BREAKING NEWS
Search

ਇਟਲੀ ਚ ਫਿਰ ਵਾਪਰਿਆ ਕਹਿਰ ਅੱਜ ਫਿਰ ਹੋਈਆਂ ਏਨੇ ਸੌ ਮੌਤਾਂ

ਰੋਮ – ਕੋਰੋਨਾਵਾਇਰਸ ਮਹਾਮਾਰੀ ਨੇ ਹੁਣ ਤੱਕ ਸਭ ਤੋਂ ਜ਼ਿਆਦਾ ਯੂਰਪ ਵਿਚ ਕਹਿਰ ਮਚਾਇਆ ਹੋਇਆ ਹੈ। ਜਿਸ ਦਾ ਅੰਦਾਜ਼ਾ ਬੀਤੇ ਹਫਤੇ ਤੋਂ ਵੱਡੀ ਗਿਣਤੀ ਵਿਚ ਮੌਤਾਂ ਤੋਂ ਲਗਾਇਆ ਜਾ ਸਕਦਾ ਹੈ। ਉਥੇ ਹੀ ਅੱਜ ਇਟਲੀ ਵਿਚ 756 ਹੋਰ ਲੋਕਾਂ ਦੀ ਇਸ ਵਾਇਰਸ ਨੇ ਜਾਨ ਲੈ ਲਈ ਹੈ, ਜਿਸ ਨਾਲ ਇਟਲੀ ਵਿਚ ਮੌਤਾਂ ਦਾ ਅੰਕਡ਼ਾ 10,779 ਪਹੁੰਚ ਗਿਆ ਹੈ ਅਤੇ 5217 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 97,689 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ ਹੁਣ ਤੱਕ 13,030 ਨੂੰ ਠੀਕ ਕੀਤਾ ਗਿਆ ਹੈ।

ਦੱਸ ਦਈਏ ਕਿ ਇਟਲੀ ਵਿਚ ਬੀਤੇ ਦਿਨੀਂ 889 ਲੋਕਾਂ ਦੀ ਮੌਤ ਦਰਜ ਕੀਤੀ ਗਈ ਸੀ ਪਰ ਅੱਜ ਇਹ ਅੰਕਡ਼ਾ ਕੱਲ ਨਾਲੋਂ ਘੱਟ ਦਰਜ ਕੀਤਾ ਗਿਆ ਹੈ। ਕੋਰੋਨਾ ਨਾਲ ਇਟਲੀ ਵਿਚ ਰਿਕਾਰਡ ਮੌਤਾਂ 27 ਮਾਰਚ (919 ਮੌਤਾਂ) ਦਰਦ ਕੀਤੀਆਂ ਗਈਆਂ ਸਨ। ਉਥੇ ਯੂਰਪ ਵਿਚ ਇਟਲੀ ਤੋਂ ਬਾਅਦ ਸਪੇਨ ਵਿਚ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਸ਼ੁੱਕਰਵਾਰ ਨੂੰ ਸਪੇਨ ਦੀ ਰਾਜਕੁਮਾਰੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਮੌਤ ਹੋ ਗਈ ਸੀ। ਦੱਸ ਦਈਏ ਕਿ ਸਪੇਨ ਵਿਚ ਅੱਜ ਨਵੇਂ ਅੰਕਡ਼ੇ ਸਾਹਮਣੇ ਆਉਣ ਤੋਂ ਬਾਅਦ 6606 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 78,799 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 14,709 ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਪੂਰੇ ਯੂਰਪ ਵਿਚ ਮੌਤਾਂ ਦੀ ਗਿਣਤੀ 23,606 ਹੋ ਗਈ ਹੈ ਅਤੇ 3,74,815 ਲੋਕ ਇਸ ਤੋਂ ਪ੍ਰਭਾਵਿਤ ਪਾਏ ਜਾ ਚੁੱਕੇ ਹਨ ਅਤੇ ਪੂਰੀ ਦੁਨੀਆ ਵਿਚ ਹੁਣ ਤੱਕ 33,213 ਲੋਕਾਂ ਹੀ ਮੌਤ ਹੋ ਚੁੱਕੀ ਹੈ ਅਤੇ 7,03,810 ਲੋਕ ਇਸ ਵਾਇਰਸ ਤੋਂ ਇਨਫੈਕਟਡ ਪਾਏ ਗਏ ਹਨ, ਜਿਨ੍ਹਾਂ ਵਿਚੋਂ 1,49,219 ਲੋਕਾਂ ਨੂੰ ਰੀ-ਕਵਰ ਕੀਤਾ ਗਿਆ ਹੈ।



error: Content is protected !!