BREAKING NEWS
Search

ਇਸ ਵਿਆਹ ਨੂੰ ਕਿਹਾ ਜਾ ਸਕਦਾ ਸਦੀ ਦਾ ਸਭ ਤੋਂ ਮਹਿੰਗਾ ਵਿਆਹ , ਧੀ ਦੇ ਵਿਆਹ ਤੇ ਪਿਤਾ ਨੇ ਪਾਣੀ ਵਾਂਗ ਵਹਾਇਆ ਪੈਸਾ

ਆਈ ਤਾਜਾ ਵੱਡੀ ਖਬਰ 

ਹਰੇਕ ਮਨੁੱਖ ਆਪਣੀ ਜ਼ਿੰਦਗੀ ਵਿੱਚ ਆਪਣੇ ਵਿਆਹ ਦੇ ਸਾਰੇ ਚਾਅ ਪੂਰੇ ਕਰਨਾ ਚਾਹੁੰਦਾ ਹੈ। ਵਿਆਹ ਦੇ ਹਰ ਇੱਕ ਪਲ ਨੂੰ ਲੋਕ ਯਾਦਗਾਰ ਬਣਾਉਣਾ ਚਾਹੁੰਦੇ ਹਨ, ਜਿਸ ਲਈ ਉਹਨਾਂ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਵੀ ਕਸਰ ਨਹੀਂ ਛੱਡੀ ਜਾਂਦੀ l ਅੱਜ ਕੱਲ ਦੇ ਸਮੇਂ ਵਿੱਚ ਵਿਆਹ ਇੱਕ ਦਿਖਾਵਾ ਬਣ ਕੇ ਰਹਿ ਚੁੱਕਿਆ ਹੈ, ਜਿੱਥੇ ਲੋਕ ਵਿਆਹਾਂ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਬਰਬਾਦ ਕਰ ਦਿੰਦੇ ਹਨ। ਪਰ ਹੁਣ ਤੁਹਾਨੂੰ ਇੱਕ ਅਜਿਹੇ ਵਿਆਹ ਬਾਰੇ ਦੱਸਾਂਗੇ, ਜਿਸ ਨੂੰ ਇਸ ਸਦੀ ਦਾ ਸਭ ਤੋਂ ਮਹਿੰਗਾ ਵਿਆਹ ਆਖਿਆ ਜਾ ਸਕਦਾ ਹੈ ਤੇ ਇੱਥੇ ਆਪਣੀ ਧੀ ਦੇ ਵਿਆਹ ਮੌਕੇ ਇੱਕ ਪਿਓ ਵੱਲੋਂ ਪੈਸਾ ਪਾਣੀ ਵਾਂਗ ਵਹਾਇਆ ਗਿਆ। ਦਰਅਸਲ ਇੱਕ ਪਿਤਾ ਦੇ ਵੱਲੋਂ ਆਪਣੀ ਧੀ ਦੇ ਵਿਆਹ ਮੌਕੇ 59 ਮਿਲੀਅਨ ਡਾਲਰ ਯਾਨੀ 4,91,55,70,250 ਅਰਬ ਰੁਪਏ ਖਰਚ ਕੀਤੇ ਗਏ। ਹੁਣ ਤੁਹਾਨੂੰ ਵਿਸਥਾਰ ਪੂਰਵਕ ਦੱਸਦੇ ਆਂ ਕਿ ਆਖਰ ਇਸ ਪਿਤਾ ਵੱਲੋਂ ਆਪਣੀ ਧੀ ਦੇ ਵਿਆਹ ਦੇ ਵਿੱਚ ਤਿਆਰੀਆਂ ਕਿਸ ਤਰੀਕੇ ਦੇ ਨਾਲ ਕੀਤੀਆਂ ਗਈਆਂ ਸਨ ।

ਇਸ ਵਿਆਹ ਨੂੰ ਸਦੀ ਦਾ ਸਭ ਤੋਂ ਮਹਿੰਗਾ ਵਿਆਹ ਕਿਹਾ ਗਿਆ ਤੇ 26 ਸਾਲਾ ਮੈਡੇਲੀਨ ਬ੍ਰੋਕਵੇਅ ਦੇ ਵਿਆਹ ‘ਤੇ ਕਰੀਬ 5 ਅਰਬ ਰੁਪਏ ਖਰਚ ਕੀਤੇ ਗਏ ਸਨ। ਅਮਰੀਕਾ ਵਿੱਚ ਇੱਕ ਕਾਰ ਡੀਲਰਸ਼ਿਪ ਕਾਰੋਬਾਰੀ ਪਰਿਵਾਰ ਤੋਂ ਆਉਣ ਵਾਲੀ ਮੈਡੇਲੀਨ ਬ੍ਰੋਕਵੇ ਨੇ ਪੈਰਿਸ ਵਿੱਚ ਇੱਕ ਸ਼ਾਨਦਾਰ ਸਮਾਰੋਹ ਵਿੱਚ ਆਪਣੇ ਬੁਆਏਫ੍ਰੈਂਡ ਜੈਕਬ ਲਾਗਰੋਨ ਨਾਲ ਵਿਆਹ ਕੀਤਾ। ਪਰ, ਇਸ ਵਿਆਹ ਸਮਾਰੋਹ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਵਿਆਹ ਦਾ ਇਹ ਜਸ਼ਨ ਕਰੀਬ 7 ਦਿਨਾਂ ਤੱਕ ਚੱਲਿਆ ਅਤੇ ਇੱਥੇ ਮੌਜੂਦ ਪ੍ਰਬੰਧਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਮੈਡੇਲੀਨ ਅਤੇ ਜੈਕਬ ਨੇ ਸ਼ਾਨਦਾਰ ਕੱਪੜੇ ਪਾਏ ਹੋਏ ਸਨ। ਵਰਸੇਲਜ਼ ਦਾ ਵੱਕਾਰੀ ਪੈਲੇਸ ਵਿਆਹ ਸਮਾਗਮ ਲਈ ਬੁੱਕ ਕੀਤਾ ਗਿਆ ਸੀ, ਜਿੱਥੇ ਇੱਕ ਰਾਤ ਦੇ ਠਹਿਰਨ ਦਾ ਖਰਚਾ $2,400 ਤੋਂ $14,200, 2 ਲੱਖ ਤੋਂ 11 ਲੱਖ ਰੁਪਏ ਤੱਕ ਹੈ।ਸਾਰੇ ਮਹਿਮਾਨਾਂ ਨੂੰ ਪ੍ਰਾਈਵੇਟ ਜੈੱਟ ਰਾਹੀਂ ਇਸ ਪੈਲੇਸ ਵਿੱਚ ਲਿਆਂਦਾ ਗਿਆ ਸੀ।

ਮੈਡਲੇਨ ਅਤੇ ਜੈਕਬ 18 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਮੈਡਲੇਨ ਬ੍ਰੋਕਵੇ ਨੇ ਇਸ ਸ਼ਾਨਦਾਰ ਵਿਆਹ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ, ਜੋ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨਾ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਆਪੋ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਨਜ਼ਰ ਆਉਂਦੇ ਪਏ ਹਨ ਹਾਲਾਂਕਿ ਬਹੁਤ ਸਾਰੇ ਲੋਕ ਅਜਿਹੀਆਂ ਤਸਵੀਰਾਂ ਨੂੰ ਵੇਖ ਕੇ ਹੈਰਾਨ ਵੀ ਹੁੰਦੇ ਪਏ ਹਨ। ਸੋ ਇੱਕ ਬਾਪ ਵੱਲੋਂ ਆਪਣੀ ਧੀ ਦੇ ਵਿਆਹ ਉੱਪਰ ਜਿਹੜਾ ਇਹ ਖਰਚਾ ਕੀਤਾ ਗਿਆ ਹੈ ਉਸਨੇ ਸਭ ਦਾ ਹੀ ਧਿਆਨ ਕੇਂਦਰਿਤ ਕੀਤਾ ਹੈ।error: Content is protected !!