BREAKING NEWS
Search

ਇਸ ਮੰਦਰ ਵਿੱਚ ਹੋਇਆ ਚਮਤਕਾਰ, ਪੂਰਾ ਪੰਜਾਬ ਪਹੁੰਚ ਗਿਆ ਦੇਖਣ (Video)

ਇਸ ਨੂੰ ਪ੍ਰਮਾਤਮਾ ਦਾ ਚਮਤਕਾਰ ਕਹੀਏ ਜਾਂ ਕੁਝ ਹੋਰ ਪਰ ਲੁਧਿਆਣਾ ਵਿਚ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਭਗਵਾਨ ਭੋਲੇਨਾਥ ਨੂੰ ਯਾਦ ਕਰ ਰਿਹਾ ਹੈ। ਲੁਧਿਆਣਾ ਦੇ ਗੁਰਪਾਲ ਨਗਰ ਵਿਚ ਪ੍ਰਾਚੀਨ ਸ਼ਿਵ ਮੰਦਰ ਦੀ ਖੁਦਾਈ ਦੌਰਾਨ 5 ਸ਼ਿਵਲਿੰਗ, ਦੋ ਨਾਗਾਂ ਦਾ ਜੋੜਾ ਤੇ ਕਈ ਪੁਰਾਤਨ ਸਿੱਕੇ ਨਿਕਲੇ ਹਨ।

ਸ਼ਿਵਲਿੰਗ ਤੇ ਨਾਗਾਂ ਦੇ ਜੋੜੇ ਨਿਕਲਣ ਦੀ ਖਬਰ ਜਿਵੇਂ ਹੀ ਲੋਕਾਂ ਨੂੰ ਮਿਲੀ ਤਾਂ ਮੰਦਰ ਵਿਚ ਆਉਣ ਵਾਲਿਆਂ ਦਾ ਤਾਂਤਾ ਲੱਗ ਗਿਆ। ਸ਼ਰਧਾਲੂਆਂ ਵਿਚ ਇਸ ਘਟਨਾ ਤੋਂ ਬਾਅਦ ਬਹੁਤ ਉਤਸ਼ਾਹ ਹੈ।

ਲੋਕ ਦੂਰੋਂ-ਨੇੜਿਓਂ ਸ਼ਿਵਲਿੰਗ ਤੇ ਨਾਗਾਂ ਦੇ ਦਰਸ਼ਨਾਂ ਲਈ ਆ ਰਹੇ ਨੇ। ਲੋਕ ਇਸ ਨੂੰ ਭਗਵਾਨ ਭੋਲੇਨਾਥ ਦਾ ਚਮਤਕਾਰ ਦੱਸ ਰਹੇ ਹਨ। ਉੱਧਰ ਮੰਦਰ ਦੇ ਪ੍ਰਬੰਧਕ ਦਾ ਕਹਿਣਾ ਹੈ ਕਿ ਉਹ ਹੁਣ ਹੋਰ ਜ਼ਿਆਦਾ ਖੁਦਾਈ ਨਹੀਂ ਕਰਨਗੇ ਕਿਉਂਕਿ ਇਸ ਨਾਲ ਮੰਦਰ ਵਿਚ ਲੱਗੇ ਪਿੱਪਲ ਦੇ ਦਰੱਖਤ ਨੂੰ ਨੁਕਸਾਨ ਹੋ ਸਕਦਾ ਹੈ। ਇਲਾਕੇ ਦੇ ਲੋਕਾਂ ਵਿਚ ਇਸ ਚਮਤਕਾਰ ਤੋਂ ਬਾਅਦ ਖੁਸ਼ੀ ਦੀ ਲਹਿਰ ਹੈ। ਲੋਕ ਭੋਲੇਨਾਥ ਦੇ ਜੈਕਾਰੇ ਲਗਾ ਰਹੇ ਹਨ।error: Content is protected !!