BREAKING NEWS
Search

ਇੱਕ ਵਾਰ ਫੇਰ ਹੋਈ ਪੱਛਮੀ ਸਿਸਟਮ ਦੀ ਪੰਜਾਬ ਵਿੱਚ ਐਂਟਰੀ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਰਹੇਗਾ ਮੌਸਮ, ਹਨੇਰੀ ਲਿਆ ਦਿਓ ਸ਼ੇਅਰ ਕਰਨ ਵਾਲੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮਾਰਚ ਤੋਂ ਮਈ ਮਹੀਨੇ ਤੱਕ ਪੂਰੇ ਪੰਜਾਬ ਚ’ ਥੋੜੇ-ਥੋੜੇ ਸ਼ਮੇ ਤੋਂ ਹੋਣ ਅਤੇ ਤਪਦੀ ਗਰਮੀ ਤੋਂ ਰਾਹਤ ਦੇਣ ਵਾਲੀਆਂ ਪ੍ਰੀ-ਮੌਨਸੂਨ ਗਤੀ-ਵਿਧੀਆਂ ਜਲਦ ਹੀ ਵੇਖਣ ਨੂੰ ਮਿਲ ਸਕਦੀਆਂ ਹਨ । 5 ਅਪਰੈਲ ਤੇ ਇਸ ਤੋ ਬਾਅਦ ਹਵਾ ਦਾ ਰੁਖ ਬਦਲਣ ਤੇ ਰਾਤਾ ਦੇ ਪਾਰੇ ਚ ਵਾਧੇ ਨਾਲ-ਨਾਲ ਥੋੜ੍ਹੀ ਹਲਚਲ ਤੋ ਇਨਕਾਰ ਨਹੀ ਹੈ ।

ਅਸੀਂ ਲਗਾਤਾਰ ਧੂੜ-ਭਰੀਆਂ ਹਨੇਰੀਆਂ ਦੇ ਸੀਜਨ ਵੱਲ ਵਧ ਰਹੇ ਹਾਂ ,ਤਾਪਮਾਨ ਵਧਣ ਨਾਲ ਮੌਸਮ ਤੇਜੀ ਨਾਲ ਆਪਣੇ ਰੰਗ ਬਦਲਦਾ ਹੈ ਅਤੇ ਵੇਖਦੇ ਹੀ ਵੇਖਦੇ ਸੂਬਾ ਪ੍ਰੀ-ਮੌਨਸੂਨ ਦੀਆਂ ਹਨੇਰੀਆਂ ਦੀ ਪਕੜ ਵਿੱਚ ਆ ਜਾਂਦਾ ਹੈ,

ਕੱਲ ਤੋਂ ਇੱਕ ਕਮਜੋਰ ਪੱਛਮੀ ਸਿਸਟਮ ਦੇ ਆਉਣ ਨਾਲ ਪੰਜਾਬ ਸਮੇਤ ਹਰਿਆਣਾ/ਦਿੱਲੀ ਅਤੇ ਉੱਤਰੀ ਰਾਜਸਥਾਨ ਚ’ ਅਗਲੇ ਦੋ -ਤਿੰਨ ਦਿਨ ਦੁਪਿਹਰ ਬਾਅਦ ਜਾਂ/ਸ਼ਾਮ ਨੂੰ ਗਰਜ ਵਾਲੇ ਬੱਦਲ ਬਣਨ ਨਾਲ ਕਿਤੇ-ਕਿਤੇ ਹਲਕੇ ਛਿੱਟੇ ਪੈਣ ਅਤੇ ਧੂੜ ਮਿੱਟੀ ਉਠਾਓਣ ਵਾਲੀਆਂ ਹਵਾਵਾਂ ਚੱਲਣ ਦੀ ਉਮੀਦ ਹੈ।

ਦੋ-ਚਾਰ ਖੇਤਰਾਂ ਵਾਲੀਆਂ ਗਤੀ-ਵਿਧੀਆਂ 9-10 ਅਪ੍ਰੈਲ ਤੱਕ ਬਣੀਆਂ ਰਹਿ ਸਕਦੀਆਂ ਹਨ।ਦੱਸਣਯੋਗ ਹੈ ਕਿ ਮੌਸਮੀ ਹੱਲ-ਚੱਲ ਥੋੜੀਆਂ ਥਾਂਵਾ ਤੱਕ ਹੀ ਸੀਮਤ ਰਵੇਗੀ ਅਤੇ ਹਲਕੇ ਛਿੱਟਿਆਂ ਤੋਂ ਇਲਾਵਾ ਚੰਗੇ ਮੀਂਹ ਦੀ ਉਮੀਦ ਫਿਲਹਾਲ ਨਹੀ ਹੈ,ਜੋ ਕਿ ਕਿਸਾਨਾ ਲਈ ਜਿਆਦਾ ਚਿੰਤਾ-ਜਨਕ ਨਹੀ ਹੋਵੇਗਾ।

ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਮਾਰਚ ਵਿੱਚ ਤਾਪਮਾਨ ਘੱਟ ਰਹਿਣ ਕਰਕੇ ਇਸ ਵਾਰ ਕਣਕ ਦੀ ਫਸਲ 10 ਤੋਂ 15 ਦਿਨ ਲੇਟ ਪੱਕ ਰਹੀ ਹੈ। ਇਸ ਲਈ ਮੰਡੀਆਂ ਵਿੱਚ ਫਸਲ 15 ਅਪਰੈਲ ਤੋਂ ਬਾਅਦ ਹੀ ਪਹੁੰਚਣੀ ਸ਼ੁਰੂ ਹੋਏਗੀ।



error: Content is protected !!