BREAKING NEWS
Search

ਇਸ ਹਲਕੇ ਦੇ 80 ਪਿੰਡਾਂ ਦੇ ਲੋਕ ਨਹੀਂ ਪਾ ਸਕਣਗੇ ਵੋਟਾਂ ਦੇਖੋ…..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸ਼ਾਹਕੋਟ, (ਅਰੁਣ)-ਸੂਬੇ ‘ਚ ਚੋਣ ਜਾਬਤਾ ਲਾਗੂ ਹੈ। ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਨਾਮਜਦਗੀ ਪੱਤਰ ਦਾਖਲ ਕਰਨ ਦੀ ਪ੍ਰੀਕਿਰਿਆ ਪੂਰੀ ਹੋ ਚੁੱਕੀ ਹੈ। ਸ਼ਾਹਕੋਟ ਹਲਕੇ ‘ਚ 233 ਪਿੰਡ ਹਨ। ਪੂਰੇ ਹਲਕੇ ਅੰਦਰ ਚੋਣਾਵੀਂ ਮਾਹੌਲ ਕਾਫੀ ਭੱਖਿਆ ਹੋਇਆ ਹੈ। ਇਸ ਸਭ ਤੋਂ ਵੱਖ ਹਲਕੇ ਦੇ 80 ਦੇ ਕਰੀਬ ਪਿੰਡਾਂ ‘ਚ ਹੁਣ 30 ਦਸੰਬਰ ਨੂੰ ਵੋਟਾਂ ਨਹੀਂ ਪੈਣਗੀਆਂ।

ਇਨ੍ਹਾਂ ਪਿੰਡਾਂ ਦੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਨਹੀਂ ਜਾਣਗੇ ਤੇ ਨਾ ਹੀ ਚੋਣ ਕਮੀਸ਼ਨ ਇਨ੍ਹਾਂ ਪਿੰਡਾਂ ‘ਚ ਕੋਈ ਪੋਲਿੰਗ ਬੂਥ ਲਗਾਵਾਗੇ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਪਿੰਡ ਦੇ ਲੋਕਾਂ ਨੇ ਆਪਣੇ ਸਰਪੰਚ ਤੇ ਪੰਚਾ ਦੀ ਚੋਣ ਪਹਿਲਾਂ ਹੀ ਸਰਬਸੰਮਤੀ ਨਾਲ ਕਰ ਲਈ ਹੈ। ਹਲਕੇ ਦੇ 80 ਪਿੰਡਾਂ ਦੇ ਲੋਕ ਹੁਣ ਤਕ ਸਰਬਸੰਮਤੀ ਨਾਲ ਆਪਣੇ ਪਿੰਡ ਦੀ ਪੰਚਾਇਤ ਚੁਣ ਚੁੱਕੇ ਹਨ। ਹਲਕੇ ਦੇ ਪਿੰਡਾਂ ਦੀ ਸਰਬਸੰਮਤੀ ਨਾਲ ਚੁਣੀ ਜਾਣ ਵਾਲੀਆਂ ਪੰਚਾਇਤਾਂ ਦੀ ਗਿਣਤੀ ਅਜੇ 21 ਤਰੀਕ ਨੂੰ ਨਾਮਜਦਗੀ ਪੱਤਰਾਂ ਦੀ ਪ੍ਰੀਕਿਰਿਆ ਪੂਰੇ ਹੁੰਦੇ ਸਾਰ ਹੋਰ ਵਧਣ ਦਾ ਅੰਦਾਜ਼ਾ ਹੈ।

ਕਿਵੇਂ ਹੁੰਦੀ ਹੈ ਸਰਬਸੰਮਤੀ
ਪਿੰਡ ਦੀ ਪੰਚਾਇਤ ਦੀ ਚੋਣ ਕਰਨ ਲਈ ਮੌਹਤਬਰ ਪਿੰਡ ਨਿਵਾਸੀਆਂ ਦਾ ਇਕਠ ਕਰਦੇ ਹਨ। ਆਪਸੀ ਸਲਾਹ ਮਸ਼ਵਰੇ ਮਗਰੋਂ ਕਿਸੇ ਇਕ ਨਾਮ ਦੀ ਤਾਇਦ ਕੀਤੀ ਜਾਂਦੀ ਹੈ ਜਾਂ ਫਿਰ ਪਿੰਡ ਵਾਸੀਆਂ ਦੀ ਰਾਏ ਮੁਤਾਬਕ ਪੰਚਾ ਤੇ ਸਰਪੰਚ ਦੀ ਚੋਣ ਕਰ ਲਈ ਜਾਂਦੀ ਹੈ।

ਪਿੰਡ ਦੀ ਸੱਥ ‘ਚ ਹੋਣ ਵਾਲੇ ਇਕਠ ਮਗਰੋਂ ਪਿੰਡ ਵਾਸੀਆਂ ਵਲੋਂ ਚੁਣੇ ਗਏ ਸਰਪੰਚ ਤੇ ਪੰਚ ਹੀ ਆਪਣੇ-ਆਪਣੇ ਨਾਮਜਦੀ ਪੱਤਰ ਸੰਬੰਧਤ ਰਿਟਰਨਿੰਗ ਅਫਸਰ ਪਾਸ ਜਮਾਂ ਕਰਵਾਉਂਦੇ ਹਨ। ਰਿਟਰਨਿੰਗ ਅਫਸਰ ਵਲੋਂ ਨਾਮਜਦਗੀ ਪ੍ਰੀਕਿਰਿਆ ਪੂਰੀ ਕਰ ਲੈਣ ਮਗਰੋਂ ਜਾਂਚ ਕੀਤੀ ਜਾਂਦੀ ਹੈ ਕਿ ਸੰਬੰਧਤ ਪਿੰਡ ‘ਚੋਂ ਇਨ੍ਹਾਂ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਨੇ ਨਾਮਜਗੀ ਕਾਗਜ ਦਾਖਲ ਤਾਂ ਨਹੀਂ ਕਰਵਾਏ ਜੇਕਰ ਕਿਸੇ ਹੋਰ ਨੇ ਮੁਕਾਬਲੇ ‘ਚ ਨਾਮਜਦਗੀ ਪੱਤਰ ਦਾਖਲ ਨਹੀਂ ਕਰਵਾਏ ਹੁੰਦੇ ਤਾਂ ਕਾਗਜ ਦਾਖਲ ਕਰਵਾਉਣ ਵਾਲੇ ਪਹਿਲੇ ਉਮੀਦਵਾਰਾਂ ਨੂੰ ਜੇਤੂ ਐਲਾਣ ਕਰ ਦਿੱਤਾ ਜਾਂਦਾ ਹੈ। ਇਸ ਦੇ ਲਈ ਵੋਟਿੰਗ ਪ੍ਰੀਕਿਰਿਆ ਦੀ ਕੋਈ ਲੋੜ ਨਹੀਂ ਹੁੰਦੀ।



error: Content is protected !!