BREAKING NEWS
Search

ਇਸ ਘਰ ਦੇ ਵੇਹੜੇ ਟੁੱਟਿਆ ਦੁੱਖਾਂ ਦਾ ਪਹਾੜ, ਕਿਸੀ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਕੰਮ ਹੋ ਜਾਵੇਗਾ, ਦੇਖੋ ਵੀਡੀਓ

ਪੰਜਾਬ ਦੇ ਚਾਰ ਨੌਜਵਾਨਾਂ ਦੀ ਪੁਰਤਗਾਲ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਹੋਇਆਂ ਦੀ ਇੱਕ ਸੜਕ ਹਾਦਸੇ ਵਿੱਚ ਜਾਨ ਚਲੇ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਇਨ੍ਹਾਂ ਨੌਜਵਾਨਾਂ ਵਿੱਚ ਇੱਕ ਹੁਸ਼ਿਆਰਪੁਰ ਦਾ ਰਾਜਸੀ ਅਤੇ ਦੂਸਰੇ ਨੌਜਵਾਨ ਦਾ ਨਾਮ ਪ੍ਰਿਤਪਾਲ ਸਿੰਘ ਸੀ। ਉਹ ਮੁਕੇਰੀਆਂ ਦਾ ਰਹਿਣ ਵਾਲਾ ਸੀ। ਇਹ ਚਾਰੇ ਜਣੇ ਇੱਕ ਗੱਡੀ ਵਿੱਚ ਸਵਾਰ ਹੋ ਕੇ ਮਾਰਕੀਟ ਜਾ ਰਹੇ ਸਨ ਕੇ ਗੱਡੀ ਇੱਕ ਡੂੰਘੇ ਖੱਡੇ ਵਿੱਚ ਜਾ ਡਿੱਗੀ। ਜਿਸ ਨਾਲ ਚਾਰੇ ਨੌਜਵਾਨਾਂ ਦੀ ਜਾਨ ਚਲੀ ਗਈ। ਪ੍ਰਿਤਪਾਲ ਦੇ ਪਿਤਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਰਨ ਵਾਲਿਆਂ ਦੀਆਂ ਦੇਹਾਂ ਨੂੰ ਮੰਗਵਾਇਆ ਜਾਵੇ ਤਾਂ ਜੋ ਉਹ ਆਪਣੇ ਰੀਤੀ ਰਿਵਾਜਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਸਕਣ।

ਮ੍ਰਿਤਕ ਪ੍ਰਿਤਪਾਲ ਸਿੰਘ ਦੇ ਰਿਸ਼ਤੇ ਵਿਚੋਂ ਲੱਗਦੇ ਭਰਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਪ੍ਰਿਤਪਾਲ ਸਾਢੇ ਤਿੰਨ ਸਾਲ ਪਹਿਲਾਂ ਏਜੰਟ ਰਾਹੀਂ ਪੂਰਤਗਾਲ ਗਿਆ ਸੀ। ਉੱਥੇ ਉਸ ਨੂੰ ਪੀ.ਆਰ. ਮਿਲ ਗਈ ਸੀ। ਮਾਰਚ ਮਹੀਨੇ ਵਿੱਚ ਉਹ ਪੰਜਾਬ ਆਇਆ ਸੀ। ਉਸ ਦਾ ਮਾਰਚ ਵਿਚ ਰਿਸ਼ਤਾ ਕਰ ਦਿੱਤਾ ਗਿਆ ਸੀ। ਹੁਣ ਉਸ ਨੇ ਵਿਆਹ ਕਰਵਾਉਣ ਲਈ ਜਨਵਰੀ ਵਿੱਚ ਪੰਜਾਬ ਆਉਣਾ ਸੀ। ਉਸ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਸ ਦੀ ਮੌਤ ਦੀ ਖਬਰ ਆਉਣ ਨਾਲ ਉਨ੍ਹਾਂ ਦੇ ਸਾਰੇ ਅਰਮਾਨਾਂ ਤੇ ਪਾਣੀ ਫਿਰ ਗਿਆ ਹੈ। ਉਨ੍ਹਾਂ ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ।

ਮ੍ਰਿਤਕ ਨੇ ਮਾਰਕੀਟ ਜਾਣ ਤੋਂ ਪਹਿਲਾਂ ਆਪਣੀ ਮਾਤਾ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਅਤੇ ਸਭ ਕੁਝ ਉਸ ਸਮੇਂ ਠੀਕ ਠਾਕ ਸੀ। ਮ੍ਰਿਤਕ ਦੇ ਪਿਤਾ ਦੇ ਦੱਸਣ ਅਨੁਸਾਰ ਉਸ ਨੇ ਰਾਤ ਨੂੰ ਲੱਗਭੱਗ 11 ਵਜੇ ਆਪਣੀ ਮਾਤਾ ਨਾਲ ਗੱਲ ਕੀਤੀ ਸੀ। ਉਹ ਕਾਫੀ ਦੇਰ ਤੱਕ ਗੱਲਾਂ ਕਰਦਾ ਰਿਹਾ ਫੋਨ ਤੇ ਹੀ ਉਸ ਨੇ ਦੱਸਿਆ ਕਿ ਕੁਝ ਸਾਮਾਨ ਲੈਣ ਲਈ ਉਹ ਮਾਰਕੀਟ ਜਾ ਰਹੇ ਹਨ। ਇਸ ਤੋਂ ਮਗਰੋਂ ਉਸ ਨੇ ਆਪਣੀ ਮੰਗੇਤਰ ਨਾਲ ਵੀ ਗੱਲਬਾਤ ਕੀਤੀ ਸੀ ਉਸ ਨੂੰ ਵੀ ਇਹ ਹੀ ਕਿਹਾ ਸੀ ਕਿ ਉਹ ਬਾਜ਼ਾਰ ਜਾ ਰਹੇ ਹਨ। ਬਾਕੀ ਗੱਲਾਂ ਉਹ ਬਾਜ਼ਾਰ ਜਾ ਕੇ ਕਰੇਗਾ ਪਰ ਉਸ ਦਾ ਮੁੜ ਕੇ ਫੋਨ ਨਹੀਂ ਆਇਆ। ਉਸ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀ ਮਦਦ ਕਰੇ ਅਤੇ ਉਨ੍ਹਾਂ ਦੀਆਂ ਦੇਹਾਂ ਨੂੰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਇਆ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!