ਹਰ ਇਨਸਾਨ ਨੂੰ ਕੋਈ ਨਾ ਕੋਈ ਚਿੰਤਾ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਹੈ “ਨਾਨਕ ਦੁਖੀਆ ਸਭ ਸੰਸਾਰ” ਇਸੇ ਤਰ੍ਹਾਂ ਹੀ ਭਗਤ ਫਰੀਦ ਜੀ ਲਿਖਦੇ ਹਨ “ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜਗ, ਉੱਚਾ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ”। ਇਹ ਜ਼ਿੰਦਗੀ ਇੱਕ ਜੱਦੋ ਜਹਿਦ ਹੈ। ਕਈ ਵਾਰ ਇਨਸਾਨ ਇਨ੍ਹਾਂ ਸੰਸਾਰਕ ਦੁੱਖਾਂ ਨੂੰ ਸਹਾਰਨ ਤੋਂ ਅਸਮਰੱਥ ਹੁੰਦੇ ਹੋਏ ਖੁਦਕੁਸ਼ੀ ਦਾ ਰਸਤਾ ਅਖ਼ਤਿਆਰ ਕਰ ਲੈਂਦਾ ਹੈ।
ਜੋ ਕਿ ਠੀਕ ਨਹੀਂ ਕਿਹਾ ਜਾ ਸਕਦਾ।
ਜ਼ਿਲ੍ਹਾ ਜਲੰਧਰ ਦੇ ਆਦਮਪੁਰ ਥਾਣੇ ਅਧੀਨ ਪਿੰਡ ਮਾਣਕ ਵਿੱਚ ਇੱਕ ਬਹੁਤ ਹੀ ਦਰਦਨਾਕ ਅਤੇ ਦਿਲ ਨੂੰ ਧੁਰ ਅੰਦਰ ਤੱਕ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸਬੰਧਿਤ ਥਾਣੇ ਦੇ ਇੰਸਪੈਕਟਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਰਾਤ ਨੂੰ ਲਗਪਗ ਬਾਰਾਂ ਵਜੇ ਪਿੰਡ ਨਿਵਾਸੀਆਂ ਵੱਲੋਂ ਸੂਚਨਾ ਦਿੱਤੀ ਗਈ ਕਿ ਬਖ਼ਸ਼ਿੰਦਰ ਕੌਰ ਨਾਮ ਦੀ ਔਰਤ ਅਤੇ ਉਸ ਦੇ ਤਿੰਨ ਬੱਚਿਆਂ ਵੱਲੋਂ ਜ਼ਹਿਰ ਖਾ ਲਈ ਗਈ ਹੈ।
ਬਖਸ਼ਿੰਦ ਕੌਰ ਦੇ ਪਰਿਵਾਰ ਦੇ ਲੜਕੇ ਵੱਲੋਂ ਹੀ ਇਸ ਬਾਰੇ ਸਭ ਤੋਂ ਪਹਿਲਾਂ ਸੂਚਨਾ ਆਪਣੇ ਗੁਆਂਢੀਆਂ ਨੂੰ ਫੋਨ ਤੇ ਦਿੱਤੀ ਗਈ। ਫਿਰ ਉਨ੍ਹਾਂ ਨੇ ਪਿੰਡ ਨਿਵਾਸੀਆਂ ਦੀ ਮਦਦ ਨਾਲ ਪੀੜਤਾ ਨੂੰ ਹਸਪਤਾਲ ਪਹੁੰਚਾਇਆ ਅਤੇ ਪੁਲੀਸ ਨੂੰ ਵੀ ਸੂਚਿਤ ਕੀਤਾ। ਹਸਪਤਾਲ ਵਿੱਚ ਸਾਰੇ ਹੀ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਬਖਸ਼ਿੰਦ ਕੌਰ ਦਾ ਵੱਡਾ ਲੜਕਾ ਵੀ ਸ਼ਾਮ ਨੂੰ ਖੇਡ ਕੇ ਆਇਆ ਸੀ। ਜਿਸ ਦੀ ਉਮਰ ਲੱਗਭੱਗ ਅਠਾਰਾਂ ਕੁ ਸਾਲ ਸੀ।
ਉਸ ਤੋਂ ਛੋਟੀ ਲੜਕੀ ਦੀ ਉਮਰ ਤੇਰਾਂ ਸਾਲ ਦੇ ਲਗਭਗ ਸੀ ਅਤੇ ਚੌਥੇ ਮ੍ਰਿਤਕ ਦੀ ਉਮਰ ਬਾਰਾਂ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਮ੍ਰਿਤਕ ਬਖਸ਼ਿੰਦਰ ਕੌਰ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ। ਜਿਸ ਨੇ ਹੁਣ ਭਾਰਤ ਆਉਣਾ ਸੀ। ਪੁਲਿਸ ਦੇ ਅਨੁਸਾਰ ਉਨ੍ਹਾਂ ਨੂੰ ਕੋਈ ਵੀ ਖੁਦਕੁਸ਼ੀ ਨੋਟ ਨਹੀਂ ਮਿਲਿਆ ਅਤੇ ਨਾ ਹੀ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲੱਗ ਸਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Home ਤਾਜਾ ਜਾਣਕਾਰੀ ਇੱਕ ਘਰ ਚੋਂ ਇੱਕੋ ਸਮੇਂ ਉੱਠੀਆਂ ਚਾਰ ਅਰਥੀਆਂ, ਮਾਂ ਨੇ ਆਪਣੇ ਹੱਥੀ ਉਜਾੜਿਆ ਪੂਰਾ ਪਰਿਵਾਰ, ਦੇਖੋ ਵੀਡੀਓ
ਤਾਜਾ ਜਾਣਕਾਰੀ