ਹੁਣੇ ਆਈ ਤਾਜਾ ਵੱਡੀ ਖਬਰ
ਕਾਲਾ ਸੰਘਿਆਂ – ਇੱਥੋਂ ਬਨਵਾਲੀਪੁਰ ਜਾਂਦੀ ਸੜਕ ‘ਤੇ ਪੁਲ ਨੇੜੇ ਤੇਜ ਰਫ਼ਤਾਰ ਹੌਂਡਾ ਗੱਡੀ ਦੁਆਰਾ ਕੁਚਲਨ ਨਾਲ ਐਕਟਿਵਾ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਮੌਕੇ ‘ਤੇ ਪੁੱਜ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ, ਪਿੰਡ ਬਨਵਾਲੀਪੁਰ ਨਿਵਾਸੀ ਰਿਤਿਕਾ ਆਪਣੇ ਪੁੱਤਰ ਅਤੇ ਇੱਕ ਲੜਕੀ ਨਾਲ ਐਕਟਿਵਾ ‘ਤੇ ਦਵਾਈ ਲੈਣ ਜਾ ਰਹੀ ਸੀ ਕਿ ਬਨਵਾਲੀਪੁਰ ਪੁਲ ਤੋਂ ਉਤਰਦਿਆਂ ਤੇਜ ਰਫ਼ਤਾਰ ਕਾਰ ਨਾਲ ਉਨ੍ਹਾਂ ਦਾ ਹਾਦਸਾ ਹੋ ਗਿਆ।
ਕਾਰ ਇੰਨੀ ਤੇਜ ਸੀ ਕਿ ਉਸ ਦਾ ਬੰਪਰ ਇਸ ਤਰਾਂ ਖਿਲਰ ਗਿਆ ਜਿਵੇਂ ਉਸ ਨੂੰ ਕੰਧ ‘ਚ ਮਾਰਿਆ ਹੋਵੇ ਅਤੇ ਐਕਟਿਵਾ ਦਾ ਅਗਲਾ ਹਿੱਸਾ ਚਕਨਾ ਚੂਰ ਹੋ ਗਿਆ। ਰਾਹਗੀਰ ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਕਾਲਾ ਸੰਘਿਆਂ ਪਹੁੰਚਾਇਆ, ਜਿੱਥੋਂ ਮੁੱਢਲੀ ਸਹਾਇਤਾ ਉਪਰੰਤ ਉਨ੍ਹਾਂ ਨੂੰ ਜਲੰਧਰ ਰੈਫ਼ਰ ਕਰ ਦਿੱਤਾ ਗਿਆ। ਇਸ ਦੌਰਾਨ ਰਸਤੇ ਵਿਚ 4 ਸਾਲਾ ਬੱਚਾ ਮਨਰਾਜ ਚਾਹਲ ਅਤੇ ਉਸ ਦੀ ਮਾਂ ਰਿਤਿਕਾ ਦੀ ਮੌਤ ਹੋ ਗਈ। ਇੱਕ ਔਰਤ ਜਲੰਧਰ ਨੇੜਲੇ ਨਿੱਜੀ ਹਸਪਤਾਲ ‘ਚ ਜੇਰੇ ਇਲਾਜ ਹੈ। ਹਾਦਸੇ ਉਪਰੰਤ ਕਾਰ ਸਵਾਰ ਕਾਰ ਭਜਾ ਕੇ ਲੈ ਗਏ।
ਪੁਲਿਸ ਅਤੇ ਆਮ ਲੋਕਾਂ ਦੀ ਹਿੰਮਤ ਨਾਲ ਜਿਨ੍ਹਾਂ ਨੂੰ ਦਬੋਚ ਲਿਆ ਗਿਆ। ਕਾਰ ਦੇ ਫ਼ਰੰਟ ਸ਼ੀਸ਼ੇ ਤੇ ਵੀ.ਆਈ.ਪੀ. ਅਤੇ ਡਿਸਿਟਰਿਕ ਵਾਈਸ ਪ੍ਰੈਜ਼ੀਡੈਂਟ ਕਪੂਰਥਲਾ ਤੇ ਪੰਜੇ ਦਾ ਨਿਸ਼ਾਨ ਲੱਗਾ ਹੋਇਆ ਸੀ। ਪੁਲਿਸ ਵੱਲੋਂ ਕਾਰ ਅਤੇ 3 ਵਿਅਕਤੀਆਂ ਨੂੰ ਫੜੇ ਲਏ ਜਾਣ ਬਾਰੇ ਸੂਚਨਾ ਮਿਲੀ ਹੈ। ਇਸ ਹਾਦਸੇ ਚਾਰ ਸਾਲਾਂ ਦੇ ਖ਼ੂਬਸੂਰਤ ਬੱਚੇ ਤੇ ਉਸ ਦੀ ਮਾਂ ਦੀ ਮੌਤ ਕਾਰਨ ਇਲਾਕੇ ‘ਚ ਭਾਰੀ ਸੋਗ ਪਾਇਆ ਜਾ ਰਿਹਾ ਹੈ।
ਤਾਜਾ ਜਾਣਕਾਰੀ