BREAKING NEWS
Search

ਇੰਡੀਆ ਚ ਡਾਕਟਰ ਨੇ ਕਰਤਾ ਅਜਿਹਾ ਕਾਂਡ ਸੁਣ ਦੁਨੀਆਂ ਦੇ ਡਾਕਟਰਾਂ ਦੇ ਉਡੇ ਹੋਸ਼ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਸਮੇਂ ਦੀ ਤਬਦੀਲੀ ਨਾਲ ਬਹੁਤ ਕੁਝ ਬਦਲ ਚੁੱਕਾ ਹੈ ਅਤੇ ਜਿੱਥੇ ਵਿਗਿਆਨ ਨੇ ਹੁਣ ਬਹੁਤ ਸਾਰੀਆਂ ਤਬਦੀਲੀਆਂ ਲਿਆਂਦੀਆਂ ਹਨ। ਉਥੇ ਹੀ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਨਿਪਟਾਰਾ ਵੀ ਉਨ੍ਹਾਂ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ। ਜਿੱਥੇ ਪਹਿਲਾਂ ਲੋਕਾਂ ਵੱਲੋਂ ਸਿਹਤ ਸਬੰਧੀ ਸਮੱਸਿਆ ਪੇਸ਼ ਆਉਣ ਤੇ ਵੈਦ, ਹਕੀਮ ਕੋਲ ਜਾਇਆ ਜਾਂਦਾ ਸੀ। ਅੱਜ ਉਨ੍ਹਾਂ ਦੀ ਜਗ੍ਹਾ ਦੁਨੀਆਂ ਵਿਚ ਵੱਡੇ-ਵੱਡੇ ਹਸਪਤਾਲਾਂ ਅਤੇ ਡਾਕਟਰਾਂ ਨੇ ਲੈ ਲਈ ਹੈ। ਜਿੱਥੇ ਕੁਝ ਲੋਕਾਂ ਵੱਲੋਂ ਆਪਣੇ ਕਿੱਤੇ ਨੂੰ ਇਮਾਨਦਾਰੀ ਨਾਲ ਕੀਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਲਾਲਚ ਵੱਸ ਆ ਕੇ ਜਾ ਅ-ਣ-ਗ-ਹਿ-ਲੀ ਵਰਤ ਲਈ ਜਾਂਦੀ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ ਇਥੋਂ ਤੱਕ ਕਿ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ।

ਹੁਣ ਇੰਡੀਆ ਵਿਚ ਡਾਕਟਰ ਵੱਲੋਂ ਅਜਿਹਾ ਕਾਂਡ ਕੀਤਾ ਗਿਆ ਹੈ ਜਿਸ ਬਾਰੇ ਸੁਣ ਕੇ ਸਾਰੇ ਡਾਕਟਰਾਂ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗੁਜਰਾਤ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਮਰੀਜ਼ ਨੂੰ ਕਿਡਨੀ ਵਿੱਚ ਪੱਥਰੀ ਦਾ ਅਪਰੇਸ਼ਨ ਕਰਵਾਉਣ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਵਿਅਕਤੀ ਦੇ ਮਈ 2011 ਵਿਚ 14 ਮਿਲੀਮੀਟਰ ਦੀ ਪੱਥਰੀ ਖੱਬੇ ਗੁਰਦੇ ਵਿੱਚ ਪਾਈ ਗਈ ਸੀ। ਕਿਉਂਕਿ ਜਦੋਂ ਗੁਜਰਾਤ ਦੇ ਇਕ ਪਿੰਡ ਵਿਚ ਰਹਿਣ ਵਾਲੇ ਦਵਿੰਦਰ ਭਾਈ ਰਾਵਲ ਨੂੰ ਪਿਸ਼ਾਬ ਅਤੇ ਪਿੱਠ ਦਰਦ ਦੀ ਸਮੱਸਿਆ ਸਾਹਮਣੇ ਆਈ ਸੀ ਤਾਂ ਉਨ੍ਹਾਂ ਦੇ ਗੁਰਦੇ ਵਿਚ ਪੱਥਰੀ ਹੋਣ ਦਾ ਖੁਲਾਸਾ ਹੋਇਆ ਸੀ।

ਜਿਸ ਤੋਂ ਬਾਅਦ 3 ਸਤੰਬਰ 2011 ਨੂੰ ਉਨ੍ਹਾਂ ਦਾ ਇੱਕ ਹਸਪਤਾਲ ਵੱਲੋਂ ਆਪ੍ਰੇਸ਼ਨ ਕੀਤਾ ਗਿਆ ਸੀ। ਜਿੱਥੇ ਡਾਕਟਰ ਵੱਲੋਂ ਪਥਰੀ ਦੀ ਜਗ੍ਹਾ ਤੇ ਗੁਰਦਾ ਕੱਢ ਦਿੱਤਾ ਗਿਆ ਸੀ। ਮਰੀਜ਼ ਦੀ ਹਾਲਤ ਗੰਭੀਰ ਹੋਣ ਤੇ ਉਸ ਨੂੰ ਕਿਡਨੀ ਹਸਪਤਾਲ ਵਿਚ ਸ਼ਿਫ਼ਟ ਕੀਤਾ ਗਿਆ। ਜਿਸ ਤੋਂ ਬਾਅਦ ਅਹਿਮਦਾਬਾਦ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ 8 ਜਨਵਰੀ 2012 ਨੂੰ ਮੌਤ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਦੀ ਵਿਧਵਾ ਪਤਨੀ ਵੱਲੋਂ ਡਾਕਟਰ ਵੱਲੋਂ ਕਿਡਨੀ ਕੱਢੇ ਜਾਣ ਦੇ ਸਮੇਂ ਵਰਤੀ ਗਈ ਅਣਗਹਿਲੀ ਨੂੰ ਹੀ ਉਨ੍ਹਾਂ ਦੇ ਪਤੀ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਉਂਦੇ ਹੋਏ ਖਪਤਕਾਰ ਵਿਵਾਦ ਨਿਰਮਾਣ ਕਮਿਸ਼ਨ ਕੋਲ ਪਹੁੰਚ ਕੀਤੀ ਸੀ।

ਜਿਸ ਤੋਂ ਬਾਅਦ ਜਾਂਚ ਵਿੱਚ ਪਾਇਆ ਗਿਆ ਕਿ ਇਸ ਸਾਰੀ ਘਟਨਾ ਲਈ ਡਾਕਟਰ ਜ਼ਿੰਮੇਵਾਰ ਹੈ ਜਿਸ ਵੱਲੋਂ ਪਰਿਵਾਰ ਨੂੰ ਬਿਨਾਂ ਦੱਸੇ ਹੀ ਗੁਰਦਾ ਕੱਢਿਆ ਗਿਆ ਹੈ। ਜਿਸ ਤੋਂ ਬਾਅਦ ਹੁਣ ਮ੍ਰਿਤਕ ਦੀ ਪਤਨੀ ਨੂੰ ਹਸਪਤਾਲ ਵਲੋ 11.23 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਉੱਥੇ ਹੀ ਹਸਪਤਾਲ ਵੱਲੋਂ ਗਲਤ ਤਰੀਕੇ ਨਾਲ ਮਰੀਜ਼ ਦਾ ਇਲਾਜ ਕਰਨ ਉਪਰ ਇਹ ਜੁਰਮਾਨਾ ਲਾਇਆ ਗਿਆ ਹੈ।error: Content is protected !!