ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਇੱਕ ਵਾਰ ਇਹ ਸ਼ਬਦ ਸੁਣਕੇ ਦੇਖੋ “ਤੁਹਾਨੂੰ ਯਕੀਨ ਨਹੀਂ ਆਵੇਗਾ ਕਿ ਕਿਵੇਂ ਇਹ ਸ਼ਬਦ ਸੁਣਨ ਵਾਲਿਆ ਦੇ ਖਜ਼ਾਨੇ ਭਰ ਗਏ! “ਸੰਗਤ ਜੀ “ਇਹ ਸ਼ਬਦ ਰੋਜਾਨਾ ਸੁਣਕੇ ਦੇਖੋ ਸੱਚੇ ਦਿਲੋਂ” ਰੱਬ ਤੋਂ ਵੱਡੀਆਂ ਦਾਤਾਂ ਲੈ ਗਏ ਨੇ ਇਹ ਸ਼ਬਦ ਸੁਣਨ ਵਾਲੇ “ਕਈ ਲੋਕੀ ਨਾਸਤਿਕ ਕਿਸਮ ਦੇ ਮਿਲਦੇ ਹਨ ਤੇ ਬੋਲਦੇ ਹਨ ਕਿ ਸ਼ਬਦ ਕੀਰਤਨ ਸੁਣਨ ਨਾਲ ਸਾਡੇ ਕੰਮ ਚ ਕੀ ਫਾਇਦਾ ਹੋਵੇਗਾ ਪਰ ਅਸੀ ਦੱਸਣਾ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਮਾੜੇ ਗੀਤਾਂ ਦਾ ਅਸਰ ਸਾਡੇ ਤੇ ਪੈਂਦਾ ਹੈ ਉਸੇ ਤਰ੍ਹਾਂ ਹੀ ਜੇਕਰ ਅਸੀ ਆਪਣੇ ਕੰਮ ਚ ਵਾਧਾ ਚਾਹੁੰਦੇ ਹਾਂ ਤਾ ਸਾਨੂੰ ਗੁਰੂਦਵਾਰਾ ਸਾਹਿਬ ਜਾ ਕੇ ਕੀਰਤਨ ਸਰਵਣ ਕਰਨਾ ਚਾਹੀਦਾ ਹੈ ਸੁੱਖ ਅਤੇ ਦੁੱਖ ਮਨ ਦੀ ਅਵਸਥਾ ਦਾ ਹੀ ਨਾਮ ਹੈ ਜੋ, ਮੌਸਮ ਵਾਂਗ ਸਦਾ ਬਦਲਦੀ ਰਹਿੰਦੀ ਹੈ। ਕਹਿਣ ਨੂੰ ਤਾਂ ਇਹ ਦੋ ਵੱਖ ਵੱਖ ਵਿਰੋਧੀ ਹਾਲਤਾਂ ਲਗਦੀਆਂ ਹਨ ਪਰ ਅਸਲ ਵਿੱਚ ਇਹ ਦੋਨੋਂ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ ਜੋ ਜੁਦਾ ਨਹੀ ਕੀਤੇ ਜਾ ਸਕਦੇ। ਦੁੱਖ ਤੋਂ ਬਿਨਾ ਸੁੱਖ ਦੀ ਅਤੇ ਸੁੱਖ ਤੋਂ ਬਿਨਾ ਦੁੱਖ ਦੀ ਪਹਿਚਾਨ ਨਹੀ ਕੀਤੀ ਜਾ ਸਕਦੀ। ਇਹ ਦੋ ਨਾਮ ਕੇਵਲ ਸੁੱਖ ਦੀ ਪਹਿਚਾਨ ਲਈ ਹੀ ਹਨ। ਅਸਲ ਵਿੱਚ ਸੁੱਖ ਹੀ ਹੈ
ਤੇ ਸੁੱਖ ਦੀ ਗੈਰਹਾਜ਼ਰੀ ਨੂੰ ਹੀ ਦੁੱਖ ਕਿਹਾ ਜਾਂਦਾ ਹੈ। ਮਨੁੱਖ ਕਿਉਂਕਿ ਦੇਹੀ ਨਾਲ ਜੁੜਿਆ ਹੈ ਇਸ ਲਈ ਸਰੀਰਕ ਤੇ ਮਾਇਕੀ ਸੁੱਖ ਨੂੰ ਹੀ ਪੂਰਨ ਸੁੱਖ ਸਮਝ ਬੈਠਾ ਹੈ ਤੇ ਇਸ ਦੀ ਹੀ ਕਾਮਨਾ ਕਰਦਾ ਰਹਿੰਦਾ ਹੈ। ਇਹ ਸਰੀਰਕ ਦੁੱਖ ਸੁੱਖ ਬਾਹਰਲੀ ਸਥਿਤੀ ਤੇ ਦੁਨਿਆਵੀ ਪਦਾਰਥਾਂ ਤੇ ਨਿਰਭਰ ਹੋਣ ਕਰਕੇ ਜਿਉਂ ਹੀ ਕੁਦਰਤੀ ਨਿਯਮਾਂ ਅਨੁਸਾਰ ਬਾਹਰਲੀ ਸਥਿਤੀ ਬਦਲਦੀ ਹੈ ਤਿਉਂ ਹੀ ਮਨੁੱਖ ਦਾ ਸੁੱਖ ਦੁੱਖ ਬਦਲਦਾ ਰਹਿੰਦਾ ਹੈ। ਇਸੇ ਕਾਰਨ ਕਰਕੇ ਹੀ ਮਨੁੱਖ ਦਾ ਮਨ (ਸੁੱਖ ਦੁੱਖ ਵਿਚ) ਸਦਾ ਡੋਲਦਾ ਰਹਿੰਦਾ ਹੈ ਤੇ ਸਦੀਵੀ ਸੁੱਖ (ਆਤਮਕ ਅਨੰਦ) ਨੂੰ ਪ੍ਰਾਪਤ ਨਹੀ ਕਰ ਪਾਉਂਦਾ। ਇਹ ਇੱਕ ਮਨੁੱਖ ਦੇ ਮਨ ਦਾ ਭਰਮ ਹੀ ਹੈ ਕਿ ਦੁੱਖ ਸੁੱਖ ਦਾ ਕਾਰਨ ਕਿਤੇ ਬਾਹਰ ਹੈ, ਅਸਲ ਵਿੱਚ ਇਹ ਅੰਦਰੂਨੀ ਮਨ ਦੀ ਅਗਿਆਨਤਾ ਹੀ ਵਡ੍ਹਾ ਕਾਰਨ ਹੈ।
ਅਗਿਆਨਤਾ ਕਾਰਨ, ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਵਸ ਹੋ ਕੇ ਦੁੱਖਾਂ ਨੂੰ ਸਹੇੜ ਲੈਂਦਾ ਹੈ। ਇਹਨਾਂ ਤੋਂ ਮੁਕਤੀ ਪਾਉਣ, ਤੇ ਸਦੀਵੀ ਸੁੱਖ, ਲਈ ਵਿਕਾਰਾਂ ਨੂੰ ਛੱਡਣਾ ਪਵੇਗਾ ਤੇ ਵਿਕਾਰਾਂ ਨੂੰ ਛੱਡਣ ਹੀ ਰਾਮ (ਗੁਰੂ) ਦੀ ਸ਼ਰਨ ਵਿੱਚ ਆਉਣਾ ਹੈ। ਗੁਰਬਾਣੀ ਫੁਰਮਾਨ ਹੈ ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥ ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ॥ (1427)। ਭਾਵ: ਹੇ ਨਾਨਕ, ਆਖ- ਹੇ ਮਨ, ਇਹ ਮਨੁੱਖਾ ਸਰੀਰ ਬੜੀ ਮੁਸ਼ਕਿਲ ਨਾਲ ਮਿਲਦਾ ਹੈ (ਇਸ ਨੂੰ ਮਾਇਆ ਦੀ ਖਾਤਰ ਭਟਕਣਾ ਵਿੱਚ ਨਾ ਰੋਲ) ਸੋ, ਜੇ ਆਤਮਕ ਅਨੰਦ ਹਾਸਲ ਕਰਨਾ ਹੈ ਤਾਂ ਪਰਮਾਤਮਾ ਦੀ ਸਰਨ ਪੈ ਜਾ। ਪਰ ਮਨੁੱਖ ਸਦਾ ਵਿਕਾਰਾਂ ਦੀ ਲਪੇਟ ਵਿੱਚ ਆਇਆ ਸਰੀਰਕ ਤੇ ਮਾਇਕੀ ਦੁੱਖਾਂ ਸੁੱਖਾਂ ਵਿੱਚ ਹੀ ਉਲਝਿਆ ਰਹਿੰਦਾ ਹੈ। ਅਗਿਆਨਤਾ ਕਾਰਨ ਗੁਰੂ ਕੋਲੋਂ ਸਰੀਰਕ ਸਦੀਵੀ ਸੁੱਖਾਂ ਨੂੰ ਮੰਗਦਾ ਹੈ (ਜੋ ਕੁਦਰਤੀਂ ਸੰਭਵ ਨਹੀ) ਪਰ ਗੁਰੂ ਸੁਮੱਤ ਬਖਸ਼ਦਾ ਹੈ ਕਿ: ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ॥ ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ॥ (57) ਭਾਵ: ਹਰੇਕ ਦੁਨਿਆਵੀ ਜੀਵ ਦੁੱਖ ਨੂੰ ਛੱਡ ਕੇ ਕੇਵਲ ਸੁੱਖ ਹੀ ਮੰਗਦਾ ਹੈ ਪਰ (ਮਾਇਕੀ) ਸੁੱਖ ਨੂੰ ਦੁੱਖ-ਰੂਪ ਫਲ ਬਹੁਤ ਲਗਦਾ ਹੈ। ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਨੂੰ ਇਸ (ਭੇਤ) ਦੀ ਸਮਝ ਨਹੀ ਆਉਂਦੀ (ਇਸ ਲਈ ਉਹ ਦੁਨਿਆਵੀ ਸੁੱਖ ਹੀ ਮੰਗਦਾ ਰਹਿੰਦਾ ਹੈ) ਗੁਰੂ ਦਾ ਅਟੱਲ ਫੈਸਲਾ ਹੈ ਕਿ: ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ॥
ਸੁਖੁ ਦੁਖੁ ਦੋਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ॥ (149)। ਭਾਵ: ਹੇ ਨਾਨਕ, (ਇਹ ਜੋ) ਦੁਖ ਨੂੰ ਛਡ ਕੇ ਕੇਵਲ ਸੁੱਖ ਪਏ ਮੰਗਦੇ ਹਨ ਇਹ ਵਿਅਰਥ ਹੀ ਬੋਲਦੇ ਹਨ ਕਿਉਂਕਿ ਸੁੱਖ ਤੇ ਦੁੱਖ ਦੋਵੇਂ ਪ੍ਰਭੂ ਦੇ ਦਰ ਤੋਂ ਕਪੜੇ ਮਿਲੇ ਹੋਏ ਹਨ ਜੋ ਹਰ ਮਨੁੱਖ ਨੂੰ ਪਹਿਨਣੇ ਹੀ ਪੈਂਦੇ ਹਨ। ਜਿਥੇ ਇਤਰਾਜ਼ ਜਾਂ ਗਿਲਾ ਕੀਤਿਆਂ ਕੋਈ ਲਾਭ ਨਹੀ ਉਥੇ ਚੁੱਪ ਰਹਿਣਾ ਹੀ ਚੰਗਾ ਹੈ (ਭਾਵ ਉਸਦੀ ਰਜ਼ਾ ਮੰਨਣ ਵਿੱਚ ਹੀ ਲਾਭ ਹੈ)। ਇਹ ਬਾਹਰਲੇ ਸਰੀਰਕ ਤੇ ਮਾਇਕੀ ਸੁੱਖ ਦੁੱਖ ਤਾਂ ਪੀਰਾਂ, ਪੈਗੰਬਰਾਂ, ਗੁਰੂਆਂ ਤੇ ਭਗਤਾਂ ਤੇ ਵੀ ਆਉਂਦੇ ਰਹੇ ਕਿਉਂਕਿ ਇਹ ਤਾਂ ਕਰਤੇ ਦਾ ਅਟੱਲ ਨਿਯਮ ਹੈ ਜੀਵਨ ਦੀ ਇਹ ਖੇਡ ਬੜੀ ਔਖੀ ਹੈ ਤੇ ਕੋਈ ਵਿਰਲਾ ਹੀ ਗੁਰੂ ਦੀ ਸ਼ਰਨ ਪੈ ਕੇ ਇਹ ਸਮਝਦਾ ਹੈ। ਜਿਸ ਨੇ ਗੁਰੂ ਦੀ ਮਤ ਤੇ ਚਲ ਕੇ ਵਿਕਾਰਾਂ ਤੋਂ ਮੁਕਤੀ ਪਾ ਲਈ, ਉਹ ਦੁਵੈਤ ਵਿਚੋਂ ਇੱਕ ਨੂੰ ਪਛਾਣ ਕੇ ਜੀਵਨ ਦਾ ਸਹੀ ਭੇਦ ਪਾ ਲੈਂਦਾ ਹੈ ਤੇ ਜੀਵਨ ਦੀ ਔਖੀ ਖੇਡ ਨੂੰ ਜਿੱਤ ਕੇ ਸਦੀਵੀ ਸੁੱਖ ਨੂੰ ਪ੍ਰਾਪਤ ਕਰ ਲੈਂਦਾ ਹੈ।
Home ਵਾਇਰਲ ਇੱਕ ਵਾਰ ਇਹ ਸੱਚੇ ਮਨ ਨਾਲ ਸ਼ਬਦ ਸੁਣਕੇ ਦੇਖੋ “ਤੁਹਾਨੂੰ ਯਕੀਨ ਨਹੀਂ ਆਵੇਗਾ ਘਰ ਚੋ’ ਦੁੱਖ ਕਲੇਸ਼ ਦੂਰ ਹੋ ਜਾਵੇਗਾ (ਸ਼ੇਅਰ ਕਰੋ ਜੀ)
ਵਾਇਰਲ