BREAKING NEWS
Search

ਇਕੋ ਦਿਨ ਹੋਇਆ ਸੀ ਜੁੜਵਾ ਸਕੀਆਂ ਭੈਣਾਂ ਦਾ ਵਿਆਹ, 8 ਸਾਲ ਦੇ ਬਾਅਦ ਏਦਾਂ ਇਕੱਠੇ ਉਜੜਿਆ ਸੁਹਾਗ

ਆਈ ਤਾਜਾ ਵੱਡੀ ਖਬਰ 

ਵਾਪਰਨ ਵਾਲੇ ਸੜਕ ਹਾਦਸਿਆਂ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ। ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਵਾਸਤੇ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਉਥੇ ਹੀ ਕਈ ਵਾਹਨ ਚਾਲਕਾਂ ਵੱਲੋਂ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਜਾਂਦੀਆਂ ਹਨ ਅਤੇ ਅਣਗਹਿਲੀ ਦੇ ਚਲਦਿਆਂ ਹੋਏ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ। ਇਨ੍ਹਾਂ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਅਜਿਹੇ ਹਾਦਸਿਆਂ ਦੀ ਕਾਰਨ ਜਿੱਥੇ ਬਹੁਤ ਸਾਰੇ ਪਰਿਵਾਰਾਂ ਦੇ ਘਰ ਦੇ ਚਰਾਗ ਹਮੇਸ਼ਾਂ ਲਈ ਬੁਝ ਜਾਂਦੇ ਹਨ ਉਥੇ ਹੀ ਉਨ੍ਹਾਂ ਪਰਿਵਾਰਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ ਹੈ।

ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਇੱਕੋ ਦਿਨ ਹੀ ਜੁੜਵਾ ਸਕੀਆਂ ਭੈਣਾਂ ਦਾ ਵਿਆਹ ਹੋਇਆ ਸੀ ਜਿਥੇ ਦੋਹਾਂ ਦੇ ਸੁਹਾਗ ਉਜੜ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜਿਥੇ ਰਾਜਸਥਾਨ ਦੇ ਵਿਚ ਇਕ ਭਿਆਨਕ ਸੜਕ ਹਾਦਸਾ ਚੁਰੂ ਜਿਲ੍ਹੇ ਦੇ ਵਿੱਚ ਵਾਪਰਿਆ ਸੀ। ਉਥੇ ਹੀ ਇਸ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ ਤਿਨ ਸਾਢੂਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ ਸੀ ਜੋ ਕਿ ਆਪਣੇ 2 ਸਾਲਿਆ ਦੇ ਵਿਆਹ ਤੇ ਆਏ ਹੋਏ ਸਨ। ਇਨ੍ਹਾਂ ਮਿਰਤਕਾਂ ਵਿਚ ਜਿਥੇ ਦੋ ਭੈਣਾਂ ਦਾ ਵਿਆਹ ਇੱਕ ਹੀ ਘਰ ਵਿੱਚ ਹੋਇਆ ਸੀ।

ਉਥੇ ਹੀ ਇਨ੍ਹਾਂ ਦੋ ਸਕੇ ਭਰਾਵਾਂ ਦੀ ਮੌਤ ਇਸ ਹਾਦਸੇ ਵਿੱਚ ਹੋਈ ਹੈ ਜਿਨ੍ਹਾਂ ਦੀ ਪਹਿਚਾਣ ਸੀਤਾਰਾਮ ਅਤੇ ਰੁਘਾਰਾਮ ਵਜੋਂ ਹੋਈ ਹੈ। ਦੱਸਿਆ ਗਿਆ ਹੈ ਕਿ ਜਿੱਥੇ ਦੋ ਸਕੀਆਂ ਜੁੜਵਾ ਭੈਣਾਂ ਦੇ ਨਾਲ ਇਨ੍ਹਾਂ ਦੋਹਾਂ ਦਾ ਵਿਆਹ 8 ਸਾਲ ਪਹਿਲਾਂ ਹੋਇਆ ਸੀ ਉਥੇ ਹੀ ਅੱਠ ਸਾਲ ਬਾਅਦ ਇਹ ਦੋਨੋਂ ਭੈਣਾਂ ਇਕੱਠਿਆਂ ਹੀ ਵਿਧਵਾ ਹੋ ਗਈਆਂ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਸੀ ਜਿਥੇ ਇਹ ਸਾਰੇ ਪਰਵਾਰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ ਅਤੇ ਦੋ ਲੜਕੀਆਂ ਦੇ ਵਿਆਹ ਸਨ।

ਜਿੱਥੇ ਵਿਆਹ ਦੀਆਂ ਰਸਮਾਂ ਤੋਂ ਬਾਅਦ ਕੁਝ ਹੋਰ ਰਸਮਾਂ ਨਿਭਾਉਣ ਵਾਸਤੇ ਇਹ ਆਪਣੇ ਸਾਲਿਆ ਦੇ ਨਾਲ ਜਾ ਰਹੇ ਸਨ ਤਾਂ ਰਸਤੇ ਵਿੱਚ ਭਿਆਨਕ ਸੜਕ ਹਾਦਸਾ ਵਾਪਰ ਗਿਆ ਸੀ।error: Content is protected !!