ਐਕਟਰ ਅਤੇ ਐਕਟਰਨੀ ਨੇ ਗੁਰਦੁਆਰੇ ਕਰਵਾਇਆ ਸਾਦਾ ਵਿਆਹ

ਅੱਜ ਕਲ੍ਹ ਜਿਥੇ ਕਰੋਨਾ ਵਾਇਰਸ ਨਾਲ ਬਹੁਤ ਕੁਝ ਮਾੜਾ ਹੋ ਰਿਹਾ ਹੈ ਓਥੇ ਇਕ ਗਲ੍ਹ ਵਧੀਆ ਵੀ ਹੈ ਕੇ ਲੋਕ ਸਾਦੇ ਵਿਆਹਾਂ ਵਲ੍ਹ ਵੱਧ ਰਹੇ ਹਨ। ਅਜਿਹੀਆਂ ਖਬਰਾਂ ਰੋਜਾਨਾ ਹੀ ਸ਼ੋਸ਼ਲ ਮੀਡੀਆ ਤੇ ਸੁਣਨ ਨੂੰ ਮਿਲ ਰਹੀਆਂ ਹਨ। ਅਜਿਹੀ ਹੀ ਇਕ ਖਬਰ ਮੁੰਬਈ ਤੋਂ ਆ ਰਹੀ ਹੈ ਜਿਥੇ ਮਸ਼ਹੂਰ ਐਕਟਰ ਅਤੇ ਐਕਟਰਸ ਨੇ ਬਿਲਕੁਲ ਸਾਦੇ ਤਰੀਕੇ ਨਾਲ ਵਿਆਹ ਕਰਵਾਇਆ ਹੈ। ਜੋ ਕੇ ਚਰਚਾ ਦਾ ਵਿਚ ਬਣ ਗਿਆ ਹੈ ਅਤੇ ਲੋਕ ਇਸ ਦੀ ਤਰੀਫ ਕਰ ਰਹੇ ਹਨ। ਲੋਕ ਇਹ ਰਾਏ ਦੇ ਰਹੇ ਹਨ ਕੇ ਹਰੇਕ ਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ ਅਤੇ ਫਾਲਤੂ ਦੇ ਖਰਚਿਆਂ ਦਾ ਬਚਾ ਕਰਨਾ ਚਾਹੀਦਾ ਹੈ।

ਚੰਡੀਗੜ੍ਹ: ਕੋਰੋਨਾ ਮਹਾਮਾਰੀ ‘ਚ ਟੀਵੀ ਸੀਰੀਅਲ ‘ਸਸੁਰਾਲ ਸਿਮਰ ਕਾ ਚ’ ਆਪਣੀ ਬਾਕਮਾਲ ਅਦਾਕਾਰੀ ਲਈ ਜਾਣੇ ਜਾਂਦੇ ਮਨੀਸ਼ ਰਾਇਸਿੰਘਨ ਨੇ ਆਪਣੀ ਸਾਥੀ ਤੇ ਅਦਾਕਾਰਾ ਸੰਗੀਤਾ ਚੌਹਾਨ ਨਾਲ ਵਿਆਹ ਰਚਾਇਆ। ਮੁੰਬਈ ‘ਚ ਇਕ ਗੁਰੂਦੁਆਰੇ ‘ਚ ਵਿਆਹ ਸੰਪੰਨ ਹੋਇਆ। ਵਿਆਹ ‘ਚ ਸਿਰਫ਼ 10 ਲੋਕ ਸ਼ਾਮਲ ਹੋਏ।

ਸੰਗੀਤਾ ਚੌਹਾਨ ਦੇ ਵਿਆਹ ‘ਚ ਵੀਡੀਓ ਕਾਲ ਜ਼ਰੀਏ ਸ਼ਾਮਲ ਹੋਈ ਉਨ੍ਹਾਂ ਦੀ ਦੋਸਤ ਪੁਰਵਾ ਪੰਡਿਤ ਨੇ ਇਸ ਜੋੜੇ ਦੀ ਗੁਰਦੁਆਰੇ ਵਿਚਲੀ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਕ ਸਾਬਕਾ ਰੇਡੀਓ ਜੌਕੀ ਨੇ ਸ਼ਰੂਤੀ ਬੜਜਾਤਿਆ ਨੇ ਜੋੜੇ ਦੀ ਗੁਰਦੁਆਰੇ ਦੇ ਬਾਹਰ ਵਾਲੀ ਤਸਵੀਰ ਸਾਂਝੀ ਕੀਤੀ ਹੈ।

ਸੰਗੀਤਾ ਚੌਹਾਨ ਨੇ ਰਾਣੀ ਗੁਲਾਬੀ ਰੰਗ ਦੇ ਬਨਾਰਸੀ ਸੂਟ ਨਾਲ ਮੈਚਿੰਗ ਮਾਸਕ ਪਹਿਨਿਆ ਹੋਇਆ ਸੀ। ਇਸ ਦੇ ਨਾਲ ਹੀ ਚੂੜਾ ਤੇ ਕਲੀਰੇ ਵੀ ਪਹਿਨੇ ਸਨ। ਮਨੀਸ਼ ਨੇ ਗੁਲਾਬੀ ਕੁੜਤਾ ਤੇ ਉਸ ਦੇ ਉੱਪਰ ਇੰਡੀਗੋ ਜਵਾਹਰ ਜੈਕੇਟ ਪਾਈ ਹੋਈ ਸੀ। ਸੰਗੀਤਾ ਨੇ ਵਿਆਹ ਤੋਂ ਪਹਿਲਾਂ ਮਨੀਸ਼ ਲਈ ਇਕ ਪੋਸਟ ਸ਼ੇਅਰ ਕੀਤੀ ਤੇ ਉਨ੍ਹਾਂ ਵਿਆਹ ਦਾ ਇਕ ਸੱਦਾ ਪੱਤਰ ਵੀ ਸਾਂਝਾ ਕੀਤਾ। ਇਸ ਪੱਤਰ ਨੂੰ ਉਨ੍ਹਾਂ ਦੀ ਦੋਸਤ ਪੁਰਵਾ ਨੇ ਡਿਜ਼ਾਇਨ ਕੀਤਾ।

ਸੰਗੀਤਾ ਨੇ ਪੋਸਟ ‘ਚ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿੰਨਾਂ ‘ਚ ਸੰਗੀਤਾ ਅਤੇ ਮਨੀਸ਼ ਦੀ ਪਹਿਲੀ ਮੁਲਾਕਾਤ ਦੀ ਤਸਵੀਰ ਵੀ ਸ਼ਾਮਲ ਹੈ।

ਤਾਜਾ ਜਾਣਕਾਰੀ
ਇਸ ਸਟਾਰ ਐਕਟਰ ਅਤੇ ਐਕਟਰਨੀ ਨੇ ਗੁਰਦੁਆਰੇ ਕਰਵਾਇਆ ਸਾਦਾ ਵਿਆਹ
ByadminJuly 1, 2020Comments Off on ਇਸ ਸਟਾਰ ਐਕਟਰ ਅਤੇ ਐਕਟਰਨੀ ਨੇ ਗੁਰਦੁਆਰੇ ਕਰਵਾਇਆ ਸਾਦਾ ਵਿਆਹ
Previous Postਦੇਖੋ ਕੀ ਕੀ ਲਾਗੂ ਕਰਤਾ ਅਤੇ ਕੀ ਕੀ ਬੰਦ ਕਰਤਾ ਸਰਕਾਰ ਨੇ 1 ਤੋਂ 31 ਜੁਲਾਈ ਤੱਕ-ਤਾਜਾ ਵੱਡੀ ਖਬਰ
Next Postਪੰਜਾਬ ਚ ਕਰੋਨਾ ਦਾ ਵੱਡਾ ਧ ਮਾ ਕਾ - ਮਿਲੇ 102 ਪੌਜੇਟਿਵ ਮਰੀਜ