BREAKING NEWS
Search

ਇਸ ਮੁੰਡੇ ਨਾਲ ਜੋ ਹੋਇਆ, ਕਿਸੀ ਨਾਲ ਵੀ ਹੋ ਸਕਦਾ, ਸੰਭਲ ਜਾਵੋ ਲੋਕੋ ਦੁਨੀਆਂ ਬਹੁਤ ਖ਼ਰਾਬ ਹੈ, ਦੇਖੋ ਵੀਡੀਓ

ਸਾਡੇ ਨੌਜਵਾਨ ਮੁੰਡੇ ਕੁੜੀਆਂ ਦੀ ਵਿਦੇਸ਼ ਜਾਣ ਵਿੱਚ ਬਹੁਤ ਰੁਚੀ ਹੁੰਦੀ ਹੈ। ਵਿਦੇਸ਼ ਜਾਣ ਲਈ ਨੌਜਵਾਨਾਂ ਵਿੱਚ ਹੋੜ ਲੱਗੀ ਹੋਈ ਹੈ। ਵਿਦੇਸ਼ ਵਿੱਚ ਪਹੁੰਚ ਕੇ ਕੀ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ਇਸ ਬਾਰੇ ਨੌਜਵਾਨ ਨਹੀਂ ਜਾਣਦੇ, ਸਗੋਂ ਏਜੰਟ ਦੁਆਰਾ ਦਿਖਾਏ ਗਏ ਸੁਪਨਿਆਂ ਤੇ ਯਕੀਨ ਕਰਕੇ ਉਹ ਏਜੰਟਾਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ। ਕਈ ਵਾਰ ਤਾਂ ਇਹ ਨੌਜਵਾਨ ਗਲਤ ਤਰੀਕੇ ਦੇ ਨਾਲ ਕਿਸੇ ਦੇਸ਼ ਵਿੱਚ ਦਾਖਲ ਹੁੰਦੇ ਸਮੇਂ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਬਲਵਿੰਦਰ ਨਾਮ ਦੇ ਨੌਜਵਾਨ ਦੇ ਯੂਕਰੇਨ ਵਿੱਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।

ਉਸ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਏਜੰਟਾਂ ਦੁਆਰਾ ਉਸ ਨਾਲ ਧੋਖਾ ਕੀਤਾ ਗਿਆ। ਏਜੰਟ ਨੇ ਨੌਜਵਾਨ ਤੋਂ ਪੈਸੇ ਵੀ ਲੈ ਲਏ ਅਤੇ ਪਾਸਪੋਰਟ ਵੀ ਜਬਤ ਕਰ ਲਿਆ। ਪਰਿਵਾਰਕ ਮੈਂਬਰਾਂ ਦੇ ਪੁੱਛੇ ਜਾਣ ਤੇ ਏਜੰਟ ਨੇ ਕਿਹਾ ਕਿ ਤੁਹਾਡਾ ਮੁੰਡਾ ਯੂਕਰੇਨ ਵਿੱਚ ਪਹੁੰਚ ਗਿਆ ਹੈ ਅਤੇ ਠੀਕ ਠਾਕ ਹੈ। ਕੁਝ ਦੇਰ ਬਾਹਰ ਏਜੰਟ ਦੁਆਰਾ ਕਿਹਾ ਗਿਆ ਕਿ ਤੁਹਾਡਾ ਲੜਕਾ ਪੋਲੈਂਡ ਵਿੱਚ ਹੈ। ਜਦੋਂ ਪਰਿਵਾਰਕ ਮੈਂਬਰਾਂ ਨੇ ਆਪਣੇ ਦੁਆਰਾ ਪੋਲੈਂਡ ਤੋਂ ਪਤਾ ਕੀਤਾ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਲੜਕਾ ਪੋਲੈਂਡ ਵਿੱਚ ਨਹੀਂ ਸਗੋਂ ਯੂਕਰੇਨ ਵਿੱਚ ਹੀ ਹੈ।

ਉਨ੍ਹਾਂ ਨੂੰ ਕੁਲਵਿੰਦਰ ਨਾਮਕ ਵਿਅਕਤੀ ਦੁਆਰਾ ਦੱਸਿਆ ਗਿਆ ਕਿ ਤੁਹਾਡੇ ਲੜਕੇ ਦੀ ਮੌਤ ਪੰਜ ਤਰੀਕ ਨੂੰ ਯੂਕਰੇਨ ਵਿੱਚ ਹੋ ਗਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਬਲਵਿੰਦਰ ਸਿੰਘ ਆਪਣੇ ਮਾਤਾ ਪਿਤਾ ਦਾ ਬੁਢਾਪੇ ਦਾ ਸਹਾਰਾ ਸੀ। ਮਹਿਲਾ ਏਜੰਟ ਅਤੇ ਕੈਥਲ ਨਿਵਾਸੀ ਅਮਨ ਅਤੇ ਫਗਵਾੜਾ ਨਿਵਾਸੀ ਅਮਰਜੀਤ ਸਿੰਘ ਨੇ ਮਿਲ ਕੇ ਮ੍ਰਿਤਕ ਬਲਵਿੰਦਰ ਸਿੰਘ ਨੂੰ ਬਾਹਰ ਭੇਜਣ ਦੇ ਨਾਮ ਤੇ ਉਸ ਨਾਲ ਠੱਗੀ ਕੀਤੀ।

ਇਹ ਤਿੰਨ ਵਿਅਕਤੀ ਉਸ ਦੀ ਮੌਤ ਲਈ ਜ਼ਿੰਮੇਵਾਰ ਦੱਸੇ ਜਾ ਰਹੇ ਹਨ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਤਿੰਨਾਂ ਖਿਲਾਫ ਕਤਲ ਦਾ ਪਰਚਾ ਦਰਜ ਕਰਕੇ ਇਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮ੍ਰਿਤਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟerror: Content is protected !!