BREAKING NEWS
Search

ਇਹ ਦੇਸੀ ਨੁਸਖਿਆਂ ਨਾਲ ਕਰੋ ਪਿੱਤੇ ਦੀ ਪੱਥਰੀ ਦਾ ਇਲਾਜ਼ ਦੇਖੋ ਪੂਰੀ ਖ਼ਬਰ..!

ਪਿੱਤੇ ਦੀ ਪੱਥਰੀ ਆਮ ਜਿਹੀ ਬਿਮਾਰੀ ਬਣ ਚੁੱਕੀ ਹੈ। ਇਸ ਨੂੰ ਕੱਢਣ ਵਾਸਤੇ ਅਪਰੇਸ਼ਨ ਕਰਵਾਉਣਾ ਪੈਂਦਾ ਹੈ। ਪੱਥਰੀ ਦੀ ਸਮੱਸਿਆ ਆਮ ਸਮੱਸਿਆ ਹੈ। ਇਸ ਬੀਮਾਰੀ ‘ਚ ਮਰੀਜ ਨੂੰ ਭਾਰੀ ਦਰਦ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪੁਰਾਣੇ ਸਮੇਂ ‘ਚ ਇਹ ਬੀਮਾਰੀ 60 ਸਾਲ ਦੀ ਉਮਰ ‘ਚ ਹੀ ਹੁੰਦੀ ਸੀ ਪਰ ਹੁਣ ਇਸ ਬੀਮਾਰੀ ਹਰ ਚੌਥੇ-ਪੰਜਵੇਂ ਇਨਸਾਨ ਦੀ ਸਮੱਸਿਆ ਬਣ ਗਈ ਹੈ ।

ਜੇ ਬਹੁਤ ਘੱਟ ਖਾਣਾ ਖਾਧਾ ਜਾ ਰਿਹਾ ਹੋਵੇ ਤੇ 1000 ਕੈਲਰੀਆਂ ਹੀ ਰੋਜ਼ ਦੀਆਂ ਖਾਧੀਆਂ ਜਾ ਰਹੀਆਂ ਹੋਣ ਤਾਂ ਪਿੱਤੇ ਨੂੰ ਕੰਮ ਕਰਨ ਨੂੰ ਕੁਝ ਮਿਲਦਾ ਹੀ ਨਹੀਂ ਤੇ ਬਾਈਲ ਰਸ ਜੰਮ ਕੇ ਪੱਥਰੀ ਬਣਾ ਦਿੰਦੇ ਹਨ। ਚਾਹ, ਵਾਈਨ, ਠੰਢੇ, ਬੀਅਰ, ਕੈਨ ਵਿੱਚ ਪਾਏ ਜੂਸ, ਪਿੱਤੇ ਲਈ ਠੀਕ ਨਹੀਂ ਹਨ।ਮੋਟਾਪਾ ਕਈ ਬੀਮਾਰੀਆਂ ਦੀ ਜੜ ਹੈ । ਪਿੱਤ ਦੀ ਪਥਰੀ ਨੂੰ ਨਿਅੰਤਰਿਤ ਕਰਣ ਲਈ ਤੁਹਾਡਾ ਭਾਰ ਜਿਆਦਾ ਨਹੀਂ ਹੋਣਾ ਚਾਹੀਦਾ ਹੈ ।

ਮੋਟਾਪਾ ਕੋਲੇਸਟਰਾਲ ਦੇ ਉੱਚ ਪੱਧਰ ਦੇ ਵੱਲ ਜਾਂਦਾ ਹੈ ਜੋ ਪਥਰੀ ਦੇ ਬਣਨ ਦਾ ਖਤਰਾ ਹੁੰਦਾ ਹੈ । ਪਰ ਤੇਜੀ ਨਾਲ ਭਾਰ ਘੱਟ ਕਰਣਾ ਪਿੱਤੇ ਦੀ ਪਥਰੀ ਦਾ ਹੱਲ ਨਹੀਂ ਹੈ । ਕਰੈਸ਼ ਡਾਇਟ ਅਤੇ ਤੇਜੀ ਨਾਲ ਭਾਰ ਘਟਾਉਣ ਦਾ ਉਲਟਾ ਅਸਰ ਪੈ ਸਕਦਾ ਹੈ । ਤੁਹਾਨੂੰ ਆਪਣਾ ਭਾਰ ਘੱਟ ਕਰਣ ਦੀ ਯੋਜਨਾ ਇਸ ਤਰ੍ਹਾਂ ਬਣਾਉਣੀ ਚਾਹੀਦੀ ਹੈ ਕਿ ਤੁਸੀ ਆਪਣਾ ਭਾਰ ਘੱਟ ਕਰ ਸਕੋ ।

ਕਸਰਤ ਜਾਂ ਯੋਗ ਨਾਲ ਪਥਰੀ ਦੇ ਵਿਕਾਸ ਦੀ ਸੰਭਾਵਨਾ ਘੱਟ ਹੋ ਸਕਦੀ ਹੈ । ਕਸਰਤ ਅਤੇ ਯੋਗ ਤੁਹਾਨੂੰ ਫਿਟ ਅਤੇ ਤੰਦੁਰੁਸਤ ਵੀ ਰੱਖੇਗਾ । ਕੁਲੱਥੀ ਦੀ ਦਾਲ ਜਿਸਨੂੰ ‘ਗੈਥ’ ਵੀ ਕਿਹਾ ਜਾਂਦਾ ਹੈ। ਇਹ ਬਹੁਤ ਹੀ ਮਸ਼ਹੂਰ ਦਾਲ ਹੈ ਅਤੇ ਪੱਥਰੀ ਦੇ ਇਲਾਜ ਲਈ ਬਹੁਤ ਹੀ ਵਧੀਆ। ਇਹ ਦਾਲ ਪੱਥਰੀ ਨਾਸ਼ਕ ਹੈ। ਇਸ ਦਾਲ ‘ਚ ਵਿਟਾਮਿਨ ਏ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਕਿ ਸਰੀਰ ਦੀ ਪੱਥਰੀ ਨੂੰ ਗਲਾ ਦਿੰਦੀ ਹੈ। ਇਹ ਦਾਲ ਗੁਰਦੇ ਦੀ ਪੱਥਰੀ ਅਤੇ ਪਿੱਤੇ ਦੀ ਪੱਥਰੀ ਦੋਨਾਂ ਲਈ ਸਹਾਇਕ ਹੈ। ਪਹਾੜੀ ਇਲਾਕੇ ‘ਚ ਇਹ ਦਾਲ ਬਹੁਤ ਹੁੰਦੀ ਹੈ।

ਇਸਤੇਮਾਲ ਕਰਨ ਦਾ ਤਰੀਕਾ :ਕੁਲੱਥੀ ਦੀ ਦਾਲ 250 ਗ੍ਰਾਮ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ। ਇਸ ਨੂੰ ਤਿੰਨ ਲੀਟਰ ਪਾਣੀ ‘ਚ ਰਾਤ ਨੂੰ ਭਿਓ ਕੇ ਰੱਖ ਦਿਓ। ਸਵੇਰੇ ਇਸ ਦਾਲ ਨੂੰ ਪਾਣੀ ਸਮੇਤ ਹਲਕੀ ਅੱਗ ‘ਤੇ ਚਾਰ ਘੰਟੇ ਲਈ ਪਕਾਓ। ਜਦੋਂ ਇਸ ਦਾ ਪਾਣੀ ਇਕ ਲੀਟਰ ਰਹਿ ਜਾਏ ਕਾਲੀ ਮਿਰਚ, ਸੇਂਧਾ ਨਮਕ, ਜੀਰਾ ਅਤੇ ਹਲਦੀ ਨਾਲ 30 ਗ੍ਰਾਮ ਦੇਸੀ ਘਿਓ ‘ਚ ਤੜਕਾ ਲਗਾਓ। ਪਾਣੀ ਨੂੰ ਪੀਣ ਲਈ ਤਰੀਕਾ :ਇਸ ਦੇ ਪਾਣੀ ਨੂੰ ਦੁਪਹਿਰ ਦੇ ਭੋਜਨ ਦੀ ਜਗ੍ਹਾ ਲੈ ਸਕਦੇ ਹੋ। ਇਸ ਨੂੰ ਸੂਪ ਦੀ ਤਰ੍ਹਾਂ ਪੀਓ।

ਇਕ ਤੋਂ ਦੋ ਹਫਤੇ ਤੱਕ ਰੋਜ਼ ਪੀਣ ਨਾਲ ਪੱਥਰੀ ਗਲ ਕੇ ਬਾਹਰ ਆ ਜਾਂਦੀ ਹੈ। ਗੁਰਦੇ ‘ਚ ਜੇਕਰ ਸੋਜ ਹੋਵੇ ਤਾਂ ਇਸ ਦੇ ਪਾਣੀ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੋ। ਸੂਪ ਦੇ ਨਾਲ ਰੋਟੀ ਵੀ ਖਾ ਸਕਦੇ ਹੋ। ਇਸ ਦੇ ਇਸਤੇਮਾਲ ਨਾਲ ਕਮਰ ਦਾ ਦਰਦ ਵੀ ਠੀਕ ਹੋ ਜਾਂਦਾ ਹੈ।error: Content is protected !!