BREAKING NEWS
Search

ਇਸ ਜਗ੍ਹਾ ਪੰਜਾਬ ‘ਚ ਦਿੱਸਿਆ UFO, ਏਲੀਅਨ ਹੋਣ ਦੇ ਡਰ ਕਾਰਨ ਘਬਰਾਏ ਲੋਕ, ਜ਼ੋਰਦਾਰ ਧਮਾਕਾ ਤੇ ਰੌਸ਼ਨੀ ਕਾਰਨ ਲੋਕਾਂ ਵਿਚ ਸਹਿਮ

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ‘ਚ ਇਸ ਜਗ੍ਹਾ ਦਿੱਸਿਆ UFO, ਏਲੀਅਨ ਹੋਣ ਦੇ ਡਰ ਕਾਰਨ ਘਬਰਾਏ ਲੋਕ”,”articleSection”: “punjab”,”articleBody”:

ਪੰਜਾਬ ਦੇ ਨੰਗਲ ਸ਼ਹਿਰ ਵਿਚ ਮੰਗਲਵਾਰ ਸ਼ਾਮ ਆਸਮਾਨ ਵਿਚ ਤੇਜ਼ ਰੌਸ਼ਨੀ ਦੇ ਨਾਲ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਤੇਜ਼ ਸੀ ਇਸ ਦੀ ਆਵਾਜ਼ ਨੰਗਲ ਦੇ ਨਾਲ-ਨਾਲ ਹਿਮਾਚਲ ਦੇ ਸ਼੍ਰੀ ਨੈਣਾਦੇਵੀ ਵਿਧਾਨ ਸਭਾ ਖੇਤਰ ਤੇ ਰਵਾਂ ਨਦੀ ਦੇ ਨੇੜੇ ਵੱਸੇ ਭਲਾਣ ਤੇ ਹੋਰ ਸਥਾਨਾਂ ਤੱਕ ਸੁਣਾਈ ਦਿੱਤੀ। ਆਸਮਾਨ ਤੋਂ ਚਮਕਣ ਵਾਲੀ ਰੌਸ਼ਨੀ ਇੰਨੀ ਤੇਜ਼ ਸੀ ਕਿ ਰਾਤ ਵਿਚ ਕੁਝ ਦੇਰ ਲਈ ਦਿਨ ਵਰਗਾ ਉਜਾਲਾ ਹੋ ਗਿਆ। ਇਸ ਘਟਨਾ ਤੋਂ ਬਾਅਦ ਨੰਗਲ ਦੇ ਲੋਕਾਂ ਵਿਚ ਦਹਿਸ਼ਤ ਹੈ। ਹਾਲਾਂਕਿ ਇਹ ਧਮਾਕਾ ਤੇ ਰੌਸ਼ਨੀ ਕਿਸ ਚੀਜ਼ ਦੀ ਸੀ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਸਥਾਨਕ ਲੋਕ ਇਸ ਨੂੰ ਯੂਐਫਓ ਨਾਲ ਜੋੜ ਕੇ ਵੇਖ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਸਥਾਨਕ ਲੋਕਾਂ ਨੇ ਦੱਸਿਆ ਕਿ ਆਸਮਾਨ ਵਿਚ ਪਹਿਲਾਂ ਉਡਨਤਸਤਰੀ ਵਰਗੀ ਚੀਜ ਦਿੱਸੀ। ਜਿਸ ਵਿਚ ਅਜੀਬ ਜਿਹੀ ਰੌਸ਼ਨੀ ਸੀ। ਕੁਝ ਹੀ ਦੇਰ ਵਿਚ ਤੇਜ਼ ਰੌਸ਼ਨੀ ਤੋਂ ਬਾਅਦ ਧਮਾਕਾ ਹੋਇਆ। ਲੋਕਾਂ ਦਾ ਕਹਿਣ ਹੈ ਕਿ ਉਹ ਉਡਨਤਸਤਰੀ ਸੀ। ਉਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਧੂਮਕੇਤੂ ਧਰਤੀ ਦੇ ਨੇੜਿਉਂ ਲੰਘਿਆ ਹੋਵੇਗਾ। ਜਿਸ ਕਾਰਨ ਇਹ ਰੌਸ਼ਨੀ ਹੋਈ ਹੈ। ਧਮਾਕੇ ਕਾਰਨ ਇਲਾਕੇ ਦੇ ਲੋਕਾਂ ਵਿਚ ਡਰ ਵੇਖਿਆ ਜਾ ਰਿਹਾ ਹੈ। ਲੋਕ ਆਪਣੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।

ਪੰਜਾਬ ‘ਚ ਇਸ ਜਗ੍ਹਾ ਦਿੱਸਿਆ UFO
ਦੱਸ ਦਈਏ ਕਿ ਭਾਖੜਾ ਨੰਗਲ ਬੰਨ੍ਹ ਹੋਣ ਕਾਰਨ ਇਹ ਖੇਤਰ ਅਤਿ ਸੰਵੇਦਨਸ਼ੀਲ ਇਲਾਕਿਆਂ ਵਿਚ ਆਉਂਦਾ ਹੈ। ਜਿਸ ਉਤੇ ਅਤਿਵਾਦੀਆ ਦੀ ਨਜ਼ਰ ਹਮੇਸ਼ਾ ਬਣੀ ਰਹਿੰਦੀ ਹੈ। ਅਜਿਹੇ ਵਿਚ ਧਮਾਕੇ ਤੋਂ ਬਾਅਦ ਸੁਰੱਖਿਆ ਬਲ ਵੀ ਚੌਕਸ ਹੋ ਗਏ। ਦੱਸਣਯੋਗ ਹੈ ਕਿ ਵਿਦੇਸ਼ਾਂ ਵਿਚ ਅਕਸਰ ਆਸਮਾਨ ਵਿਚ ਯੂਐਫਓ ਵੇਖਣ ਦੀ ਖਬਰ ਆਉਂਦੀ ਰਹਿੰਦੀ ਹੈ। ਲੋਕਾਂ ਤਰ੍ਹਾਂ ਤਰ੍ਹਾਂ ਦੇ ਦਾਅਵੇ ਕਰਦੇ ਹਨ।error: Content is protected !!