BREAKING NEWS
Search

ਇਸ ਅਸਥਾਨ ਤੇ 12 ਪੰਚਮੀਆਂ ਇਸ਼ਨਾਨ ਕਰਨ ਨਾਲ ਮਿਲਦੀ ਹੈ ਪੁੱਤਰ ਦੀ ਦਾਤ,ਦੇਖੋ ਵੀਡੀਓ ਤੇ ਸ਼ੇਅਰ ਕਰੋ ਜੀ

ਪੰਜਾਬ ਦੇ ਵਿਚ ਇਸ ਪਵਿੱਤਰ ਅਸਥਾਨ ਤੋਂ ਮਿਲਦੀ ਹੈ ਔਲਾਦ ਦੀ ਦਾਤ ਸਾਰੀ ਸੰਗਤ ਤੱਕ ਪਹੁੰਚਦਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਛੇਵੇਂ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ , ਬ੍ਰਹਮਗਿਆਨੀ ਬਾਬਾ ਬੁੱਢਾ ਜੀ ਦੇ ਅਸ਼ੀਰਵਾਦ ਨਾਲ ਹੋਇਆ ਸੀ। ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਪ੍ਰਾਪਤੀ ਦਾ ਵਰ ਲੈਣ ਲਈ ਬਾਬਾ ਜੀ ਕੋਲ ਭੇਜਿਆ। ਮਾਤਾ ਜੀ ਨੂੰ ”ਗੁਰੂ ਮਾਤਾ ” ਦੀ ਪਦਵੀ ਤੇ ਹੁੰਦਿਆਂ ਹੋਇਆਂ ਦੋ ਵਾਰ ਬਾਬਾ ਜੀ ਦੇ ਸਥਾਨ ਤੇ ਜਾਣਾ ਪਿਆ। ਅਖੀਰ ਚ ਨਿਮਰਤਾ ਅਤੇ ਪ੍ਰੇਮ ਤੇ ਪ੍ਰਸੰਨ ਹੋਕੇ ਬਾਬਾ ਜੀ ਨੇ ਪੁੱਤਰ ਦਾ ਵਰਦਾਨ ਬਖਸ਼ਿਆ। ”ਜਿਸ ਤਰਾਂ ਅਸੀਂ ਇਹ ਗੰਡਾ ਭੰਨਿਆ ਹੈ ,

ਆਪ ਜੀ ਦਾ ਸਪੁੱਤਰ ਦੁਸ਼ਟਾਂ ਦੇ ਸਿਰ ਭੰਨੇਗਾ ” ਦੇ ਬਚਨ ਕਰਕੇ ਬਾਬਾ ਜੀ ਨੇ ਮਾਤਾ ਜੀ ਨੂੰ ਅਸ਼ੀਰਵਾਦ ਬਖਸ਼ਿਆ। ਇਹ ਪ੍ਰਮਾਣ ਹੈ , ਕੇ ਗੁਰੂ ਘਰ ਵਿਚ ਪਦਵੀਆਂ ਤੋਂ ਵੱਧ ਮਾਣ ਸੇਵਾ ਅਤੇ ਭਗਤੀ ਨੂੰ ਹੈ। ਧੰਨ ਪੰਜਵੇਂ ਪਾਤਸ਼ਾਹ ਜੀ। ਧੰਨ ਮਾਤਾ ਗੰਗਾ ਜੀ। ਧੰਨ ਛੇਵੇਂ ਪਾਤਸ਼ਾਹ ਜੀ। ਧੰਨ ਬਾਬਾ ਬੁੱਢਾ ਸਾਹਿਬ ਜੀ।ਵਾਹਿਗੂਰੁ ਜੀ ਕਾ ਖਾਲਸਾ ਵਾਹਿਗੂਰੁ ਜੀ ਕੀ ਫਤਿਹ ਗੁਰੂਦਵਾਰਾ ਸ਼੍ਰੀ ਛੇਹਰਟਾ ਸਾਹਿਬ ਸ਼ਹਿਰ ਅਮ੍ਰਿਤਸਰ ਵਿਚ ਸਥਿਤ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਖਾਨ, ਭਾਈ ਢੋਲ, ਭਾਈ ਭਾਗੂ ਅਤੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪਿੰਭ ਗੁਰੂ ਕੀ ਵਡਾਲੀ ਜੋ ਕੀ ਇਸ ਅਸਥਾਨ ਤੋਂ ਇਕ ਕਿਲੋਮੀਟਰ ਦੀ ਦੂਰੀ ਤੇ ਹੈ ਨਿਵਾਸ ਰੱਖਣ ਲੱਗ ਪਏ । ਪਾਤਸ਼ਾਹ ਨੇ ਇਸ ਇਲਾਕੇ ਵਿੱਚ ਇੱਕ ਹਰਟਾ, ਦੋ ਹਰਟਾ, ਤਿੰਨ ਹਰਟਾ, ਚਾਰ ਹਰਟਾ ਅਤੇ ਪੰਜ ਹਰਟਾ ਵਾਲੇ ਖੂਹ ਲਗਵਾਏ ।

ਖੂਹ ਲਗਵਾਉਣ ਦੇ ਚੱਲ ਰਹੇ ਕਾਰਜ ਸਮੇਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਆਗਮਨ ਮਾਤਾ ਗੰਗਾ ਜੀ ਦੀ ਕੁੱਖ ਤੋਂ ਹੋਇਆ । ਇਸੇ ਖੁਸ਼ੀ ਵਿੱਚ ਪਾਤਸ਼ਾਹ ਜੀ ਨੇ ਇਸ ਜਗਾ ਉੱਪਰ ਛੇ-ਹਰਟਾ ਵਾਲਾ ਖੂਹ ਲਗਵਾਇਆ । ਇਸ ਕਰਕੇ ਇਸ ਅਸਥਾਨ ਦਾ ਨਾਮ “ਛੋਹਰਟਾ ਸਾਹਿਬ” ਪ੍ਰਸਿੱਧ ਹੋਇਆ ਅਤੇ ਵੱਡਾ ਕਸਬਾ ਵੱਡ ਗਿਆ । ਇਸ ਖੂਹ ਉੱਪਰ ਪਾਤਸ਼ਾਹ ਨੇ ਅਟੱਲ ਬਚਨ ਕੀਤਾ । “ਪੁਤਰ ਹੰਤ ਨਾਰੀ ਜੋਊ ਮਾਸ ਮਾਸ ਈਹਾ ਨਾਇ।। ਏਕ ਬਰਸ ਮਹਿ ਸੁਤ ਲਹਿ, ਸਿਰਿ ਗੁਰ ਅਸ ਫੁਰਮਾਇ।। ਰਚਿਉ ਛਿਹਰਟਾ ਅਤਿ ਸੁਖਦਾਈ। ਜਾ ਕੀ ਮਹਿਮਾ ਅਧਿਕ ਬਢਾਈ।। ਇਸ ਦੇ ਨਾਲ ਹੀ ਕਰੋ ਜੀ ਦਰਸ਼ਨ ਗੁਰੂਦਵਾਰਾ ਸਾਹਿਬ ਜੀ ਦੇ ਤੇ ਇਤਿਹਾਸ ਵੀ ਪੜੋ || ਗੁਰੂਦਵਾਰਾ ਸ਼੍ਰੀ ਬੀੜ ਬਾਬਾ ਬੁੱਢਾ ਸਾਹਿਬ ਜ਼ਿਲਾ ਅਮ੍ਰਿਤਸਰ ਦੇ ਪਿੰਡ ਠਠਾ ਵਿਚ ਸਥਿਤ ਹੈ | ਇਹ ਪਵਿੱਤਰ ਸਥਾਨ ਬਾਬਾ ਬੁੱਢਾ ਜੀ ਦਾ ਤਪ ਅਸਥਾਨ ਹੈ । ਇਸ ਬੀੜ ਦੀ ਧਰਤੀ ਨੂੰ ਬਾਦਸ਼ਾਹ ਅਕਬਰ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਸੱਚੇ ਸੁੱਚੇ ਅਤੇ ਪ੍ਰਭਾਵੀ ਜੀਵਨ ਤੋਂ ਪ੍ਰਭਾਵਿਤ ਹੋ ਕੇ ਬੀਬੀ ਭਾਨੀ ਜੀ ਨੂੰ ਧੀ ਸਮਝ ਕੇ ੮੪ ਪਿੰਡ ਸਤਿਕਾਰ ਵਜੋਂ ਭੇਂਟ ਕੀਤੇ ।

ਇਹ ਪਵਿੱਤਰ ਅਸਥਾਨ ਉਨਾਂ ੮੪ ਪਿੰਡਾਂ ਦਾ ਕੇਂਦਰ ਹੈ । ਬਾਬਾ ਬੁੱਢਾ ਜੀ ਦਾ ਜਨਮ ੭ ਕੱਤਕ ੧੫੬੩ ਸੰਮਤ ਨੂੰ ਪਿੰਡ ਕੱਥੂਨੰਗਲ ਜਿਲਾ ਅੰਮ੍ਰਿਤਸਰ ਵਿੱਚ ਸੁੱਘੇ ਰੰਧਾਵੇ ਦੇ ਘਰ ਮਾਤਾ ਗੌਰਾਂ ਦੀ ਕੁੱਖੋ ਹੋਇਆ । ਮਾਤਾ-ਪਿਤਾ ਨੇ ਆਪਦਾ ਨਾਂ ਬੂੜਾ ਰੱਖਿਆ । ਸੰਗਤ ੧੫੭੫ ਵਿੱਚ ਗੁਰੂ ਨਾਨਕ ਦੇਵ ਜੀ ਜਦ ਵਿਚਰਦੇ ਹੋਏ ਪਿੰਡ ਕੱਥੂਨੰਗਲ ਆਏ ਤਾਂ ਭਾਈ ਬੂੜਾ ਜੀ ਪਸ਼ੂ ਚਾਰਦੇ ਹੋਏ ਪ੍ਰੇਮ ਭਾਵ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜਰ ਹੋਏ ਤੇ ਵਿਵੇਕ ਵੈਰਾਗ ਦੀਆਂ ਗੱਲਾਂ ਕੀਤੀਆ । ਸਤਿਗੁਰਾਂ ਨੇ ਫੁਰਮਾਇਆ ਕਿ ਭਾਵੇਂ ਤੇਰੀ ਉਮਰ ਛੋਟੀ ਹੈ ਪਰ ਸਮਝ ਕਰਕੇ ਬੁੱਢਾ (ਬ੍ਰਿਧ) ਹੈ । ਉਸ ਦਿਨ ਤੋਂ ਨਾਮ ਬੁੱਢਾ ਪ੍ਰਸਿੱਧ ਹੋ ਗਿਆ । ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਿਰਜਣਾ ਸਮੇਂ ਬਾਬਾ ਬੁੱਢਾ ਸਾਹਿਬ ਨੇ ਇਸ ਉਪਰੋਕਤ ਬੀੜ (ਛੋਟਾ ਜੰਗਲ) ਨੂੰ ਆਪਣਾ ਤਪ ਅਸਥਾਨ ਬਣਾਇਆ । ਇਥੇ ਹੀ ਗੁਰੂ ਘਰ ਦੀਆਂ ਗਾਵਾਂ ਦੀ ਸੰਭਾਲ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ ।

ਇਹ ਪਵਿੱਤਰ ਅਸਥਾਨ ਸਿੱਖੀ ਦੇ ਪ੍ਰਚਾਰ ਦਾ ਕੇਂਦਰ, ਗੁਰਸਿੱਖਾਂ ਵੱਲੋਂ ਦਸਵੰਧ ਇਕੱਠਾ ਕਰਨ ਦੀ ਸਹੂਲਤ ਦਾ ਸਥਾਨ ਅਤੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਦਾ ਮਹਾਨ ਕੁੰਭ ਹੈ । ਬਾਬਾ ਬੁੱਢਾ ਜੀ ਆਪਣੇ ਜੀਵਨ ਦਾ ਬਹੁਤਾਂ ਹਿੱਸਾ ਇਸ ਬੀੜ ਵਿੱਚ ਹੀ ਬਤੀਤ ਕੀਤਾ । ਗੁਰੂ ਅਰਜਨ ਦੇਵ ਜੀ ਨੇ ਵੀ ਇਥੇ ਚਰਨ ਪਾਏ ਸਨ । ਇਸੇ ਅਸਥਾਨ ਤੇ ਮਾਤਾ ਗੰਗਾ ਜੀ ਨੇ ੨੧ ਅੱਸੂ ਨੂੰ ਬਾਬਾ ਬੁੱਢਾ ਜੀ ਦੀ ਸਹਿਜ ਅਵਸਥਾ ਵਿੱਚ ਪੁੱਤਰ ਦੀ ਦਾਤ ਮੰਗੀ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇ ਖਜਾਨੇ ਵਿੱਚੋਂ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਲਈ ਅਸ਼ੀਰਵਾਦ ਦਿੱਤਾ ਅਤੇ ਕਿਹਾ,”ਮਾਤਾ ਜੀ ਤੁਹਾਡੇ ਘਰ ਵਿੱਚ ਇੱਕ ਮਹਾਨ ਯੋਧਾ ਪੈਦਾ ਹੋਵੇਗਾ |ਜੋ ਮੁਗਲਾਂ ਦੇ ਸਿਰ ਇੰਜ ਭੰਨੇਗਾ ਜਿਵੇਂ ਅਸੀਂ ਗੰਢਾ ਭੰਨਿਆ ਹੈ।” ਉਸ ਵੇਲੇ ਬਾਬਾ ਜੀ ਮਾਤਾ ਗੰਗਾ ਜੀ ਵੱਲੋਂ ਲਿਆਂਦੇ ਪ੍ਰਸ਼ਾਦੇ ਅਤੇ ਗੰਢਾ ਛਕ ਰਹੇ ਸਨ । ਇਸੇ ਯਾਦ ਵਿੱਚ ਅੱਜ ਤੱਕ ੨੧-੨੨ ਅੱਸੂ ਨੂੰ ਇਸ ਪਵਿੱਤਰ ਅਸਥਾਨ ਤੇ ਸਲਾਨਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਜਿਸ ਵਿੱਚ ਲੱਖਾਂ ਸ਼ਰਧਾਲੂ ਦਰਸ਼ਨਾਂ ਲਈ ਪਹੁੰਚ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ । ਸਲਾਨਾ ਮੇਲੇ ਤੋਂ ਇਲਾਵਾ ਹਰ ਸੰਗਰਾਂਦ ਤੇ ਵੀ ਬਹੁਤ ਵੱਡਾ ਇਕੱਠ ਹੁੰਦਾ ਹੈ ਅਤੇ ਦੀਵਾਨ ਸੱਜਦਾ ਹੈ ।ਵਾਹਿਗੂਰੁ ਜੀ ਕਾ ਖਾਲਸਾ ਵਾਹਿਗੂਰੁ ਜੀ ਕੀ ਫਤਿਹ



error: Content is protected !!