BREAKING NEWS
Search

ਇੰਡੀਆ ਦੇ ਇਸ ਰੁੱਖ ਦੀ ਸਕਿਓਰਟੀ ਲਈ 24 ਘੰਟੇ ਤਾਇਨਾਤ ਰਹਿੰਦੀ ਹੈ ਪੁਲਸ – ਇੱਕ ਪਤਾ ਸੁੱਕਣ ਤੇ ਪੈ ਜਾਂਦੀਆਂ ਭਾਜੜਾਂ

ਆਈ ਤਾਜ਼ਾ ਵੱਡੀ ਖਬਰ 

ਦੇਸ਼-ਦੁਨੀਆ ਵਿੱਚ ਕਈ ਵਾਰ ਅਜਿਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਤੇ ਅਸੀਂ ਉਸ ਦੇਸ਼ ਵਿੱਚ ਰਹਿੰਦੇ ਹੋਏ ਉਹਨਾਂ ਖ਼ਬਰਾਂ ਤੋਂ ਅਣਜਾਣ ਰਹਿੰਦੇ ਹਾਂ, ਜੋ ਅਚਾਨਕ ਸਾਹਮਣੇ ਆਉਂਦੀਆਂ ਹਨ। ਜਿੱਥੇ ਕੁਝ ਲੋਕਾਂ ਵੱਲੋਂ ਕਈ ਤਰਾਂ ਦੇ ਰਿਕਾਰਡ ਬਣਾਉਣ ਲਈ ਕਈ ਵੱਖ ਵੱਖ ਕੰਮਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਥੇ ਹੀ ਕੁਝ ਅਜਿਹੀਆਂ ਚੀਜ਼ਾਂ ਵੀ ਸਾਹਮਣੇ ਆਉਂਦੀਆਂ ਹਨ ਜੋ ਆਪਣੇ ਆਪ ਵਿੱਚ ਹੀ ਇੱਕ ਵੱਖਰਾ ਰਿਕਾਰਡ ਬਣ ਜਾਂਦੀਆਂ ਹਨ। ਜਿੱਥੇ ਬਹੁਤ ਸਾਰੇ ਉੱਚ ਅਹੁਦਿਆਂ ਉੱਪਰ ਨਿਯੁਕਤ ਲੋਕਾਂ ਦੀ ਸੁਰੱਖਿਆ ਵਾਸਤੇ ਕਈ ਤਰ੍ਹਾਂ ਦੇ ਸਕਿਓਰਟੀ ਗਾਰਡ ਰੱਖੇ ਜਾਂਦੇ ਹਨ। ਉਥੇ ਹੀ ਜਦੋਂ ਅਜਿਹੀ ਖਬਰ ਸਾਹਮਣੇ ਆਉਂਦੀ ਹੈ ਕਿ ਕਿਸੇ ਵਾਸਤੇ ਸਕਿਉਰਟੀ ਗਾਰਡ ਰੱਖਿਆ ਗਿਆ ਹੈ ਉਹ ਵੀ ਉਸ ਵਾਸਤੇ ਜਿਸ ਬਾਰੇ ਸੋਚਿਆ ਨਹੀਂ ਗਿਆ ਹੁੰਦਾ।

ਇੰਡੀਆ ਵਿਚ ਹੁਣ ਇਸ ਰੁੱਖ ਦੀ ਸਕਿਉਰਟੀ ਲਈ 24 ਘੰਟੇ ਪੁਲਸ ਤਾਇਨਾਤ ਰਹਿੰਦੀ ਹੈ, ਇੱਕ ਵੀ ਪਤਾ ਸੁੱਕਣ ਤੇ ਭਾਜੜਾਂ ਪੈ ਜਾਂਦੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਜਿਹੀ ਖਬਰ ਮੱਧ ਪ੍ਰਦੇਸ਼ ਸੂਬੇ ਦੇ ਭੋਪਾਲ ਤੋਂ ਸਾਹਮਣੇ ਆਈ ਹੈ। ਜਿੱਥੇ ਭੁਪਾਲ ਅਤੇ ਵਿਦਿਸ਼ਾਂ ਦੇ ਵਿਚਕਾਰ ਇੱਕ ਪਿੱਪਲ ਦਾ ਰੁੱਖ ਸਥਿਤ ਹੈ ਜੋ ਕਿ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਵੱਲੋਂ 12 ਸਤੰਬਰ 2012 ਨੂੰ ਲਗਾਇਆ ਗਿਆ ਸੀ। ਪਿੱਪਲ ਦਾ ਇਹ ਰੁੱਖ ਰਾਏਸੇਨ ਜ਼ਿਲੇ ਦੇ ਸਲਾਮਤਪੁਰ ਪਹਾੜਾਂ ਉਤੇ ਲਗਾਇਆ ਗਿਆ ਸੀ।

ਜਿਸ ਸਮੇਂ ਇਸ ਜਗ੍ਹਾ ਤੇ ਉਨ੍ਹਾਂ ਵੱਲੋਂ ਇਹ ਪਿੱਪਲ ਦਾ ਰੁੱਖ ਲਗਾਇਆ ਗਿਆ ਸੀ ਉਸ ਸਮੇਂ ਉਹ ਬੋਧ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਲਈ ਆਏ ਸਨ। ਜਿੱਥੇ ਗਯਾ ਵਿੱਚ ਬੁੱਧ ਧਰਮ ਕਾਰਨ ਸਮਰਾਟ ਅਸ਼ੋਕ ਸ੍ਰੀਲੰਕਾ ਗਏ ਸਨ , ਉਸ ਪਿੱਪਲ ਦੀ ਇਕ ਟਾਹਣੀ ਲੈਕੇ ਗਏ ਸਨ ਜਿਸ ਹੇਠ ਬੈਠ ਕੇ ਮਹਾਤਮਾ ਬੁੱਧ ਵੱਲੋਂ ਧਿਆਨ ਲਗਾਇਆ ਗਿਆ ਸੀ। ਬਾਗਬਾਨੀ ਵਿਭਾਗ ਵੱਲੋਂ ਇਸ ਰੁੱਖ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਸਮੇਂ-ਸਮੇਂ ਤੇ ਇਸ ਦੀ ਮਿੱਟੀ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਇਸ ਨੂੰ ਕਿਸੇ ਵੀ ਪ੍ਰਕਾਰ ਦੀ ਕਮੀ ਨਾ ਹੋ ਸਕੇ।

ਉੱਥੇ ਹੀ ਬਾਗਬਾਨੀ ਵਿਭਾਗ ਦੇ ਡਾਕਟਰਾਂ ਵੱਲੋਂ ਵੀ ਪੰਦਰਾਂ ਦਿਨਾਂ ਬਾਅਦ ਇਸ ਰੁੱਖ ਦੀ ਜਾਂਚ ਕੀਤੀ ਜਾਂਦੀ ਹੈ। ਪ੍ਰਸ਼ਾਸਨ ਉਸ ਸਮੇਂ ਚੌਕਸ ਹੋ ਜਾਂਦਾ ਹੈ ਜਦੋਂ ਇਸ ਦਰਖਤ ਦਾ ਕੋਈ ਵੀ ਪਤਾ ਸੁਕਦਾ ਹੈ। ਕੋਈ ਵੀ ਇਸ ਦੇ ਨਜ਼ਦੀਕ ਨਹੀਂ ਜਾ ਸਕਦਾ ਕਿਉਂਕਿ ਇਸ ਦੀ ਸੁਰੱਖਿਆ ਵਾਸਤੇ ਕੰਡਿਆਲੀ ਤਾਰ ਲਗਾਈ ਗਈ ਹੈ ਅਤੇ ਇਸ ਤੋਂ ਇਲਾਵਾ ਆਲੇ-ਦੁਆਲੇ 15, ਫੁੱਟ ਉੱਚੀ ਜਾਲੀ ਵੀ ਲਗਾਈ ਗਈ ਹੈ। ਇੱਕ ਵੀਆਈਪੀ ਦੀ ਤਰਾਂ ਇਸ ਰੁੱਖ ਦੀ ਸੁਰੱਖਿਆ ਕੀਤੀ ਜਾਂਦੀ ਹੈ। ਇਹ ਰੁੱਖ ਬੋਧੀਆਂ ਲਈ ਸ਼ਰਧਾ ਦਾ ਇੱਕ ਕੇਂਦਰ ਹੈ, ਜਿਸ ਨੂੰ ਬੋਧ ਰੁੱਖ ਵਜੋਂ ਮਾਨਤਾ ਪ੍ਰਾਪਤ ਹੈ।error: Content is protected !!