BREAKING NEWS
Search

ਇਨ੍ਹਾਂ ਥਾਵਾਂ ‘ਤੇ ਤਬਾਹੀ ਮਚਾ ਸਕਦਾ ਹੈ ਤੁਫ਼ਾਨ, ਮੌਸਮ ਵਿਭਾਗ ਵਲੋਂ ਅਲਰਟ ਜਾਰੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਨਵੀਂ ਦਿੱਲੀ: ਪੂਰੇ ਉੱਤਰ ਭਾਰਤ ‘ਚ ਮੌਸਮ ਇਕ ਵਾਰ ਫਿਰ ਕਰਤਵਤ ਲੈ ਸਕਦਾ ਹੈ। ਮੌਸਮ ਵਿਭਾਗ ਨੇ ਇਸਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਦਰਅਸਲ ਮੌਸਮ ‘ਚ ਸੰਭਾਵਿਤ ਬਦਲਾਅ ਦੇ ਕਾਰਨ ਉੱਤਰ ਭਾਰਤ ਦੇ ਪ੍ਰਮੁੱਖ ਸੂਬਿਆਂ ‘ਚ ਸ਼ੁਮਾਰ ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਧੂੜ ਭਰੀਆਂ ਹਨੇਰੀਆਂ ਆ ਸਕਦੀਆਂ ਹਨ। ਇਹ ਜਾਣਕਾਰੀ ਭਾਰਤੀ ਮੌਸਮ ਵਿਭਾਗ ਨੇ ਆਪਣੇ ਪੂਰਵ ਅਨੁਮਾਨ ‘ਚ ਦਿੱਤੀ ਹੈ।

ਮੌਸਮ ਵਿਭਾਗ ਮੁਤਾਬਕ ਹਿੰਦ ਮਹਾਸਾਗਰ ‘ਚ ਹਵਾ ਦੇ ਘੱਟ ਦਬਾਅ ਅਤੇ ਪੱਛਮੀ ਖਾੜੀ ਦੇ ਦੱਖਣੀ ਇਲਾਕੇ ‘ਚ ਉੱਠੇ ਤੂਫ਼ਾਨ ਕਾਰਨ ਤੇਜ਼ੀ ਨਾਲ ਵਾਤਾਵਰਨ ‘ਚ ਬਦਲਾਅ ਆਵੇਗਾ। ਇਸ ਨਾਲ 65 ਕਿਮੀ ਤੱਕ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਇਸ ਨਾਲ ਨਾ ਸਿਰਫ਼ ਲਾਗੇ ਦੇ ਸੂਬਿਆਂ ਬਲਕਿ ਉੱਤਰੀ ਭਾਰਤ ਵੀ ਪ੍ਰਭਾਵਿਤ ਹੋਵੇਗਾ। ਪੱਛਮੀ ਬੰਗਾਲ ਤੋਂ ਇਲਾਵਾ ਆਸਾਮ, ਸਿੱਕਮ ਦੇ ਨਾਲ ਹਿਮਾਚਲ ਤੋਂ ਹੇਠਲੇ ਇਲਾਕਿਆਂ ‘ਚ ਹਵਾ ਦੀ ਰਫ਼ਤਾਰ ਤੇਜ਼ ਹੋਵੇਗੀ। ਮੌਸਮ ਵਿਭਾਗ ਅਨੁਸਾਰ ਉੱਤਰ ਪ੍ਰਦੇਸ਼ ਅਤੇ ਯੂਪੀ ਰਾਜਸਥਾਨ ‘ਚ ਧੂੜ ਭਰੀਆਂ ਹਨੇਰੀਆਂ ਚੱਲਣਗੀਆਂ। ਕੁਝ ਖੇਤਰਾਂ ‘ਚ ਬੱਦਲ ਗਰਜ ਸਕਦੇ ਹਨ ਤੇ ਬਾਰਸ਼ ਵੀ ਹੋ ਸਕਦੀ ਹੈ।

ਇਹੀ ਨਹੀਂ ਬੰਗਾਲ ਦੀ ਖਾੜੀ ਦੇ ਦੱਖਣੀ ਪੂਰਬੀ ਖੇਤਰ ‘ਚ ਬਣੇ ਘੱਟ ਦਬਾਅ ਕਾਰਨ ਫੇਨੀ ਨਾਂ ਦਾ ਚੱਕਰਵਾਤੀ ਤੂਫ਼ਾਨ ਸਰਗਰਮ ਰੂਪ ਲੈ ਰਿਹਾ ਹੈ। ਚੇਨੱਈ ਤੋਂ 1190 ਕਿੱਲੋਮੀਟਰ ਦੱਖਣ ਪੂਰਬ ‘ਚ ਸਥਿਤ ਇਹ ਤੂਫ਼ਾਨ ਸੂਬੇ ਦੇ ਤੱਟਵਰਤੀ ਇਲਾਕਿਆਂ ਲਈ ਤਬਾਹੀ ਦਾ ਕਾਰਨ ਬਣ ਸਕਦਾ ਹੈ। ਖੇਤਰੀ ਮੌਸਮ ਕੇਂਦਰ ਨੇ ਸ਼ਨਿਚਰਵਾਰ ਨੂੰ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੇਨਈ ਤੋਂ ਹਜ਼ਾਰ ਕਿੱਲੋਮੀਟਰ ਦੂਰ ਇਸ ਚੱਕਰਵਾਤੀ ਤੂਫ਼ਾਨ ਦਾ ਕੇਂਦਰ ਹੋਵੇਗਾ। ਏਰੀਆ ਸਾਈਕਲੋਨ ਵਾਰਨਿੰਗ ਸੈਂਟਰ ਦੇ ਨਿਰਦੇਸ਼ਕ ਐੱਸ ਬਾਲਾਚੰਦਰਨ ਨੇ ਕਿਹਾ ਕਿ ਅਗਲੇ 24 ਘੰਟਿਆਂ ‘ਚ ਚੱਕਰਵਾਤੀ ਤੂਫ਼ਾਨ ਫੇਨੀ ਭਿਅੰਕਰ ਰੂਪ ਧਾਰਨ ਕਰ ਲਵੇਗਾ।

ਭਾਰਤੀ ਮੌਸਮ ਵਿਭਾਗ ਨੇ ਮਛੇਰਿਆਂ ਨੂੰ 27 ਅਪ੍ਰੈਲ ਤੇ ਪਹਿਲੀ ਮਈ ਨੂੰ ਸ੍ਰੀਲੰਕਾ, ਪੁਡੂਚੇਰੀ, ਤਾਮਿਲਨਾਡੂ ਤੇ ਦੱਖਣੀ ਆਂਧਰ ਪ੍ਰਦੇਸ਼ ਦੇ ਡੂੰਘੇ ਸਮੁੰਦਰ ‘ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਜੋ ਪਹਿਲਾਂ ਹੀ ਡੂੰਘੇ ਸਮੁੰਦਰ ਵੱਲ ਗਏ ਹਨ ਉਨ੍ਹਾਂ ਨੂੰ ਹਰ ਹਾਲਤ ‘ਚ 28 ਅਪ੍ਰੈਲ ਤਕ ਵਾਪਸ ਤੱਟ ‘ਤੇ ਮੁੜਨ ਲਈ ਕਿਹਾ ਗਿਆ ਹੈ।



error: Content is protected !!