ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਵੀਡੀਓ ਦੇਖੀ ਜਾ ਸਕਦੀ ਹੈ। ਜਿਸ ਵਿੱਚ ਇੱਕ ਏਐੱਸਆਈ ਦੁਆਰਾ ਔਰਤ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਹ ਜ਼ਬਰਦਸਤੀ ਔਰਤ ਨੂੰ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਕਿਸੇ ਨੇ ਔਰਤ ਦੇ ਪਤੀ ਨੂੰ ਇਸ ਦੀ ਖ਼ਬਰ ਦਿੱਤੀ ਤਾਂ ਉਹ ਵੀ ਉਥੇ ਪਹੁੰਚ ਗਿਆ।
ਔਰਤ ਦੇ ਪਤੀ ਨੇ ਮੀਡੀਆ ਨੂੰ ਦੱਸਿਆ ਕਿ ਇਹ ਕਮਲਜੀਤ ਨਾਮ ਦਾ ਥਾਣੇਦਾਰ ਹੈ। ਪਹਿਲਾਂ ਤਾਂ ਇਹ ਥਾਣੇਦਾਰ ਸਕੂਲ ਵਿੱਚ ਗਿਆ ਅਤੇ ਉਸ ਦੀ ਪਤਨੀ ਨੂੰ ਜ਼ਬਰਦਸਤੀ ਗੱਡੀ ਵਿਚ ਲਿਜਾਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਜਦੋਂ ਔਰਤ ਦਾ ਪਤੀ ਉੱਥੇ ਪਹੁੰਚ ਗਿਆ ਤਾਂ ਕਮਲਜੀਤ ਨੇ ਅਤੇ ਦੋ ਹੌਲਦਾਰਾਂ ਨੇ ਔਰਤ ਦੇ ਪਤੀ ਨਾਲ ਕਾਫ਼ੀ ਮਾਰਕੁੱਟ ਕੀਤੀ। ਪੀੜਤ ਔਰਤ ਦਾ ਕਹਿਣਾ ਹੈ ਕਿ ਮਰਦ ਪੁਲਿਸ ਮੁਲਾਜ਼ਮਾਂ ਨੇ ਉਸ ਨਾਲ ਕਾਫੀ ਖਿੱਚ ਤੂੰ ਕੀਤੀ ਹੈ। ਉਨ੍ਹਾਂ ਨਾਲ ਕੋਈ ਮਹਿਲਾ ਪੁਲਿਸ ਮੁਲਾਜ਼ਮ ਨਹੀਂ ਸੀ। ਔਰਤ ਦੇ ਪਤੀ ਦਾ ਕਹਿਣਾ ਹੈ ਕਿ ਉਹ ਏਐੱਸਆਈ ਨੂੰ ਤਾਂ ਜਾਣਦਾ ਹੈ ਪਰ ਹੌਲਦਾਰ ਨੂੰ ਸਾਹਮਣੇ ਦੇਖ ਕੇ ਚਿਹਰੇ ਤੋਂ ਪਛਾਣ ਸਕਦਾ ਹੈ।
ਜਦੋਂ ਪੱਤਰਕਾਰਾਂ ਨੇ ਐਸਐਸਪੀ ਦੇ ਧਿਆਨ ਵਿੱਚ ਇਹ ਖ਼ਬਰ ਲਿਆਂਦੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਹੁਣੇ ਹੀ ਡੀਐਸਪੀ ਦਿੜ੍ਹਬਾ ਨਾਲ ਗੱਲ ਕਰਕੇ ਇਸ ਘਟਨਾ ਸਬੰਧੀ ਜਾਣਕਾਰੀ ਪ੍ਰਾਪਤ ਕਰਨਗੇ ਅਤੇ ਮਾਮਲੇ ਦੀ ਜਾਂਚ ਉਪਰੰਤ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਦੀ ਹਰ ਕੋਈ ਨਿਖੇਧੀ ਕਰ ਰਿਹਾ ਹੈ। ਹਰ ਇਨਸਾਨ ਇਹ ਹੀ ਕਹਿੰਦਾ ਹੈ ਕਿ ਔਰਤ ਨਾਲ ਧੱਕਾ ਹੋਇਆ ਹੈ। ਦੋਸ਼ੀ ਪੁਲਸ ਮੁਲਾਜ਼ਮ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਹਰਪਾਲ ਸਿੰਘ ਚੀਮਾ ਦੁਆਰਾ ਵੀ ਇਸ ਥਾਣੇਦਾਰ ਦੀ ਇਸ ਹਰਕਤ ਦੀ ਨਿਖੇਧੀ ਕਰਦੇ ਹੋਏ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਰਦ ਮੁਲਾਜ਼ਮ ਨੂੰ ਔਰਤ ਨੂੰ ਗ੍ਰਿਫਤਾਰ ਕਰਨ ਦਾ ਕਾਨੂੰਨੀ ਤੌਰ ਤੇ ਅਧਿਕਾਰ ਨਹੀਂ ਹੈ। ਸੋਸ਼ਲ ਮੀਡੀਆ ਤੇ ਵੀ ਇਸ ਪੁਲਸ ਅਧਿਕਾਰੀ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਉਠਾਈ ਜਾ ਰਹੀ ਹੈ। ਹੇਠਾਂ ਦੇ ਕੋਈ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਇਹੋ ਜਿਹੇ ਥਾਣੇਦਾਰਾਂ ਕਰਕੇ ਹੁੰਦੀ ਹੈ ਪੰਜਾਬ ਪੁਲਿਸ ਬਦਨਾਮ, ਦੇਖੋ ਔਰਤ ਨਾਲ ਕਿੰਨਾ ਧੱਕਾ ਕਰ ਰਿਹਾ ਹੈ ਥਾਣੇਦਾਰ, ਦੇਖੋ ਵੀਡੀਓ
ਤਾਜਾ ਜਾਣਕਾਰੀ