=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਸ ਕਹਾਣੀ ਤੋਂ ਪਤਾ ਲਗੇਗਾ ਕੇ ਹਰੀ ਸਿੰਘ ਨਲੂਆ ਦਾ ਕਿਰਦਾਰ ਕਿੰਨਾ ਮਹਾਨ, ਨਿਰਮਲ, ਪਵਿੱਤਰ, ਅਸੂਲਵਾਨ ਤੇ ਸਥਿਰ ਸੀ।

ਦੱਰਾ ਖੈਬਰ ਜਿੱਤ ਕੇ ਪਾਰ ਕਰਨ ਵਾਲੇ ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸ਼ਾਮਲ ਸਨ। ਉਸ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਸ਼ਖਸੀਅਤ ਬਾਰੇ ਇੱਕ ਤਾਂ ਕੀ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ

ਪਰ ਅੱਜ ਉਸ ਮਹਾਨ ਜਰਨੈਲ ਦੀ ਸ਼ਖਸੀਅਤ ਨਾਲ ਜੁੜੀ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕਰਨਾ ਚਾਹਾਂਗੀ ਜਿਸ ਤੋਂ ਪਤਾ ਲੱਗਦਾ ਹੈ ਕਿ ਹਰੀ ਸਿੰਘ ਨਲੂਆ ਦਾ ਕਿਰਦਾਰ ਕਿੰਨਾ ਮਹਾਨ, ਨਿਰਮਲ, ਪਵਿੱਤਰ, ਅਸੂਲਵਾਨ ਤੇ ਸਥਿਰ ਸੀ।ਆਪਣੀਆਂ ਜੰਗੀ ਮੁਹਿਮਾਂ ਦੌਰਾਨ ਇੱਕ ਵਾਰ ਹਰੀ ਸਿੰਘ ਨਲੂਆ ਨੇ ਜਮਰੌਦ ਵਿੱਚ ਆਪਣੀ ਫੌਜ ਸਮੇਤ ਡੇਰੇ ਲਾਏ ਸਨ। ਹਰੀ ਸਿੰਘ ਨਲੂਆ ਆਪਣੇ ਤੰਬੂ ਵਿੱਚ ਬੈਠੇ ਹੋਏ ਸੀ ਤਾਂ ਇੱਕ ਮੁਸਲਿਮ ਔਰਤ ਬੇਗਮ ਬਾਨੋ ਨੇ ਸਿਪਾਹੀਆਂ ਕੋਲ ਹਰੀ ਸਿੰਘ ਨਲੂਆ ਨੂੰ ਮਿਲਣ ਦੀ ਇੱਛਾ ਪ੍ਰਗਟਾਈ।

ਜਨਤਾ ਦੀ ਸੇਵਾ ‘ਚ ਹਰ ਸਮੇਂ ਹਾਜ਼ਰ ਰਹਿਣ ਵਾਲੇ ਨਿਆਂ ਪਸੰਦ ਜਰਨੈਲ ਨੇ ਇਜਾਜ਼ਤ ਦੇ ਦਿੱਤੀ। ਕੋਲ ਪਹੁੰਚ ਕੇ ਬਾਨੋ ਨੇ ਕਿਹਾ, “ਮੈਂ ਸੁਣਿਆ ਹੈ ਸਿੱਖ ਕਮਾਲ ਦੇ ਲੋਕ ਹਨ। ਮੈਂ ਇੱਕ ਦੂਰੀ ਤੋਂ ਤੁਹਾਨੂੰ ਦੇਖ ਰਹੀ ਸੀ, ਤੁਹਾਡੇ ਅੰਦਰ ਅਦਭੁਤ ਕਿਸਮ ਦੀ ਖਿੱਚ ਹੈ, ਮੇਰੇ ਵਿਆਹ ਤੋਂ ਕੋਈ ਬੱਚੇ ਹਨ, ਪਰ ਮੈਨੂੰ ਇੱਕ ਪੁੱਤਰ ਚਾਹੀਦਾ ਹੈ ਜੋ ਤੁਹਾਡੇ ਵਰਗਾ ਤਕੜੇ ਜੁੱਸੇ ਵਾਲਾ ਤੇ ਬਹਾਦਰ ਹੋਵੇ।”

ਬਾਨੋ ਦੇ ਇਸ਼ਾਰੇ ਨੂੰ ਨਾ ਸਮਝਦਿਆਂ ਹਰੀ ਸਿੰਘ ਨਲੂਆ ਨੇ ਜਵਾਬ ਦਿੱਤਾ, “ਬੀਬੀ ਜੀ! ਮੇਰਾ ਪਹਿਲਾਂ ਹੀ ਵਿਆਹ ਹੋਇਆ ਹੈ। ਮੈਨੂੰ ਅਫਸੋਸ ਹੈ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰ ਸਕਦਾ।” ਬਾਨੋ ਨੇ ਮੁੜ ਕਿਹਾ, “ਮੈਂ ਤਾਂ ਸੁਣਿਆ ਸੀ ਗੁਰੂ ਨਾਨਕ ਮਹਾਨ ਹੈ, ਜੋ ਵੀ ਕੋਈ ਗੁਰੂ ਨਾਨਕ ਦੇ ਘਰ ਮਦਦ ਲਈ ਝੋਲੀ ਅੱਡਦਾ ਹੈ ੳਹ ਖਾਲੀ ਨਹੀ ਮੁੜਦਾ।
ਪਰ ਅੱਜ ਮੈਨੂੰ ਤੁਹਾਡੇ ਵਰਗੇ ਇੱਕ ਪੁੱਤਰ ਦੀ ਇੱਛਾ ਪੂਰੀ ਕੀਤੇ ਬਗੈਰ ਖਾਲੀ ਹੱਥ ਵਾਪਸ ਭੇਜਿਆ ਜਾ ਰਿਹਾ ਹੈ।” ਇਹ ਸੁਣਦਿਆਂ ਹੀ ਹਰੀ ਸਿੰਘ ਨਲੂਆ ਬਾਨੋ ਦੇ ਇਰਾਦੇ ਨੂੰ ਭਾਂਪ ਗਏ ਪਰ ਗੁਰੂ ਦੇ ਸੱਚੇ ਸਿੱਖ ਨੇ ਪੂਰੇ ਠਰੰਮੇ ਨਾਲ ਉੱਤਰ ਦਿੰਦਿਆਂ ਬਾਨੋ ਨੂੰ ਕਿਹਾ, ”ਇਹ ਸੱਚ ਹੈ ਕਿ ਕੋਈ ਵੀ ਗੁਰੂ ਨਾਨਕ ਦੇ ਘਰ ਤੋਂ ਖਾਲੀ ਹੱਥ ਨਹੀਂ ਗਿਆ। ਤੁਹਾਨੂੰ ਮੇਰੇ ਵਰਗਾ ਪੁੱਤਰ ਹੀ ਚਾਹੀਦਾ ਹੈ ਨਾ, ਤੇ ਮੇਰੇ ਵਰਗਾ ਤਾਂ ਸਿਰਫ ਮੈਂ ਹੀ ਹੋ ਸਕਦਾ ਹਾਂ, ਇਸ ਕਰਕੇ ਅੱਜ ਤੋਂ ਮੈਨੂੰ ਹੀ ਆਪਣਾ ਪੁੱਤਰ ਮੰਨ ਲਉ, ਮੈਂ ਉਮਰ ਭਰ ਤੁਹਾਡਾ ਪੁੱਤਰ ਬਣ ਕੇ ਰਹਾਗਾਂ ਤੇ ਸਦਾ ਤੁਹਾਨੂੰ ਆਪਣੀ ਮਾਂ ਮੰਨਾਂਗਾ।

ਬਾਨੋ ਹਰੀ ਸਿੰਘ ਨਲੂਆ ਦੀ ਦਿਆਲਤਾ, ਇਮਾਨਦਾਰੀ, ਉੱਚ ਨੈਤਿਕ ਚਰਿੱਤਰ ਤੇ ਗੁਰੂ ਵਿਸ਼ਵਾਸ ਤੋਂ ਚਕਿਤ ਰਹਿ ਗਈ ਤੇ ਹੰਝੂਆਂ ਭਰੀਆਂ ਅੱਖਾਂ ਨਾਲ ਆਪਣੇ ਆਪ ਤੋਂ ਸ਼ਰਮਿੰਦਾ ਵੀ ਹੋਈ ਪਰ ਹਰੀ ਸਿੰਘ ਨਲੂਆ ਵਰਗਾ ਪੁੱਤਰ ਹਾਸਲ ਕਰਕੇ ਪ੍ਰਸੰਨਚਿਤ ਵੀ ਹੋਈ। ਬਾਨੋ ਨੇ ਕਿਹਾ, ”ਮੈਂ ਸੁਣਿਆ ਸੀ ਕਿ ਗੁਰੂ ਦੇ ਸਿੱਖ ਬਹੁਤ ਮਹਾਨ ਤੇ ਖਾਸ ਲੋਕ ਹਨ, ਪਰ ਅੱਜ ਮੈਂ ਆਪਣੀ ਨਜ਼ਰ ਨਾਲ ਇਸ ਮਹਾਨਤਾ ਨੂੰ ਦੇਖਿਆ ਹੈ।” ਉਸ ਦਿਨ ਤੋਂ ਬਾਅਦ ਹਰੀ ਸਿੰਘ ਨਲੂਆ ਨੇ ਬਾਨੋ ਨੂੰ ਮਾਤਾ ਕਹਿ ਕੇ ਸੰਬੋਧਨ ਕੀਤਾ ਤੇ ਬਾਨੋ ਵੀ ਆਪਣੇ ਬਹਾਦਰ ਪੁੱਤਰ ਨੂੰ ਜ਼ਿੰਦਗੀ ‘ਚ ਕਈ ਵਾਰ ਮਿਲਦੀ ਰਹੀ। ਸਰਦਾਰ ਹਰੀ ਸਿੰਘ ਨਲੂਆ ਸਹੀ ਅਰਥਾਂ ਵਿੱਚ ਗੁਰੂ ਦਾ ਰਹਿਤਵਾਨ ਤੇ ਸਿਦਕੀ ਸਿੱਖ ਸੀ।
–ਹਰਸ਼ਰਨ ਕੌਰ




error: Content is protected !!