BREAKING NEWS
Search

ਇੰਡੀਆ ਤੋਂ ਅੰਤਰਾਸ਼ਟਰੀ ਯਾਤਰੀਆਂ ਲਈ ਆਈ ਇਹ ਤਾਜਾ ਵੱਡੀ ਖਬਰ

ਅੰਤਰਾਸ਼ਟਰੀ ਯਾਤਰੀਆਂ ਲਈ ਆਈ ਇਹ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਅੰਤਰਾਸ਼ਟਰੀ ਫਲੈਈਟਾਂ ਬਹੁਤ ਘਟ ਚਲ ਰਹੀਆਂ ਹਨ। ਵੱਖ ਵੱਖ ਜਗ੍ਹਾਵਾਂ ਤੇ ਲੋਕੀ ਇਸ ਵਾਇਰਸ ਦਾ ਕਰਕੇ ਫਸੇ ਹੋਏ ਹਨ। ਹੁਣ ਅੰਤਰਾਸ਼ਟਰੀ ਫਲਾਈਟਾਂ ਬਾਰੇ ਇੰਡੀਆ ਤੋਂ ਵੱਡੀ ਖਬਰ ਆ ਰਹੀ ਹੈ। ਇੰਡੀਆ ਨੇ ਕੁਝ ਦੇਸ਼ਾਂ ਦੇ ਵਿਚਕਾਰ ਹਵਾਈ ਸੇਵਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ।

ਏਅਰ ਬਬਲ ਦੇ ਤਹਿਤ ਭਾਰਤ ਅਤੇ ਅਮਰੀਕਾ, ਫ਼ਰਾਂਸ, ਜਰਮਨੀ, ਸੰਯੁਕਤ ਅਰਬ ਅਮੀਰਾਤ ਵਿਚਾਲੇ ਇੰਟਰਨੈਸ਼ਨਲ ਫਲਾਈਟ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਫਿਲਹਾਲ ਇਸ ਨੂੰ ਕੁੱਝ ਹਫ਼ਤੇ ਲਈ ਸ਼ੁਰੂ ਕੀਤਾ ਗਿਆ ਹੈ। ਜ਼ਿਆਦਾਤਰ ਫਲਾਈਟਾਂ ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਿਚਾਲੇ ਹਨ। ਇਸ ਦੌਰਾਨ ਦਿੱਲੀ ਏਅਰਪੋਰਟ ਵੱਲੋਂ ਕੁਆਰੰਟੀਨ ਦਿਸ਼ਾ ਨਿਰਦੇਸ਼ ਜਾਰੀ ਕੀਤਾ ਗਿਆ ਹੈ।

7 ਦਿਨਾਂ ਲਈ ਇੰਸਟੀਟਿਊਸ਼ਨਲ ਕੁਆਰੰਟੀਨ ‘ਤੇ ਜਾਣਾ ਜ਼ਰੂਰੀ
ਇੰਟਰਨੈਸ਼ਨਲ ਫਲਾਈਟ ਵਲੋਂ ਦਿੱਲੀ ਪੁੱਜਣ ਵਾਲੇ ਪੈਸੇਂਜਰ ਨੂੰ 7 ਦਿਨਾਂ ਲਈ ਇੰਸਟੀਟਿਊਸ਼ਨਲ ਕੁਆਰੰਟੀਨ ‘ਤੇ ਜਾਣਾ ਹੋਵੇਗਾ। ਇਸ ਦਾ ਖਰਚ ਉਨ੍ਹਾਂ ਨੂੰ ਆਪਣੇ ਆਪ ਅਦਾ ਕਰਨਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਸੱਤ ਦਿਨਾਂ ਲਈ ਹੋਮ ਕੁਆਰੰਟੀਨ ‘ਤੇ ਜਾਣਾ ਹੋਵੇਗਾ।

ਦਿੱਲੀ-ਐੱਨ.ਸੀ.ਆਰ. ‘ਚ ਰੁੱਕਣ ਵਾਲਿਆਂ ਦੀ ਡਬਲ ਸਕ੍ਰੀਨਿੰਗ
ਨੋਟੀਫਿਕੇਸ਼ਨ ਮੁਤਾਬਕ, ਜੋ ਯਾਤਰੀ ਦਿੱਲੀ ਏਅਰਪੋਰਟ ਆਉਣ ਤੋਂ ਬਾਅਦ ਦਿੱਲੀ-ਐੱਨ.ਸੀ.ਆਰ. ‘ਚ ਰੁੱਕਣਾ ਚਾਹੁੰਦੇ ਹਨ ਉਸ ਨੂੰ ਪਹਿਲਾਂ ਹੈਲਥ ਸਕ੍ਰੀਨਿੰਗ ਪ੍ਰਕਿਰਿਆ ਤੋਂ ਲੰਘਣਾ ਹੋਵੇਗਾ। ਇਸ ਦੇ ਤਹਿਤ ਪਹਿਲਾਂ ਏਅਰਪੋਰਟ ਹੈਲਥ ਆਫਿਸ ‘ਚ ਪ੍ਰਾਈਮਰੀ ਸਕ੍ਰੀਨਿੰਗ ਹੋਵੇਗੀ। ਉਸ ਤੋਂ ਬਾਅਦ ਦਿੱਲੀ ਸਰਕਾਰ ਵੱਲੋਂ ਸੈਕੰਡਰੀ ਸਕ੍ਰੀਨਿੰਗ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਤੁਹਾਨੂੰ ਕੁਆਰੰਟੀਨ ਲੋਕੇਸ਼ਨ ਬਾਰੇ ਦੱਸਿਆ ਜਾਵੇਗਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |error: Content is protected !!