BREAKING NEWS
Search

ਇੰਡੋਨੇਸ਼ੀਆ ’ਚ ਸੁਨਾਮੀ ਦੀ ਤਬਾਹੀ ਦਾ ਵੀਡੀਓ ਆਇਆ ਸਾਹਮਣੇ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇੰਡੋਨੇਸ਼ੀਆ ’ਚ ਜਵਾਲਾਮੁਖੀ ਫਟਣ ਮਗਰੋਂ ਆਈ ਸੁਨਾਮੀ ਨੇ ਭਾਰੀ ਤਬਾਹੀ ਮਚਾਈ ਹੈ। ਤਾਜਾ ਜਣਕਾਰੀ ਮੁਤਾਬਕ 285 ਲੋਕਾਂ ਦੀ ਮੌਤ ਹੋ ਗਈ ਹੈ ਤੇ ਸੈਂਕੜੇ ਜ਼ਖਮੀ ਤੇ ਲਾਪਤਾ ਹਨ। ਕੌਮੀ ਆਫ਼ਤ ਏਜੰਸੀ ਨੂੰ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਅਜੇ ਸਾਰੀਆਂ ਥਾਵਾਂ ਤੋਂ ਅੰਕੜੇ ਨਹੀਂ ਮਿਲੇ ਹਨ।

ਇਸ ਤਬਾਹੀ ਦੇ ਹੁਣ ਵੀਡੀਓ ਸਾਹਮਣੇ ਆ ਰਹੇ ਹਨ। ਸੋਸ਼ਲ ਮੀਡੀਆ ’ਤੇ ਪਾਈ ਗਈ ਵੀਡੀਓ ’ਚ ਦਿਖਾਇਆ ਗਿਆ ਕਿ ਪਾਣੀ ਦੀ ਦੀਵਾਰ ਪੌਪ ਗਰੁੱਪ ‘ਸੈਵਨਟੀਨ’ ਦੇ ਸੰਗੀਤਕ ਪ੍ਰੋਗਰਾਮ ਦੌਰਾਨ ਅਚਾਨਕ ਆਈ ਅਤੇ ਉਸ ਨੇ ਬੈਂਡ ਦੇ ਮੈਂਬਰਾਂ ਨੂੰ ਸਟੇਜ ਤੋਂ ਡੇਗਣ ਮਗਰੋਂ ਸਰੋਤਿਆਂ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ।

ਬਚਾਅ ਅਤੇ ਰਾਹਤ ਟੀਮਾਂ ਮਲਬੇ ’ਚ ਜਿਊਂਦੇ ਲੋਕਾਂ ਦੀ ਭਾਲ ਕਰ ਰਹੀਆਂ ਹਨ। ਕੌਮੀ ਆਫ਼ਤ ਏਜੰਸੀ ਦੇ ਤਰਜਮਾਨ ਸੁਤੋਪੋ ਪੁਰਵੋ ਨੁਗਰੋਹੋ ਨੇ ਦੱਸਿਆ ਕਿ ਕਰਾਕਾਤੋਆ ਦਾ ‘ਚਾਈਲਡ’ ਨਾਮੀ ਜਵਾਲਾਮੁਖੀ ਸ਼ਨਿਚਰਵਾਰ ਰਾਤ ਕਰੀਬ ਸਾਢੇ ਨੌਂ ਵਜੇ ਫੱਟ ਗਿਆ ਜਿਸ ਦੀ ਮਾਰ ਹੇਠ ਜਾਵਾ ਦਾ ਪੱਛਮੀ ਹਿੱਸਾ ਅਤੇ ਦੱਖਣੀ ਸੁਮਾਟਰਾ ਦੇ ਤੱਟੀ ਇਲਾਕੇ ਆ ਗਏ।

ਸਮੁੰਦਰ ’ਚੋਂ ਉੱਠੀਆਂ ਛੱਲਾਂ ਕਰਕੇ ਸੈਂਕੜੇ ਇਮਾਰਤਾਂ ਨਸ਼ਟ ਹੋ ਗਈਆਂ। ਭੂਚਾਲ ਮਗਰੋਂ ਸੁਨਾਮੀ ਦੀ ਤਾਂ ਚਿਤਾਵਨੀ ਦਿੱਤੀ ਜਾ ਸਕਦੀ ਹੈ ਪਰ ਜਵਾਲਾਮੁਖੀ ਫਟਣ ਜਵਾਲਾਮੁਖੀ ਤੋਂ ਬਾਅਦ ਆਈ ਸੁਨਾਮੀ ਲੋਕਾਂ ਨੂੰ ਬਚਣ ਦਾ ਕੋਈ ਰਾਹ ਨਹੀਂ ਦਿੰਦੀ ਹੈ। ਸੁਨਾਮੀ ਕਾਰਨ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਬਣ ਗਿਆ। ਬੀਚਾਂ ’ਤੇ ਦਰੱਖਤ ਉਖੜ ਗਏ ਅਤੇ ਮਲਬਾ ਖਿੰਡ ਗਿਆ।

ਜਾਵਾ ਦੇ ਪੱਛਮੀ ਕੰਢੇ ’ਤੇ ਕੈਰਿਟਾ ਬੀਚ ’ਚ ਤਬਾਹੀ ਦਿਖਾਈ ਦਿੰਦੀ ਹੈ। ਇਕ ਪ੍ਰਤੱਖਦਰਸ਼ੀ ਨੇ ਕਿਹਾ ਕਿ ਕਾਰਾਂ ਅਤੇ ਹੋਰ ਸਾਮਾਨ 10 ਮੀਟਰ ਉਪਰ ਤੱਕ ਉਛਲ ਗਏ। ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਸ਼ੁਰੂ ’ਚ ਦਾਅਵਾ ਕੀਤਾ ਕਿ ਇਹ ਸੁਨਾਮੀ ਨਹੀਂ ਹੈ ਸਗੋਂ ਜਵਾਰ ਭਾਟਾ ਹੈ ਅਤੇ ਡਰਨ ਦੀ ਲੋੜ ਨਹੀਂ ਹੈ।

ਬਾਅਦ ’ਚ ਉਨ੍ਹਾਂ ਟਵਿਟਰ ’ਤੇ ਆਪਣੀ ਗਲਤੀ ਸਵੀਕਾਰ ਲਈ। ਜ਼ਿਕਰਯੋਗ ਹੈ ਕਿ ਜਾਵਾ ਅਤੇ ਸੁਮਾਟਰਾ ਦੇ ਅਨਾਕ ਕਰਾਕਾਤੋਆ ’ਚ 1883 ’ਚ ਆਈ ਸੁਨਾਮੀ ’ਚ 36 ਹਜ਼ਾਰ ਲੋਕ ਮਾਰੇ ਗਏ ਸਨ।

ਇੰਡੋਨੇਸ਼ੀਆ ’ਚ ਸੁਨਾਮੀ ਦੀ ਤਬਾਹੀ ਦਾ ਵੀਡੀਓ ਆਇਆ ਸਾਹਮਣੇ



error: Content is protected !!