BREAKING NEWS
Search

ਇਸ ਕਾਰਨ ਅਚਾਨਕ ਰੇਖਾ ਨੇ ਕੋਰੋਨਾ ਟੈਸਟ ਕਰਾਉਣ ਤੋਂ ਦਿੱਤਾ ਕੋਰਾ ਜਵਾਬ – ਟੀਮਾਂ ਮੋੜੀਆਂ ਘਰੋਂ ਖਾਲੀ

ਟੀਮਾਂ ਮੋੜੀਆਂ ਘਰੋਂ ਖਾਲੀ

ਕੋਰੋਨਾ ਵਾਇਰਸ ਦਾ ਅਸਰ ਘੱਟਦਾ ਦਿਖਾਈ ਨਹੀਂ ਦੇ ਰਿਹਾ । ਹੁਣ ਆਮ ਲੋਕਾਂ ਦੇ ਨਾਲ ਨਾਲ ਬਾਲੀਵੁੱਡ ਦੇ ਕਈ ਸਿਤਾਰੇ ਵੀ ਇਸ ਦੀ ਲਪੇਟ ਵਿੱਚ ਆ ਗਏ ਹਨ । ਇਸ ਸਭ ਦੇ ਚਲਦੇ ਰੇਖਾ ਦੇ ਬੰਗਲੇ ਦੇ 4 ਵਾਚਮੈਨ ਵੀ ਕੋਰੋਨਾ ਪਾਜਟਿਵ ਪਾਏ ਗਏ ਹਨ । ਇਸ ਤੋਂ ਬਾਅਦ ਉਹਨਾਂ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ । ਪਰ ਇਸ ਸਭ ਦੇ ਚਲਦੇ ਰੇਖਾ ਨੇ ਆਪਣਾ ਟੈਸਟ ਕਰਵਾਉਣ ਤੋਂ ਮਨਾ ਕਰ ਦਿੱਤਾ ਹੈ ।

ਇਸ ਤੋਂ ਪਹਿਲਾਂ ਬੀਐੱਮਸੀ ਨੇ ਉਹਨਾਂ ਦੇ ਬੰਗਲੇ ਨੂੰ ਸੀਲ ਕਰ ਦਿੱਤਾ ਸੀ ਤੇ ਉਹਨਾਂ ਦੇ ਘਰ ਨੂੰ ਕੰਟੇਨਮੈਂਟ ਜੋਨ ਕਰਾਰ ਦੇਣ ਵਾਲਾ ਬੋਰਡ ਵੀ ਲਗਾ ਦਿੱਤਾ ਗਿਆ ਸੀ । ਇਸ ਤੋਂ ਬਾਅਦ ਰੇਖਾ ਦੀ ਮੈਨੇਜਰ ਫਰਜ਼ਾਨਾ ਤੇ ਉਹਨਾਂ ਦੇ ਘਰ ਦੇ ਚਾਰ ਹੋਰ ਕਰਮਚਾਰੀਆਂ ਦਾ ਕੋਰੋਨਾ ਟੈਸਟ ਹੋਣਾ ਸੀ । ਪਰ ਜਦੋਂ ਟੀਮ ਟੈਸਟ ਕਰਨ ਪਹੁੰਚੀ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ । ਟੀਮ ਨੇ ਜਦੋਂ ਦਰਵਾਜ਼ਾ ਖੜਕਾਇਆ ਤਾਂ ਉਹਨਾਂ ਤੋਂ ਆਉਣ ਦੀ ਵਜ੍ਹਾ ਪੁੱਛੀ ਗਈ ।

ਟੀਮ ਨੇ ਦੱਸਿਆ ਕਿ ਉਹ ਟੈਸਟ ਕਰਨ ਲਈ ਆਏ ਹਨ ਤਾਂ ਫਰਜ਼ਾਨਾ ਨੇ ਉਹਨਾਂ ਨੂੰ ਫੋਨ ਤੇ ਗੱਲ ਕਰਨ ਲਈ ਕਿਹਾ । ਫਰਜ਼ਾਨਾ ਨੇ ਫੋਨ ਤੇ ਟੀਮ ਨੂੰ ਕਿਹਾ ਕਿ ਰੇਖਾ ਬਿਲਕੁਲ ਫਿੱਟ ਹੈ ਤੇ ਉਹ ਕਿਸੇ ਦੇ ਸੰਪਰਕ ਵਿੱਚ ਨਹੀਂ ਆਈ । ਇਸ ਲਈ ਉਹ ਟੈਸਟ ਨਹੀਂ ਕਰਵਾਉਣਾ ਚਾਹੁੰਦੀ । ਇਸ ਤੋਂ ਬਾਅਦ ਟੀਮ ਰੇਖਾ ਦੇ ਘਰ ਨੂੰ ਸੈਨੇਟਾਈਜ਼ ਕਰਨ ਲਈ ਪਹੁੰਚੀ ਤਾਂ ਫਿਰ ਵੀ ਦਰਵਾਜ਼ਾ ਨਹੀਂ ਖੋਲਿਆ ਗਿਆ । ਟੀਮ ਬੰਗਲੇ ਦੇ ਬਾਹਰੀ ਹਿੱਸੇ ਨੂੰ ਸੈਨੇਟਾਈਜ ਕਰਕੇ ਵਾਪਿਸ ਚਲੀ ਗਈ ।error: Content is protected !!