BREAKING NEWS
Search

ਇਸ ਬਹਾਨੇ ਨਾਲ ਰਾਤ ਨੂੰ ਬਾਹਰ ਲਿਜਾ ਕੇ ਪਤੀ ਨੇ ਘਰਵਾਲੀ ਨਾਲ ਕਰਤਾ ਇਹ ਕਾਰਾ

ਰਾਤ ਨੂੰ ਬਾਹਰ ਲਿਜਾ ਕੇ ਪਤੀ ਨੇ ਘਰਵਾਲੀ ਨਾਲ ਕਰਤਾ ਇਹ ਕਾਰਾ

ਪੱਟੀ ਸ਼ਹਿਰ ਦੇ ਵਾਰਡ ਨੰਬਰ 2 ਵਿਖੇ ਘਰੇਲੂ ਝਗੜੇ ਨੂੰ ਲੈ ਕੇ ਪਤੀ ਵੱਲੋਂ ਪਤਨੀ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਉਸ ਨੂੰ ਦਵਾਈ ਦਿਵਾਉਣ ਬਹਾਨੇ ਘਰੋਂ ਬਾਹਰ ਲਿਜਾ ਕੇ ਰਸਤੇ ‘ਚ ਹੀ ਗਲ਼ਾ ਘੁੱਟ ਕੇਖਤਮ ਕਰਨ ਦੀ ਖਬਰ ਸਾਹਮਣੇ ਆਈ ਹੈ।

ਇਸ ਤਰਾਂ ਕਰਨ ਤੋਂ ਬਾਅਦ ਮੁਲਜ਼ਮ ਖ਼ੁਦ ਹੀ ਥਾਣਾ ਸਿਟੀ ਪੱਟੀ ਵਿਖੇ ਪੇਸ਼ ਹੋ ਗਿਆ ਤੇ ਸਭ ਕੁਝ ਕਬੂਲ ਕੀਤਾ । ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲੋਥ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਾਤ ਅਮਰਜੀਤ ਸਿੰਘ ਤੇ ਕਿਰਨਦੀਪ ਕੌਰ ਦਰਮਿਆਨ ਝਗੜਾ ਹੋਇਆ। ਇਸ ਦੌਰਾਨ ਪਤਨੀ ਦੇ ਸਿਰ ‘ ਤੋਂ ਜਖਮੀ ਹੋ ਗਈ।

ਜ਼ਖ਼ਮੀ ਹੋਈ ਪਤਨੀ ਨੂੰ ਦਵਾਈ ਦਿਵਾਉਣ ਲਈ ਪਤੀ ਰਾਤ ਸਮੇਂ ਘਰੋਂ ਲੈ ਕੇ ਗਿਆ ਤੇ ਰਸਤੇ ‘ਚ ਉਸ ਨੇ ਪਤਨੀ ਨਾਲ ਇਸ ਤਰਾਂ ਦਿੱਤਾ।ਉਸ ਨੂੰ ਉੱਥੇ ਹੀ ਸੁੱਟ ਕੇ ਅਮਰਜੀਤ ਸਿੰਘ ਪੱਟੀ ਥਾਣੇ ਪੁੱਜ ਗਿਆ ਤੇ ਪਤਨੀ ਨੂੰ ਖਤਮ ਕਰਨ ਦੀ ਗੱਲ ਕਬੂਲ ਕੀਤੀ।

ਜ਼ਿਕਰਯੋਗ ਹੈ ਕਿ ਐਤਵਾਰ ਸ਼ਾਮ ਨੂੰ ਅਮਰਜੀਤ ਸਿੰਘ ਆਪਣੀ ਪਤਨੀ ਕਿਰਨਦੀਪ ਕੌਰ ਨੂੰ ਪੇਕੇ ਘਰੋਂ ਪਿੰਡ ਨਵਾਂ ਕਿਲ੍ਹਾ (ਫਿਰੋਜ਼ਪੁਰ) ਤੋਂ ਲੈ ਕੇ ਵਾਪਸ ਪੱਟੀ ਆਇਆ ਸੀ। ਦੋਵੇਂ ਅੱਠ ਸਾਲ ਪਹਿਲਾਂ ਵਿਆਹ ਬੰਧਨ ‘ਚ ਬੱਝੇ ਸਨ, ਪਰ ਹਾਲੇ ਤੱਕ ਉਨ੍ਹਾਂ ਨੂੰ ਔਲਾਦ ਦਾ ਸੁੱਖ ਪ੍ਰਾਪਤ ਨਹੀਂ ਸੀ ਹੋਇਆ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਰਨਦੀਪ ਕੌਰ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਪਤੀ ਅਮਰਜੀਤ ਸਿੰਘ ਵਿਰੁੱਧ ਦਰਜ ਕੀਤਾ ਜਾ ਰਿਹਾ ਹੈ।error: Content is protected !!