BREAKING NEWS
Search

ਇਸ ਮਸ਼ਹੂਰ ਅਦਾਕਾਰਾ ਦੇ ਘਰੇ ਪਿਆ ਮਾਤਮ ਹੋਈ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਕ ਪਾਸੇ ਕਰੋਨਾ ਦਾ ਕਹਿਰ ਹਾਵੀ ਹੋਇਆ ਹੈ ਤੇ ਉੱਥੇ ਹੀ ਆਉਣ ਵਾਲੀਆਂ ਮੰਦਭਾਗੀਆਂ ਘਟਨਾਵਾਂ ਨੇ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੁਖਦਾਈ ਖਬਰਾਂ ਦਾ ਆਉਣਾ ਲਗਾਤਾਰ ਜਾਰੀ ਹੈ। ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ । ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਇਨੀਆ ਮਹਾਨ ਸ਼ਖ਼ਸੀਅਤਾਂ ਸਾਡੇ ਤੋਂ ਹਮੇਸ਼ਾ ਲਈ ਵਿਛੜ ਜਾਣਗੀਆਂ ,ਕਿਸੇ ਨੇ ਸੋਚਿਆ ਵੀ ਨਹੀਂ ਸੀ। ਦੇਸ਼ ਦੇ ਫਿਲਮੀ ਜਗਤ, ਖੇਡ ਜਗਤ, ਸੰਗੀਤ ਜਗਤ,ਧਾਰਮਿਕ ਜਗਤ ਅਤੇ ਰਾਜਨੀਤਿਕ ਜਗਤ , ਮਨੋਰੰਜਨ ਜਗਤ,ਵਿੱਚੋਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਜਿਨ੍ਹਾਂ ਵਿਚੋਂ ਕੁਝ ਖਬਰਾਂ ਮਨ ਨੂੰ ਖੁਸ਼ੀ ਦੇਣ ਵਾਲੀਆਂ ਹੁੰਦੀਆਂ ਹਨ ਅਤੇ ਕੁਝ ਦੇ ਆਉਣ ਨਾਲ ਦੇਸ਼ ਅੰਦਰ ਮਾਹੌਲ ਸੋਗਮਈ ਬਣ ਜਾਂਦਾ ਹੈ। ਕਿਉਂਕਿ ਕਈ ਸਖਸ਼ੀਅਤਾਂ ਆਪਣੀ ਸੰਸਾਰਕ ਯਾਤਰਾ ਨੂੰ ਪੂਰਾ ਕਰ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਨਿਵਾਜ਼ੀਆ ਹਨ। ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹੁਣ ਇਸ ਮਸ਼ਹੂਰ ਅਦਾਕਾਰਾ ਦੇ ਘਰੇ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਅਦਾਕਾਰ ਓਸ਼ਿਨ ਬਰਾੜ ਦੇ ਭਰਾ ਪ੍ਰਤੀਕ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਉਸਨੇ ਬੀਤੇ ਕੱਲ੍ਹ ਹੀ ਆਪਣੇ ਭਰਾ ਦੇ ਵੈਂਟੀਲੇਟਰ ਤੇ ਹੋਣ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਂਝੀ ਕੀਤੀ ਸੀ। ਜਿਸ ਵਿੱਚ ਉਸ ਨੇ ਸਭ ਲੋਕਾਂ ਨੂੰ ਆਪਣੇ ਭਰਾ ਦੇ ਜਲਦ ਠੀਕ ਹੋਣ ਲਈ ਅਰਦਾਸ ਕਰਨ ਵਾਸਤੇ ਕਿਹਾ ਸੀ। ਅੱਜ ਉਸ ਵੱਲੋਂ ਆਪਣੇ ਭਰਾ ਦੀ ਤਸਵੀਰ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਅਕਾਉਂਟ ਤੇ ਸਾਂਝੀ ਕਰਦੇ ਹੋਏ ਲਿਖਿਆ ਗਿਆ ਹੈ ਕਿ ਮੇਰਾ ਵੱਡਾ ਭਰਾ ਪਰਤੀਕ, ਮੈਂ ਹਮੇਸ਼ਾ ਪਿਆਰ ਕਰਦੀ ਰਹਾਂਗੀ ਤੇ ਅਸੀਂ ਫਿਰ ਜਰੂਰ ਮਿਲਾਂਗੇ ਉਦੋਂ ਤੱਕ ਆਪਣਾ ਖਿਆਲ ਰੱਖੀਂ ਵੀਰੇ।

ਇਸ ਅਦਾਕਾਰ ਵੱਲੋਂ ਦੱਸਿਆ ਗਿਆ ਹੈ ਕਿ ਹਸਪਤਾਲ ਦੀ ਲਾਪ੍ਰਵਾਹੀ ਕਾਰਨ ਉਸਦੇ ਭਰਾ ਦੀ ਜਾਨ ਗਈ ਹੈ। ਜੋ ਚੰਡੀਗੜ੍ਹ ਦੇ ਸੈਕਟਰ 16 ਦੇ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਸੀ। ਓਹ 6- 7 ਦਿਨਾਂ ਤੋਂ ਉਹ ਕੁਝ ਵੀ ਨਹੀਂ ਖਾ ਰਹੇ ਸਨ। ਉਸ ਨੇ ਕਿਹਾ ਕਿ ਉਸ ਦੇ ਭਰਾ ਨੂੰ ਕਰੋਨਾ ਵਾਰਡ ਵਿਚ ਅੱਠ-ਨੌਂ ਘੰਟੇ ਤੱਕ ਕੋਈ ਵੀ ਦੇਖਣ ਨਹੀਂ ਆਉਂਦਾ ਸੀ। ਪੰਜ-ਛੇ ਦਿਨਾਂ ਦੀ ਬੁਰੀ ਹਾਲਤ ਤੋਂ ਬਾਅਦ ਡਾਕਟਰਾਂ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਅਸੀਂ ਕੁਝ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਵੀ ਕੋਈ ਰੈਗੂਲਰ ਟੈਸਟ ਨਹੀਂ ਕੀਤੇ ਤੇ ਨਾ ਹੀ ਨਰਸਿੰਗ ਸਟਾਫ਼ ਵੱਲੋਂ ਸਮੇਂ ਸਿਰ ਡਰਿਪ ਬਦਲੀ ਜਾਂਦੀ ਸੀ।error: Content is protected !!