BREAKING NEWS
Search

ਇਹ ਲਾੜਾ 2 ਕੁੜੀਆਂ ਨਾਲ ਕਰਾਵੇਗਾ ਵਿਆਹ, ਕਹਿੰਦਾ ਇਕ ਵਹੁਟੀ ਤਾਂ ਮੇਰੇ ਲਈ..

ਗੁਜਰਾਤ: ਅੱਜ ਦੇ ਸਮੇਂ ਵਿੱਚ ਬਹੁਤ ਜਿਆਦਾ ਅਜੀਬ ਮਾਮਲਾ ਦੇਖਣ ਨੂੰ ਮਿਲਦੇ ਹਨ। ਗੁਜਰਾਤ ਵਿੱਚ ਵੀ ਇੱਕ ਅਜੀਬ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿਥੇ ਪਹਿਲੀ ਵਾਰ ਇੱਕ ਲਾੜਾ ਦੋ ਦੁਲਹਨਾਂ ਨਾਲ ਵਿਆਹ ਕਰਵਾਉਣ ਲੱਗਿਆ ਹੈ। ਇਹ ਅਨੋਖਾ ਵਿਆਹ 22 ਅਪ੍ਰੈਲ ਨੂੰ ਪਾਲਘਰ ਵਿੱਚ ਹੋਵੇਗਾ। ਇਸ ਮਾਮਲੇ ਵਿੱਚ ਸੂਤਰਾਂ ਅਨੁਸਾਰ ਪਤਾ ਲੱਗਿਆ ਹੈ ਕਿ ਇਨ੍ਹਾਂ ਦੇ ਵਿਆਹ ਤੋਂ ਪਹਿਲਾਂ ਹੀ ਤਿੰਨ ਬੱਚੇ ਹਨ।

ਵਿਆਹ ਕਰਵਾਉਣ ਵਾਲੀ ਇੱਕ ਦੁਲਹਨ ਗੁਜਰਾਤ ਵਿੱਚ ਪੈਂਦੇ ਵਾਪੀ ਦੀ ਇੱਕ ਕੰਪਨੀ ਵਿੱਚ ਨੌਕਰੀ ਕਰਦੀ ਹੈ ਅਤੇ ਦੂਜੀ ਘਰ ਸੰਭਾਲਦੀ ਹੈ। ਵਿਆਹ ਕਰਵਾਉਣ ਵਾਲਾ ਲਾੜਾ ਸੰਜੈ ਧਾਗਡਾ ਇੱਕ ਯਤੀਮ ਹੈ ਅਤੇ ਪੈਸੇ ਕਮਾਉਣ ਦੇ ਲਈ ਰਿਕਸ਼ਾ ਚਲਾਉਂਦਾ ਹੈ। ਸੰਜੈ ਦੀ ਤਕਰੀਬਨ 10 ਸਾਲ ਪਹਿਲਾਂ ਬੇਬੀ ਨਾਲ ਮੁਲਾਕਾਤ ਹੋਈ ਸੀ। ਜਿਸਦੇ ਬਾਅਦ ਦੋਨੋ ਬਿਨਾਂ ਵਿਆਹ ਦੇ ਹੀ ਇਕੱਠੇ ਰਹਿਣ ਲੱਗ ਗਏ। ਜਿਸ ਤੋਂ ਬਾਅਦ ਸੰਜੈ ਵਾਪੀ ਦੀ ਇੱਕ ਕੰਪਨੀ ਵਿੱਚ ਨੌਕਰੀ ਕਰਨ ਵਾਲੀ ਸਕੂਲ ਦੀ ਦੋਸਤ ਰੀਨਾ ਨਾਲ ਪਿਆਰ ਕਰਨ ਲੱਗ ਗਿਆ।

ਤੁਹਾਨੂੰ ਇਥੇ ਦੱਸ ਦੇਈਏ ਕਿ ਵਿਆਹ ਤੋਂ ਪਹਿਲਾਂ ਹੀ ਸੰਜੈ ਦੇ ਤਿੰਨ ਬੱਚੇ ਹਨ। ਜਦੋਂ ਉਨ੍ਹਾਂ ਨੇ ਬੱਚਿਆਂ ਨੂੰ ਵੱਡੇ ਹੁੰਦੇ ਦੇਖਿਆ ਤਾਂ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ। ਜਿਸਦੇ ਬਾਅਦ ਹੁਣ ਉਹ ਤਿੰਨੋ 22 ਅਪ੍ਰੈਲ ਨੂੰ ਵਿਆਹ ਕਰਵਾਉਣ ਜਾ ਰਹੇ ਹਨ। ਦੋ ਦੁਲਹਨ ਹੋਣ ਦੇ ਕਾਰਨ ਇਹ ਵਿਆਹ ਕਾਫੀ ਜਿਆਦਾ ਚਰਚਾ ਵਿੱਚ ਹੈ।

ਇਸ ਮਾਮਲੇ ਵਿੱਚ ਸੰਜੈ ਨੇ ਦੱਸਿਆ ਕਿ ਉਸਦੇ ਤਿੰਨੋ ਬੱਚੇ ਸਕੂਲ ਵਿੱਚ ਪੜ੍ਹਦੇ ਹਨ। ਉਸਨੇ ਕਿਹਾ ਕਿ ਲੋਕ ਮੇਰੇ ਬੱਚਿਆਂ ਨੂੰ ਤਾਅਨੇ ਨਾ ਮਾਰਨ, ਇਸ ਲਈ ਉਹ ਦੋਨਾਂ ਨਾਲ ਵਿਆਹ ਕਰਵਾ ਰਿਹਾ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਆਦਿਵਾਸੀ ਇਲਾਕਿਆਂ ਵਿੱਚ ਅਜਿਹੇ ਵਿਆਹ ਹੋਣਾ ਇੱਕ ਆਮ ਜਿਹੀ ਗੱਲ ਹੈ ।

ਉਨ੍ਹਾਂ ਨੇ ਦੱਸਿਆ ਕਿ ਆਦਿਵਾਸੀ ਇਲਾਕਿਆਂ ਵਿੱਚ ਲਾੜਾ-ਦੁਲਹਨ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਹੀ ਵਿਆਹ ਕਰਵਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਪੈਸਿਆਂ ਦਾ ਇੰਤਜ਼ਾਮ ਨਾ ਹੋਣ ਦੇ ਕਾਰਨ ਵਿਆਹ ਤੋਂ ਬਿਨਾ ਹੀ ਲੋਕ ਇਕੱਠੇ ਰਹਿਣ ਲੱਗ ਜਾਂਦੇ ਹਨ। ਜਿਸ ਕਾਰਨ ਇਦਾ ਦੇ ਵਿਆਹ ਉਨ੍ਹਾਂ ਨੂੰ ਹਮੇਸ਼ਾ ਦੇਖਣ ਨੂੰ ਮਿਲਦੇ ਹਨ।error: Content is protected !!