BREAKING NEWS
Search

ਇਕ ਹੋਰ ਮਾਮਲਾ : ਚਾਵਾਂ ਨਾਲ ਨੂੰਹ ਭੇਜੀ ਕਨੇਡਾ ਪਰ 10 ਦਿਨਾਂ ਬਾਅਦ ਫੋਨ ਤੇ ਸ਼ੁਰੂ ਹੋ ਗਿਆ ਇਹ ਕੰਮ

ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ ਜਾਣ ਦੀ ਚਾਹਤ ਰੱਖੀ ਜਾਂਦੀ ਹੈ ਅਤੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੇ ਰਸਤੇ ਅਪਣਾਏ ਜਾ ਰਹੇ ਹਨ। ਅੱਜ ਦੇ ਦੌਰ ਵਿਚ ਜਿਥੇ ਬਹੁਤ ਸਾਰੇ ਲੜਕਿਆਂ ਦੇ ਪਰਿਵਾਰਾਂ ਵੱਲੋਂ ਆਈਲਟਸ ਪਾਸ ਵਾਲੀ ਲੜਕੀ ਨਾਲ ਰਿਸ਼ਤਾ ਕਰਕੇ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਦਾ ਸੁਪਨਾ ਵੇਖਿਆ ਜਾਂਦਾ ਹੈ ਉਥੇ ਹੀ ਲੱਖਾਂ ਰੁਪਏ ਲਗਾ ਕੇ ਲੜਕੀ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਲੜਕੇ ਨੂੰ ਵਿਦੇਸ਼ ਭੇਜਣ ਦਾ ਸੁਪਨਾ ਅਧੂਰਾ ਰਹਿ ਜਾਂਦਾ ਹੈ। ਆਏ ਦਿਨ ਹੀ ਅਜਿਹੇ ਹਾਦਸੇ ਆਮ ਹੀ ਵੇਖਣ ਨੂੰ ਮਿਲ ਰਹੇ ਹਨ ਜਿੱਥੇ ਪੰਜਾਬ ਵਿੱਚ ਬਹੁਤ ਸਾਰੀ ਨੌਜਵਾਨ ਪੀੜ੍ਹੀ ਇਸ ਰਸਤੇ ਵਿਦੇਸ਼ ਜਾਣਾ ਲੋਚਦੀ ਹੈ ਉਥੇ ਹੀ ਇਹ ਧੋਖਾਧੜੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਹੁਣ ਚਾਵਾਂ ਨਾਲ ਕੈਨੇਡਾ ਭੇਜੀ ਗਈ ਨੂੰਹ ਵੱਲੋਂ ਦਸ ਦਿਨਾਂ ਬਾਅਦ ਹੀ ਫੋਨ ਉੱਪਰ ਇਹ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਪਿੰਡ ਦੇ ਨੌਜਵਾਨ ਸੁਖਵਿੰਦਰ ਸਿੰਘ ਵੱਲੋਂ ਆਪਣੀ ਪਤਨੀ ਵੱਲੋਂ ਕੀਤੀ ਗਈ ਧੋਖਾਧੜੀ ਬਾਰੇ ਬਿਆਨ ਕੀਤਾ ਗਿਆ ਹੈ। ਜਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਵਿਆਹ ਸੰਦੀਪ ਕੌਰ ਨਾਲ 5 ਫਰਵਰੀ 2020 ਨੂੰ ਹੋਇਆ ਸੀ। ਜਿਸ ਤੇ ਉਸ ਦੇ ਪਰਿਵਾਰ ਵੱਲੋਂ ਭੈਣ ਦੇ ਵਿਆਹ ਲਈ ਰੱਖਿਆ ਗਿਆ ਪੈਸਾ ਲਗਾ ਕੇ ਅਤੇ ਜ਼ਮੀਨ ਵੇਚ ਕੇ ਵੀ ਉਸਦੀ ਪਤਨੀ ਨੂੰ ਕੈਨੇਡਾ ਭੇਜਿਆ ਗਿਆ। ਅਗਸਤ 2020 ਵਿੱਚ ਸੰਦੀਪ ਕੌਰ ਸੱਤ ਮਹੀਨੇ ਬਾਅਦ ਹੀ ਕੈਨੇਡਾ ਉਡਾਰੀ ਮਾਰ ਗਈ।

ਜਿੱਥੇ ਪੀੜਤ ਪਰਿਵਾਰ ਵੱਲੋਂ ਉਸ ਦੀਆਂ ਸਾਰੀਆਂ ਫੀਸਾਂ ਅਦਾ ਕੀਤੀਆਂ ਗਈਆਂ ਅਤੇ ਹੋਰ ਟਿਕਟ ਸਮੇਤ ਬਾਕੀ ਖਰਚੇ, ਕੁੱਲ ਮਿਲਾ ਕੇ 24 ਲੱਖ ਰੁਪਇਆ ਸੰਦੀਪ ਕੌਰ ਉਪਰ ਖਰਚ ਕੀਤਾ ਗਿਆ। ਜਿੱਥੇ ਪਹਿਲਾਂ ਸਭ ਕੁਝ ਠੀਕ ਚੱਲ ਰਿਹਾ ਸੀ ਉੱਥੇ ਹੀ ਸੰਦੀਪ ਦੇ ਵਿਦੇਸ਼ ਜਾਣ ਦੇ ਦਸ ਦਿਨ ਬਾਅਦ ਹੀ ਸਭ ਕੁਝ ਬਦਲ ਗਿਆ। ਉੱਥੇ ਹੀ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਤੋਂ ਹੋਰ ਪੈਸੇ ਮੰਗੇ ਗਏ ਸਨ। ਜਿਸ ਬਾਰੇ ਸੁਖਵਿੰਦਰ ਵੱਲੋਂ ਗੱਲ ਕਰਨ ਤੇ ਸੰਦੀਪ ਨੇ ਦੱਸਿਆ ਕਿ ਉਹ ਪੰਜ ਲੱਖ ਰੁਪਏ ਉਸ ਦੇ ਪਿਤਾ ਨੂੰ ਦੇ ਦਿੱਤੇ ਜਾਣ। ਉੱਥੇ ਹੀ ਕੈਨੇਡਾ ਪਹੁੰਚ ਕੇ ਸੰਦੀਪ ਕੌਰ ਵੱਲੋਂ ਮੋਬਾਇਲ ਦਾ ਨੰਬਰ ਬਲੋਕ ਕਰ ਦਿੱਤਾ ਗਿਆ।

ਉੱਥੇ ਹੀ ਪੀੜਤ ਪਰਵਾਰ ਵੱਲੋਂ ਕੈਨੇਡਾ ਸਰਕਾਰ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਸੰਦੀਪ ਕੌਰ ਨੂੰ ਡਿਪੋਰਟ ਕੀਤੇ ਜਾਣ ਦੀ ਮੰਗ ਕੀਤੀ ਗਈ। ਓਧਰ ਲੜਕੀ ਦੇ ਮਾਪਿਆਂ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਹੋਇਆਂ ਆਖਿਆ ਗਿਆ ਹੈ ਕਿ ਲੜਕੇ ਪਰਿਵਾਰ ਵੱਲੋਂ ਉਨ੍ਹਾਂ ਦੀ ਬੇਟੀ ਨੂੰ ਕੈਨੇਡਾ ਭੇਜਣ ਲਈ 10 ਲੱਖ ਰੁਪਏ ਦਾ ਖਰਚਾ ਕੀਤਾ ਗਿਆ ਹੈ। ਜਿਸ ਬਾਰੇ ਉਨ੍ਹਾਂ ਕੋਲ ਸਬੂਤ ਵੀ ਮੌਜੂਦ ਹਨ। ਮੁੰਡੇ ਦੇ ਪਰਿਵਾਰ ਵੱਲੋਂ ਹੋਰ ਖਰਚਾ ਕੀਤੇ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਲਈ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਲੜਕੀ ਦੀ ਮਦਦ ਕੀਤੀ। ਤੇ ਹੁਣ ਲੜਕਾ ਸੰਦੀਪ ਕੌਰ ਨੂੰ ਸੁਸਾਈਡ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ ਜਿਸ ਕਾਰਨ ਲੜਕੀ ਵੱਲੋਂ ਗੱਲ ਕਰਨੀ ਬੰਦ ਕੀਤੀ ਗਈ।error: Content is protected !!