ਕੋਈ ਨਹੀਂ ਕਰ ਰਿਹਾ ਟੈਸਟ , ਕੱਢ ਰਹੀ ਤਰਲੇ 

ਇਸ ਵਕਤ ਬੋਲੀਵੁਡ  ਤੇ ਮਾੜਾ ਸਮਾਂ ਚਲ ਰਿਹਾ ਹੈ ਹਰ ਦੂਜੇ ਦਿਨ ਬੋਲੀਵੁਡ ਤੋਂ ਕੋਈ ਨਾ ਕੋਈ ਮਾੜੀ ਖਬਰ ਆ ਰਹੀ ਹੈ।  ਕਰੋਨਾ ਨੇ ਸਾਰੀ ਦੁਨੀਆਂ ਵਿਚ ਅਖੀਰ ਕੀਤੀ ਪਈ ਹੈ ਅਤੇ ਲੋਕਾਂ ਨੂੰ ਬਹੁਤ ਜਿਆਦਾ ਤਾਦਾਤ ਵਿਚ ਕਰੋਨਾ ਹੋ ਰਿਹਾ ਹੈ ਇਸ ਦੀ ਲਪੇਟ ਵਿਚ ਕਈ ਮਸ਼ਹੂਰ ਹਸਤੀਆਂ ਆ ਚੁਕੀਆਂ ਹਨ।  ਹੁਣ ਅਜਿਹੀ ਹੀ ਇਕ ਖਬਰ ਦਿਲੀ ਤੋਂ ਆ ਰਹੀ ਹੈ ਜਿਥੇ ਮਸ਼ਹੂਰ  ਬੋਲੀਵੁਡ ਸਟਾਰ ਨੂੰ ਆਪਣੇ ਵਿਚ ਕਰੋਨਾ ਦੇ ਪੂਰੇ ਲਾਸ਼ਾਂ ਦਿਸ ਰਹੇ ਹਨ ਪਰ ਉਸਦਾ ਕੋਈ ਵੀ ਕਰੋਨਾ ਟੈਸਟ ਨਹੀਂ ਕਰ ਰਿਹਾ।  ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਤੋਂ  ਉਸ ਨੂੰ ਇਨਕਾਰੀ ਮਿਲ ਚੁਕੀ ਹੈ ਅਤੇ ਹੁਣ ਉਸਨੇ ਸਰਕਾਰ ਅਗੇ ਤਰਲਾ ਪਾਇਆ ਹੈ ਕੇ ਉਸਦੀ ਮਦਦ ਕੀਤੀ ਜਾਵੇ।

ਚਾਰਵੀ ਸਰਾਫ ‘ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ । ਜਿਸ ਤੋਂ ਬਾਅਦ ਅਦਾਕਾਰਾ ਆਪਣਾ ਟੈਸਟ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ ਪਰ ਕੋਈ ਵੀ ਉਸ ਦਾ ਟੈਸਟ ਕਰਨ ਲਈ ਤਿਆਰ ਨਹੀਂ ਹੈ ।ਉਨ੍ਹਾਂ ਨੇ ਆਪਣੇ ਇਸ ਸੰਘਰਸ਼ ਬਾਰੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਲਾਕਡਾਊਨ ਦਾ ਐਲਾਨ ਹੋਇਆ ਹੈ ਉਦੋਂ ਤੋਂ ਹੀ ਮੈਂ ਦਿੱਲੀ ਸਥਿਤ ਆਪਣੇ ਘਰ ‘ਚ ਹਾਂ ।

ਅਸੀਂ ਆਪਣੇ ਘਰ ‘ਚ ਹੀ ਰਹਿ ਰਹੇ ਹਾਂ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਸਭ ਠੀਕ ਸਨ ਅਤੇ ਜ਼ਰੂਰੀ ਸਮਾਨ ਖਰੀਦਣ ਲਈ ਹੀ ਘਰੋਂ ਬਾਹਰ ਨਿਕਲਦੇ ਸੀ ।ਪਿਛਲੇ ਹਫ਼ਤੇ ਮੈਨੂੰ ਬੇਚੈਨੀ ਹੋਣ ਲੱਗ ਪਈ । ਜਲਦ ਹੀ ਤੇਜ਼ ਬੁਖਾਰ ਅਤੇ ਸਰੀਰ ‘ਚ ਬਹੁਤ ਦਰਦ ਅਤੇ ਸਾਹ ਚੜਨ ਲੱਗ ਪਿਆ ।

ਗਲੇ ਅਤੇ ਸਿਰ ‘ਚ ਦਰਦ ਰਹਿਣ ਲੱਗ ਪਿਆ । ਜਿਸ ਤੋਂ ਬਾਅਦ ਮੈਂ ਡਰ ਗਈ ਅਤੇ ਮੈਂ ਖੁਦ ਨੂੰ ਕੰਵਾਰੇਟਾਈਨ ਕਰ ਲਿਆ । ਅਦਾਕਾਰਾ ਦਾ ਕਹਿਣਾ ਸੀ ਕਿ ਇਸ ਤੋਂ ਬਾਅਦ ਮੈਂ ਟੈਸਟ ਲਈ ਕਈ ਲੈਬ, ਨਿੱਜੀ ਹਸਪਤਾਲਾਂ ਅਤੇ ਡਾਕਟਰਾਂ ਨਾਲ ਗੱਲਬਾਤ ਕੀਤੀ ਪਰ ਹਰ ਕਿਸੇ ਨੇ ਕਿਹਾ ਕਿ ਉਨ੍ਹਾਂ ਕੋਲ ਟੈਸਟ ਕਿੱਟ ਨਹੀਂ ਹੈ ।

ਸਰਕਾਰੀ ਹਸਪਤਾਲਾਂ ‘ਚ ਵੀ ਗੱਲ ਕੀਤੀ ਪਰ ਡਾਕਟਰਾਂ ਦਾ ਕਹਿਣਾ ਸੀ ਕਿ ਉਹ ਅਗਲੇ ਹਫ਼ਤੇ ਤੱਕ ਲਈ ਬੁੱਕ ਹਨ । ਜਿਸ ਤੋਂ ਬਾਅਦ ਅਦਾਕਾਰਾ ਨੇ ਮਦਦ ਦੀ ਅਪੀਲ ਕੀਤੀ ਹੈ ।

Home  ਤਾਜਾ ਜਾਣਕਾਰੀ  ਇਸ ਮਸ਼ਹੂਰ ਬੋਲੀਵੁਡ ਸਟਾਰ ਚ ਕਰੋਨਾ ਦੇ ਸਾਰੇ ਲੱਛਣ ਪਰ ਕੋਈ ਨਹੀਂ ਕਰ ਰਿਹਾ ਟੈਸਟ , ਕੱਢ ਰਹੀ ਤਰਲੇ

  ਤਾਜਾ ਜਾਣਕਾਰੀ
                               
                               
                               
                                
                                                                    

