BREAKING NEWS
Search

ਇਸ ਇਲਾਕੇ ਵਿਚ ਮੀਂਹ ਦਾ ਭਾਰੀ ਕਹਿਰ ਜਾਰੀ,ਹੁਣ ਤੱਕ ਹੋ ਚੁਕੀਆਂ 16 ਮੌਤਾਂ,ਦੇਖੋ ਪੂਰੀ ਖ਼ਬਰ

ਮੀਂਹ ਦਾ ਭਾਰੀ ਕਹਿਰ ਜਾਰੀ

ਉੱਤਰ ਪ੍ਰਦੇਸ਼ ਭਿਆਨਕ ਗਰਮੀ ਦੀ ਮਾਰ ਸਹਿ ਰਿਹਾ ਹੈ। ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਬਾਰਸ਼ ਨਾਲ ਰਾਹਤ ਮਿਲੀ ਪਰ ਹਨੇਰੀ, ਤੂਫਾਨ ਤੇ ਬਾਰਸ਼ ਨਾਲ ਤਬਾਹੀ ਵੀ ਆਈ। ਬਾਰਸ਼ ਤੇ ਤੂਫਾਨ ਨਾਲ ਸੂਬੇ ਦੇ ਵੱਖ-ਵੱਖ ਸ਼ਹਿਰਾਂ ‘ਚ 16 ਲੋਕਾਂ ਦੀ ਮੌਤ ਦੀ ਖ਼ਬਰ ਆਈ ਹੈ। ਜਦਕਿ ਇਸ ਦੌਰਾਨ ਜ਼ਖ਼ਮੀ ਹੋਏ ਲੋਕਾਂ ਦਾ ਇਲਾਜ ਜਾਰੀ ਹੈ।

ਪ੍ਰਸਾਸ਼ਨ ਨੇ ਸਰਕਾਰੀ ਨਿਯਮਾਂ ਮੁਤਾਬਕ ਮੁਆਵਜ਼ਾ ਦੇਣ ਦੀ ਗੱਲ ਵੀ ਕੀਤੀ ਹੈ। ਯੂਪੀ ਦੇ ਏਟਾ ‘ਚ ਹਨੇਰੀ ਤੂਫਾਨ ‘ਚ ਮਰਨ ਵਾਲਿਆਂ ‘ਚ ਇੱਕ ਬੱਚਾ ਵੀ ਸ਼ਾਮਲ ਹੈ। ਏਟਾ ‘ਚ ਪ੍ਰਸਾਸ਼ਨ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ।

ਸੂਬੇ ਕੁਝ ਇਲਾਕਿਆਂ ‘ਚ ਬਾਰਸ਼ ਨਾਲ ਗੜ੍ਹੇਮਾਰੀ ਵੀ ਹੋਈ ਜਿਸ ਨਾਲ ਗਰਮੀ ਤੋਂ ਰਾਹਤ ਮਿਲਣ ਦੇ ਨਾਲ ਫਸਲਾਂ ਨੂੰ ਨੁਕਸਾਨ ਵੀ ਹੋਇਆ ਹੈ। ਸੱਚੀਆਂ ਅਤੇ ਤਾਜ਼ਾ ਖਬਰਾਂ ਲਈ ਸਾਡਾ ਪੇਜ਼ ਜਰੂਰ ਲਾਇਕ ਕਰੋ ਜੀ ਤਾਂ ਕਿ ਹਰ ਅਪਡੇਟ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ |



error: Content is protected !!