BREAKING NEWS
Search

ਇਸ ਪਿੰਡ ਵਿਚ ਮੱਚੀ ਹਾਹਾਕਾਰ ਪੂਰਾ ਪਰਿਵਾਰ ਹੀ ਹੋਇਆ ਗਾਇਬ

ਅਜਨਾਲਾ ਵਿਖੇ ਗਾਇਬ ਹੋਇਆ ਪੂਰਾ ਪਰਿਵਾਰ ਸ਼ਿਕਾਇਤ ਕਰਨ ਗਿਆ ਪਰਿਵਾਰਕ ਮੈਂਬਰ ਵੀ ਲਾਪਤਾ , ਅਜਨਾਲਾ : ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਤੇੜਾ ਖੁਰਦ ਵਿਚ ਇੱਕ ਪਰਿਵਾਰ ਦੇ ਪੰਜ ਮੈਂਬਰ ਗਾਇਬ ਹੋ ਗਏ ਹਨ। ਪਰ ਅਜੇ ਤੱਕ ਉਨ੍ਹਾਂ ਵਿੱਚੋ ਕਿਸੇ ਦੀ ਵੀ ਦੀ ਕੋਈ ਉੱਘ -ਸੁੱਘ ਨਹੀਂ ਨਿਕਲੀ।ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਪ੍ਰੇਸ਼ਾਨ ਹੋ ਰਹੇ ਹਨ।

ਜਾਣਕਾਰੀ ਅਨੁਸਾਰ ਹਰਵੰਤ ਸਿੰਘ ਦੇ ਪਰਿਵਾਰ ਦੇ ਚਾਰ ਮੈਂਬਰ 16 ਜੂਨ ਨੂੰ ਰਾਤ ਦੇ ਸਮੇਂ ਅਚਾਨਕ ਹੀ ਗਾਇਬ ਹੋ ਗਏ ,ਜਿਸ ਤੋਂ ਬਾਅਦ ਹਰਵੰਤ ਸਿੰਘ ਨੇ ਪੁਲਿਸ ਥਾਣੇ ਵਿਚ ਸ਼ਿਕਾਇਤ ਦਿੱਤੀ ਪਰ ਇਸ ਤੋਂ ਬਾਅਦ ਹਰਵੰਤ ਸਿੰਘ ਵੀ ਗਾਇਬ ਹੋ ਗਏ। ਇਸ ਤਰ੍ਹਾਂ ਇਹ ਪੂਰਾ ਪਰਿਵਾਰ ਦੇ ਗਾਇਬ ਹੋਣ ਨਾਲ ਪਿੰਡ ਦੇ ਲੋਕਾਂ ਵਿੱਚ ਸਹਿਮ ਤੇ ਹਾਹਾਕਾਰ ਮਚਿਆ ਹੋਇਆ ਹੈ।ਇਸ ਘਟਨਾ ਤੋਂ ਬਾਅਦ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਪਰਿਵਾਰ ਦਾ ਕੋਈ ਸੁਰਾਗ ਨਹੀਂ ਮਿਲਿਆ।

ਇਸ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲੀ ਹੋਈ ਹੈ। ਇਸ ਤੋਂ ਵੀ ਜਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਘਰ ਦਾ ਸਾਰਾ ਸਾਮਾਨ ਉਵੇਂ ਹੀ ਪਿਆ ਹੈ। ਗੱਡੀ ਵੀ ਘਰੇ ਹੀ ਹੈ ਪਰ ਮਾਲਕ ਹੀ ਘਰ ਵਿਚ ਮੌਜੂਦ ਨਹੀਂ ਹਨ। ਕੁੜੀ ਦੇ ਭਰਾ ਨੇ ਇਸ ਘਟਨਾ ਦਾ ਦੱਸਿਆ ਹੈ ਕਿ ਐਤਵਾਰ ਦੀ ਰਾਤ ਤੋਂ ਹੀ ਘਰ ਨਹੀਂ ਸੀ ਜਦ ਉਸਦੇ ਪਤੀ ਨੇ ਥਾਣੇ ਵਿੱਚ ਸ਼ਕਾਇਤ ਦਰਜ ਕਰਵਾਈ ਪਰ ਉਸਦੇ ਬਾਅਦ ਉਹ ਖੁਦ ਵੀ ਗਾਇਬ ਹੋ ਗਿਆ। ਉਸਦੇ ਕੋਲ ਜੋ ਮੋਬਾਇਲ ਸੀ ਉਹ ਬੰਦ ਆ ਰਿਹਾ ਹੈ ਜਦਕਿ ਬਾਕੀ ਪਰਵਾਰ ਵਾਲਿਆਂ ਦੇ ਫੋਨ ਘਰ ਹੀ ਪਏ ਹਨ।

ਉਹਨਾਂ ਦੇ ਕੱਪੜੇ ਵੀ ਘਰ ਹੀ ਹਨ ਨਾਲ ਹੀ ਘਰ ਵਿੱਚੋ ਕੋਈ ਪੈਸੇ ਜਾ ਕਿਸੇ ਕਿਸਮ ਦੀ ਕੋਈ ਵੀ ਚੋਰੀ ਨਹੀਂ ਪਾਈ ਗਈ ਹੈ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਸਾਰੇ ਪਰਿਵਾਰ ਦੇ ਫੋਨ ਨੰਬਰਾ ਦੇ ਰਾਹੀਂ ਜਾਣਕਾਰੀ ਪ੍ਰਾਪਤ ਕਰਕੇ ਜਲਦ ਹੀ ਇਸ ਕੇਸ ਨੂੰ ਸੁਲਝਾ ਦਿੱਤਾ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਹਰ ਕੋਈ ਹੈਰਾਨ ਹੈ ਕਿ ਅਖੀਰ ਇਸ ਪਰਵਾਰ ਨਾਲ ਕੀ ਹੋਇਆ ਹੈ ਕੀਤੇ ਕੋਈ ਅਣਹੋਣੀ ਤਾ ਨਹੀਂ ਹੋ ਗਈ ਹੈ। ਇਸ ਸਾਰੀ ਗੱਲ ਦਾ ਪਤਾ ਤਾ ਪੁਲਸ ਦੀ ਜਾਚ ਤੋਂ ਬਾਅਦ ਹੀ ਲੱਗੇਗਾerror: Content is protected !!