BREAKING NEWS
Search

ਇੰਡੀਆ ਤੋਂ ਵਿਦੇਸ਼ ਜਾ ਰਹੇ ਅਸਮਾਨ ਚ ਉਡਦੇ ਜਹਾਜ ਦੀ ਅਚਾਨਕ ਕਰਾਈ ਐਮਰਜੰਸੀ ਲੈਂਡਿੰਗ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਦੇਸ਼ਾਂ ਵੱਲੋਂ ਜਿੱਥੇ ਹਵਾਈ ਉਡਾਨਾਂ ਨੂੰ ਕਰੋਨਾ ਦੇ ਸਮੇਂ ਬੰਦ ਕਰ ਦਿੱਤਾ ਗਿਆ ਸੀ ਅਤੇ ਅਤੇ ਵੱਖ ਵੱਖ ਦੇਸ਼ਾਂ ਵਿਚ ਜਾਣ ਵਾਲੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਜਿੱਥੇ ਸਾਰੇ ਦੇਸ਼ਾਂ ਵੱਲੋਂ ਮੁੜ ਹਵਾਈ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ ਅਤੇ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਵਿੱਚ ਵੀ ਢਿੱਲ ਦੇ ਦਿੱਤੀ ਗਈ । ਉਥੇ ਹੀ ਬਾਅਦ ਵਿਚ ਯਾਤਰੀਆਂ ਵੱਲੋਂ ਆਪਣੀ ਮੰਜ਼ਿਲ ਤੇ ਪਹੁੰਚਣ ਵਾਸਤੇ ਫਿਰ ਤੋਂ ਹਵਾਈ ਉਡਾਨਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਗਿਆ।

ਪਰ ਕਈ ਵਾਰ ਰਸਤੇ ਵਿੱਚ ਅਚਾਨਕ ਹੀ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਕਾਰਨ ਯਾਤਰੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ। ਹੁਣ ਇੱਥੇ ਇੰਡੀਆ ਤੋਂ ਵਿਦੇਸ਼ ਜਾ ਰਹੇ ਅਸਮਾਨ ਵਿਚ ਉੱਡਦੇ ਜਹਾਜ਼ ਵਿਚ ਅਚਾਨਕ ਆਈ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਭਾਰਤ ਤੋਂ ਦੁਬਈ ਜਾ ਰਹੇ ਇਕ ਜਹਾਜ਼ ਬਾਰੇ ਸਾਹਮਣੇ ਆਇਆ ਹੈ ਜਿੱਥੇ ਸਪਾਈਸਜੈੱਟ ਦੀ SG-11 ਫਲਾਈਟ ਨੇ ਦੁਬਈ ਜਾਣ ਵਾਸਤੇ ਦਿੱਲੀ ਤੋਂ ਉਡਾਨ ਭਰੀ ਸੀ।

ਜਹਾਜ਼ ਅਸਮਾਨ ਵਿੱਚ ਉੱਡ ਰਿਹਾ ਸੀ ਤਾਂ ਇਸ ਜਹਾਜ਼ ਦੇ ਵਿਚ ਇੰਡੀਕੇਟਰ ਲਾਈਟ ਵਿੱਚ ਆਈ ਖਰਾਬੀ ਦੇ ਕਾਰਨ ਇਸ ਜਹਾਜ਼ ਨੂੰ ਪਾਕਿਸਤਾਨ ਵਿਚ ਕਰਾਚੀ ਵੱਲ ਮੋੜ ਲਿਆ ਗਿਆ। ਪਾਕਿਸਤਾਨ ਦੇ ਕਰਾਚੀ ਦੇ ਹਵਾਈ ਅੱਡੇ ਉੱਪਰ ਏਸ ਹਵਾਈ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਹਵਾਈ ਅੱਡੇ ਤੇ ਹੀ ਚਾਹ ਸਨੈਕਸ ਮੁਹਇਆ ਕਰਵਾ ਦਿੱਤੇ ਗਏ।

ਜਿਸ ਤੋਂ ਬਾਅਦ ਸਪਾਈਸਜੈੱਟ ਨੂੰ ਇਸ ਸਾਰੀ ਘਟਨਾ ਦੀ ਜਾਣਕਾਰੀ ਮੁਹਈਆ ਕਰਵਾਈ ਗਈ ਅਤੇ ਐਮਰਜੈਂਸੀ ਲੈਂਡਿੰਗ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਵੱਲੋਂ ਹੋਰ ਜਹਾਜ਼ ਨੂੰ ਪਾਕਿਸਤਾਨ ਲਈ ਰਵਾਨਾ ਕੀਤਾ ਜਾ ਰਿਹਾ ਹੈ। ਜੋ ਇਹ ਜਹਾਜ਼ ਯਾਤਰੀਆਂ ਨੂੰ ਦੁਬਈ ਤੱਕ ਉਨ੍ਹਾਂ ਦੀ ਮੰਜ਼ਲ ਤੇ ਪਹੁੰਚਏਗਾ। ਜਿੱਥੇ ਤਕਨੀਕੀ ਖਰਾਬੀ ਦੇ ਕਾਰਨ ਇਹ ਐਮਰਜੰਸੀ ਲੈਂਡਿੰਗ ਕਰਵਾਈ ਗਈ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਸਪਾਇਸ ਜੈਟ ਫਲਾਈਟ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।error: Content is protected !!