BREAKING NEWS
Search

ਇੱਕ ਦੂਜੇ ਨੂੰ ਟਿਕ ਟਾਕ ਤੇ ਪਸੰਦ ਕਰਕੇ ਕਰਵਾਇਆ ਸੀ ਵਿਆਹ, ਹੁਣ 48 ਘੰਟੇ ਬਾਅਦ ਹੀ ਲਾੜਾ ਮੰਗ ਰਿਹਾ ਤਲਾਕ

ਗੁਜਰਾਤ ਦੇ ਅਹਿਮਦਾਬਾਦ ‘ਚ ਵਿਆਹ ਦੇ 48 ਘੰਟੇ ਬਾਅਦ ਹੀ ਤਲਾਕ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਜੋੜੇ ਨੇ ਟਿਕ-ਟਾਕ ‘ਤੇ ਇਕ-ਦੂਜੇ ਨੂੰ ਪਸੰਦ ਕਰ ਕੇ ਵਿਆਹ ਕਰ ਲਿਆ ਪਰ ਵਿਆਹ ਦੇ 48 ਘੰਟੇ ਬਾਅਦ ਹੀ ਪਤੀ ਨੇ ਤਲਾਕ ਦੀ ਅਰਜ਼ੀ ਦੇ ਦਿੱਤੀ। ਦਿਲਚਸਪ ਗੱਲ ਇਹ ਹੈ ਕਿ ਅਜੇ ਇਸ ਜੋੜੇ ਦਾ ਮੈਰਿਜ ਸਰਟੀਫਿਕੇਟ ਵੀ ਨਹੀਂ ਆਇਆ ਹੈ। ਹੁਣ ਦੋਵੇਂ ਤਲਾਕ ਲਈ ਝਗੜ ਰਹੇ ਹਨ। ਤਲਾਕ ਦੀ ਮੰਗ ਕਰ ਰਹੇ 21 ਸਾਲਾ ਨੌਜਵਾਨ ਦਾ ਕਹਿਣਾ ਹੈ,”ਮੈਂ ਉਸ ਦਾ ਫੋਨ ਨਹੀਂ ਚੁੱਕ ਸਕਿਆ ਸੀ। ਇਸ ਗੱਲ ਨੂੰ ਲੈ ਕੇ ਪਤਨੀ ਝਗੜ ਰਹੀ ਸੀ।

ਇਸ ਨੂੰ ਲੈ ਕੇ ਮੈਨੂੰ ਥਾਣੇ ਤੱਕ ਜਾਣਾ ਪਿਆ। ਇਸ ਕਾਰਨ ਸਮਾਜ ‘ਚ ਸਾਡੀ ਬਦਨਾਮੀ ਹੋ ਗਈ ਹੈ। ਹੁਣ ਮੈਂ ਵੱਖ ਰਹਿਣਾ ਚਾਹੁੰਦਾ ਹਾਂ। ਇਸ ਲਈ ਮੈਨੂੰ ਤਲਾਕ ਚਾਹੀਦਾ।” ਹਾਲਾਂਕਿ ਲੜਕੀ ਤਲਾਕ ਨਹੀਂ ਚਾਹੁੰਦੀ। 17 ਅਪ੍ਰੈਲ ਹੋਇਆ ਸੀ ਵਿਆਹ ਜਾਣਕਾਰੀ ਅਨੁਸਾਰ ਦੋਹਾਂ ਦੀ ਮੁਲਾਕਾਤ ਮਹੀਨੇ ਪਹਿਲਾਂ ਟਿਕ-ਟਾਕ ਐਪ ‘ਤੇ ਹੋਈ ਸੀ। 19 ਸਾਲਾ ਲੜਕੀ ਬਿਊਟੀਸ਼ੀਅਨ ਹੈ। ਟਿਕ-ਟਾਕ ਕਾਰਨ ਇਕ-ਦੂਜੇ ਨਾਲ ਗੱਲ ਹੋਣ ਲੱਗੀ ਅਤੇ ਮਾਮਲਾ ਵਿਆਹ ਤੱਕ ਪਹੁੰਚ ਗਿਆ।

ਇਸ ਤੋਂ ਬਾਅਦ 17 ਅਪ੍ਰੈਲ ਨੂੰ ਪਰਿਵਾਰ ਨੂੰ ਦੱਸੇ ਬਿਨਾਂ ਦੋਹਾਂ ਨੇ ਕੋਰਟ ਮੈਰਿਜ ਕਰ ਲਈ। ਵਿਆਹ ਤੋਂ ਬਾਅਦ ਲੜਕੇ ਫੋਨ ਕਰਨਾ ਕੀਤਾ ਬੰਦ ਲੜਕੀ ਅਨੁਸਾਰ,”ਵਿਆਹ ਤੋਂ ਬਾਅਦ ਲੜਕੇ ਨੇ ਫੋਨ ਅਤੇ ਮੈਸੇਜ ਕਰਨਾ ਬੰਦ ਕਰ ਦਿੱਤਾ ਸੀ। ਇਸ ਬਾਰੇ ਜਦੋਂ ਗੱਲ ਕੀਤੀ ਤਾਂ ਮਾਮਲਾ ਝਗੜੇ ‘ਚ ਬਦਲ ਗਿਆ।” ਇਸ ਤੋਂ ਬਾਅਦ ਉਸ ਨੇ ਮਹਿਲਾ ਹੈਲਪਲਾਈਨ 181 ‘ਤੇ ਸ਼ਿਕਾਇਤ ਕਰ ਕੇ ਮਦਦ ਮੰਗੀ। ਮਹਿਲਾ ਹੈਲਪਲਾਈਨ ਦੀ ਟੀਮ ਨੇ ਦੋਹਾਂ ਨੂੰ ਬੁਲਾਇਆ ਅਤੇ ਸਮਝਾਇਆ ਪਰ ਲੜਕਾ ਲੜਕੀ ਨੂੰ ਤਲਾਕ ਦੇਣ ਦੀ ਜਿੱਦ ‘ਤੇ ਅੜਿਆ ਹੈ।error: Content is protected !!