BREAKING NEWS
Search

ਇਸ ਕਾਰਨ ਇਸ ਦਰਖਤ ਦੀ ਪਿੰਡ ਵਾਲੇ 24 ਘੰਟੇ ਕਰ ਰਹੇ ਨੇ ਰਾਖੀ – ਸਾਰੇ ਪਾਸੇ ਚਰਚਾ

ਆਈ ਤਾਜ਼ਾ ਵੱਡੀ ਖਬਰ 

ਦਰੱਖਤਾਂ ਦਾ ਸਾਡੀ ਜ਼ਿੰਦਗੀ ਵਿੱਚ ਅਹਿਮ ਯੋਗਦਾਨ ਹੈ ਜਿਸ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅਗਰ ਦਰਖ਼ਤ ਨਹੀਂ ਹੋਣਗੇ ਤਾਂ ਇਨਸਾਨੀ ਜ਼ਿੰਦਗੀ ਖਤਮ ਹੋ ਜਾਵੇਗੀ। ਕਿਉਂਕਿ ਇਨ੍ਹਾਂ ਦਰਖਤਾਂ ਤੋਂ ਮਿਲਣ ਵਾਲੀ ਆਕਸੀਜਨ ਦੇ ਜ਼ਰੀਏ ਹੀ ਇਨਸਾਨ ਜਿੰਦਾ ਰਹਿ ਸਕਦਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਦਰੱਖਤਾਂ ਅਤੇ ਪੌਦਿਆਂ ਨਾਲ ਲਗਾਵ ਦੇਖਿਆ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਕਈ ਦਰਖ਼ਤਾਂ ਦੀ ਧਾਰਮਿਕ ਮਾਨਤਾਵਾਂ ਦੇ ਅਨੁਸਾਰ ਪੂਜਾ ਵੀ ਕੀਤੀ ਜਾਂਦੀ ਹੈ ਅਤੇ ਉਸ ਨੂੰ ਕੱਟਣ ਦੀ ਵੀ ਸਖਤ ਵਿਰੋਧਤਾ ਕੀਤੀ ਜਾਂਦੀ ਹੈ। ਕਿਉਂਕਿ ਉਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ।

ਹੁਣ ਇਥੇ ਇਸ ਕਾਰਨ ਇਸ ਪਿੰਡ ਵਿੱਚ ਦਰਖਤ ਦੀ 24 ਘੰਟੇ ਰਾਖੀ ਕੀਤੀ ਜਾ ਰਹੀ ਹੈ,ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦਿੱਲੀ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਪਿੰਡ ਦੇ ਵਿੱਚ 120 ਸਾਲ ਪੁਰਾਣਾ ਬੋਹੜ ਦਾ ਦਰਖਤ ਹੈ ਅਤੇ ਜਿਸ ਨਾਲ ਪਿੰਡ ਦੇ ਲੋਕਾਂ ਦੀਆਂ ਬਹੁਤ ਸਾਰੀਆਂ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ। ਉਥੇ ਹੀ ਇਸ ਬੋਹੜ ਦੇ ਦਰੱਖਤ ਦੇ ਕੋਲ ਇੱਕ ਕਲੋਨੀ ਕੱਟੀ ਜਾ ਰਹੀ ਹੈ ਜਿਸ ਵਿੱਚ ਇਹ ਦਰਖ਼ਤ ਹੋਣ ਦੇ ਕਾਰਨ ਇਸ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਿੱਥੇ ਕੁਝ ਲੋਕਾਂ ਵੱਲੋਂ ਇਸ ਦਰਖਤ ਦੀਆਂ ਟਾਹਣੀਆਂ ਕੱਟ ਦਿੱਤੀਆਂ ਗਈਆਂ ਹਨ। ਉੱਥੇ ਹੀ ਇਸ ਦੀ ਸੂਚਨਾ ਮਿਲਦਿਆਂ ਪਿੰਡ ਦੇ ਲੋਕਾਂ ਵੱਲੋਂ ਇਸ ਬੋਹੜ ਨੂੰ ਬਚਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਹੁਣ 24 ਘੰਟੇ ਇਸ ਦਰਖ਼ਤ ਦੀ ਰਾਖੀ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਜ਼ੁਰਗਾਂ ਵੱਲੋਂ ਇਸ ਦਰਖਤ ਬਾਰੇ ਦੱਸਿਆ ਗਿਆ ਹੈ ਕਿ ਇਸ ਕੋਲ ਇੱਕ ਖੂਹ ਹੁੰਦਾ ਸੀ ਜਿਸ ਵਿੱਚੋਂ ਪਾਣੀ ਪੂਰਾ ਪਿੰਡ ਵਰਤੋਂ ਵਿਚ ਲਿਆਂਉਦਾ ਸੀ। ਸਮੇਂ ਦੀ ਤਬਦੀਲੀ ਕਾਰਨ ਇਸ ਖੂਹ ਨੂੰ ਵਰਤੋਂ ਵਿਚ ਨਾ ਲਿਆਉਣ ਕਾਰਨ ਪੂਰ ਦਿੱਤਾ ਗਿਆ ਸੀ।

ਉਥੇ ਹੀ ਦਰੱਖਤ ਦੀ ਲੋਕਾਂ ਵੱਲੋਂ ਪੂਜਾ ਕੀਤੀ ਜਾਂਦੀ ਹੈ। ਇਸ ਲਈ 120 ਸਾਲ ਪੁਰਾਣੇ ਇਸ ਬੋਹੜ ਦੇ ਦਰੱਖਤ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਲਈ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਬੋਹੜ ਦੇ ਦਰੱਖਤ ਦੇ ਕੋਲ ਖੂਬਸੂਰਤ ਪਾਰਕ ਬਣਾਇਆ ਜਾਵੇ।error: Content is protected !!