕੀਮਤ ਜਿੱਥੇ 7 ਕਰੋੜ ਪਹੁੰਚ ਰਹੀ ਹੈ। ਉਥੇ ਹੀ ਇਟਲੀ ਦੇ ਖੂਬਸੂਰਤ ਸੇਮਬੂਕਾ ਟਾਊਨ ਵਿਚ ਬੇਹਤਰੀਨ ਮਕਾਨ ਵੀ ਕੇਵਲ 82 ਰੁਪਏ ਵਿਚ ਮਿਲ ਰਹੇ ਹਨ। ਇਸਦੇ ਪਿੱਛੇ ਕਾਰਨ ਹੈ ਕਿ ਇਸ ਰੂਰਲ ਟਾਊਨ ਤੋਂ ਲੋਕਾਂ ਨੇ ਸ਼ਹਿਰ ਵੱਲ ਰੁੱਖ ਕਰ ਲਿਆ ਹੈ ਤੇ ਹੁਣ ਇਹ ਖਾਲੀ ਪਏ ਨੇ.

ਲੋਕਲ ਅਫਸਰਾ ਨੇ ਇਸਨੂੰ ਦੁਬਾਰਾ ਆਬਾਦ ਕਰਨ ਦੇ ਲਈ ਇਹ ਪਲਾਨ ਬਣਾਇਆ ਹੈ। ਹਾਲਾਂਕਿ ਇਸ ਪ੍ਰੋਪਰਟੀ ਨੂੰ ਖਰੀਦਣ ਤੋਂ ਪਹਿਲਾ ਕਈ ਸ਼ਰਤਾਂ ਵੀ ਪੂਰੀਆਂ ਕਰਨੀਆਂ ਹੋਣਗੀਆਂ। 82 ਰੁਪਏ ਵਿਚ ਮਿਲ ਰਹੇ ਮਕਾਨ ਸਿਸਲੀ ਸ਼ਹਿਰ ਵਿਚ ਮੌਜੂਦ ਹਿਲਟਾਪ ਟਾਊਨ ਰਹਿਣ ਦੇ ਲਈ ਬੇਹਤਰੀਨ ਜਗਾ ਵਿੱਚੋ ਇੱਕ ਹੈ।

ਪਰ ਪਿਛਲੇ ਕੁਝ ਸਾਲਾਂ ਵਿਚ ਇਥੋ ਦੇ ਲੋਕਾਂ ਨੇ ਵੱਡੇ ਸ਼ਹਿਰਾਂ ਦਾ ਰੁੱਖ ਕਰ ਲਿਆ ਹੈ ਜਿਸਦੇ ਚਲਦੇ ਟਾਊਨ ਬਿਲਕੁਲ ਖਾਲੀ ਹੋ ਗਿਆ ਹੈ। ਅਜਿਹੇ ਵਿਚ ਹੁਣ ਟਾਊਨ ਦੇ ਲੋਕਲ ਅਫਸਰਾਂ ਨੇ ਇਸਨੂੰ ਦੁਬਾਰਾ ਵਸਾਉਣ ਦੇ ਲਈ ਇਥੋਂ ਮਕਾਨ ਖਰੀਦਣ ਦਾ ਖਾਸ ਆਫ਼ਰ ਦਿੱਤਾ ਹੈ।

ਇਥੇ 430 ਤੋਂ 1610 ਸੁਕੇਅਰ ਫੀਟ ਦੇ ਅੱਡ ਅੱਡ ਸਾਈਜ਼ ਵਿਚ ਢੇਰਾਂ ਪ੍ਰਾਪਰਟੀ ਹਨ.ਇਹ ਮਕਾਨ ਬਹੁਤ ਸਸਤੇ ਹਨ ਅਤੇ ਇਸਦੀ ਕੀਮਤ ਕੇਵਲ 1.15 ਡਾਲਰ ( 82) ਰੁਪਏ ਤੱਕ ਹੈ। ਘਰ ਦੇ ਨਾਲ ਨਾਲ 2 ਸਾਲ ਤੱਕ ਬਿਜਲੀ ਅਤੇ ਪਾਣੀ ਵੀ ਮੁਫ਼ਤ ਵਿਚ ਮਿਲਗੇਗਾ। ਹਾਲਾਂਕਿ ਇਸਨੂੰ ਖਰੀਦਣ ਵਾਲਿਆਂ ਨੂੰ ਇੱਕ ਸ਼ਰਤ ਪੂਰੀ ਕਰਨੀ ਹੋਵੇਗੀ।

ਇਹ ਹਨ ਮਕਾਨ ਖਰੀਦਣ ਦੀਆ ਸ਼ਰਤਾਂ :- ਮਕਾਨ ਖਰੀਦਣ ਵਾਲੇ ਨੂੰ ਮੁਰੰਮਤ ਤੇ ਤਿੰਨ ਸਾਲ ਵਿਚ 2 ਲਖ ਰੁਪਏ ਖਰਚ ਕਰਨੇ ਹੋਣਗੇ ਕਿਉਂਕਿ ਕਈ ਮਕਾਨ ਕਾਫੀ ਸਮੇ ਤੋਂ ਖਾਲੀ ਅਤੇ ਵੀਰਾਨ ਹੋਣ ਦੇ ਚਲਦੇ ਜਰਜਰ ਹੋ ਗਏ ਨੇ। ਉਥੇ ਹੀ ਕੁਝ ਦੇ ਫਰਨੀਚਰ ਪੁਰਾਣੇ ਹੋ ਗਏ ਹਨ।

ਇਸਦੇ ਇਲਾਵਾ ਮਕਾਨ ਖਰੀਦਣ ਵਾਲੇ ਨੂੰ ਸਿਕੋਊਰਟੀ ਡਿਪਾਜਟ ਦੇ ਤੌਰ ਤੇ 4 ਲਖ ਰੁਪਏ ਜਮਾ ਕਰਵਾਉਣੇ ਹੋਣਗੇ।ਮਤਲਬ ਕੁੱਲ ਮਿਲਾ ਕੇ ਇਹ ਡੀਲ ਦੇ ਲਈ ਖਰੀਦਣ ਵਾਲੇ ਨੂੰ 6 ਲੱਖ ਰੁਪਏ ਰੇਡੀ ਰਖਣੇ ਹੋਣਗੇ।ਹਾਲਾਂਕਿ ਸੇਮਬੂਕਾ ਟਾਊਨ ਦੀ ਖੂਬਸੂਰਤੀ ਦੇ ਲਿਆਜ ਨਾਲ ਇਹ ਡੀਲ ਵੀ ਬੁਰੀ ਨਹੀਂ ਹੈ ਬਲਕਿ ਬਹੁਤ ਵਧੀਆ ਹੈ।

ਵਾਇਨ ਯਾਰਡ ਅਤੇ ਖੂਬਸੂਰਤ ਬੀਚ ਵਾਲਾ ਸੇਮਬੂਕਾ 2016 ਵਿਚ ਇਟਲੀ ਦੇ ਮੋਸ੍ਟ ਬਿਊਟੀਫੁਲ ਟਾਊਨ ਵਿਚ ਨਾਮਜਦ ਵੀ ਹੋਇਆ ਸੀ। ਸੇਮਬੂਕਾ ਅਜਿਹਾ ਕੋਈ ਪਹਿਲਾ ਟਾਊਨ ਨਹੀਂ ਹੈ ਜਿੱਥੇ ਲੋਕਲ ਇਕੋਨਮੀ ਇਸ ਤਰ੍ਹਾਂ ਦੇ ਝਟਕੇ ਖਾ ਰਹੀ ਹੈ ਅਤੇ ਕੌਡੀਆਂ ਦੇ ਭਾਅ ਲੋਕਾਂ ਨੂੰ ਪ੍ਰਾਪਰਟੀ ਖਰੀਦਣ ਦੇ ਲਈ ਆਫਰ ਦਿੱਤੇ ਜਾ ਰਹੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!