BREAKING NEWS
Search

ਆਹ ਗੁਪਤ ਗਲ੍ਹ ਲਿਖਕੇ ਬਚਾਈ ਆਪਣੀ ਜਾਂ ਅਗਵਾਹ ਹੋਏ NRI ਬਜ਼ੁਰਗ ਨੇ ਦੇਖੋ ਤਾਜਾ ਵੱਡੀ ਖਬਰ …..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਤਿੰਨ ਨਵੰਬਰ ਨੂੰ ਦਿੱਲੀ ਏਅਰਪੋਰਟ ਤੋਂ ਅਗਵਾ ਕਰ ਕੇ ਜਲੰਧਰ ਲਿਆਂਦੇ ਗਏ NRI ਪ੍ਰਿਤਪਾਲ ਸਿੰਘ ਨੇ ਆਪਣੀ ਸਮਝਦਾਰੀ ਨਾਲ ਬੈਂਕ ਦੇ withdrawal form ਉਤੇ ਆਪਣੇ ਅਗਵਾ ਹੋਣ ਬਾਰੇ ਲਿਖ ਕੇ ਆਪਣੇ ਆਪ ਨੂੰ ਛੁਡਵਾ ਲਿਆ। ਇਹ ਕਹਾਣੀ ਭਾਵੇਂ ਫਿਲਮੀ ਲੱਗੇ ਪਰ ਸੱਚ ਹੈ। ਜਲੰਧਰ ਦੇ ਰਹਿਣ ਵਾਲੇ 64 ਸਾਲਾ ਪ੍ਰਿਤਪਾਲ ਸਿੰਘ ਨੂੰ ਉਸ ਦੇ ,,,, ਰਿਸ਼ਤੇਦਾਰਾਂ ਨੇ ਜਲੰਧਰ ਵਿਚ 3 ਤੋਂ 8 ਮਾਰਚ ਤੱਕ ਅਗਵਾ ਕਰ ਕੇ ਰੱਖਿਆ। ਪਰ ਜਦੋਂ ਉਹ ਪ੍ਰਿਤਪਾਲ ਨੂੰ ਪੈਸੇ ਵਸੂਲਣ ਦੇ ਚੱਕਰ ਵਿਚ ਲੁਧਿਆਣਾ ਦੇ ਬੈਂਕ ਵਿਚ ਲੈ ਕੇ ਗਏ ਤਾਂ ਉਸ ਨੇ ਬੈਂਕ ਦੇ withdrawal form ਉਤੇ ਲਿਖ ਦਿੱਤਾ-“call the police, I am kidnapped”. ਉਸ ਨੇ ਇਹ ਲਿਖ ਕੇ ਜਿਥੇ ਆਪਣੇ ਆਪ ਨੂੰ ਬਚਾ ਲਿਆ, ਉਥੇ ਆਪਣੇ 15 ਲੱਖ ਰੁਪਏ ਵੀ ਬਚਾ ਲਏ। ਜੋ ਉਸ ਨੇ ਅਗਵਾਕਾਰਾਂ ਨੂੰ ਕਢਵਾ ਕੇ ਦੇਣੇ ਸਨ।

ਇਹ ਐਨਆਰਆਈ ਲੁਧਿਆਣਾ ਦਾ ਰਹਿਣ ਵਾਲਾ ਹੈ। ਇਸ ਦੀ ਪਹਿਲੀ ਪਤਨੀ ਨਾਲੋਂ ਤਲਾਕ ਹੋ ਚੁੱਕਾ ਹੈ,,,,, । ਫਿਰ ਉਸ ਨੇ 4 ਮਾਰਚ 2018 ਨੂੰ ਜਲੰਧਰ ਚ ਪੈਂਦੇ ਪਿੰਡ ਦਕੋਆ ਦੀ 40 ਸਾਲਾ ਰਜਨੀ ਨਾਮ ਦੀ ਔਰਤ ਨਾਲ ਵਿਆਹ ਕਰਵਾ ਲਿਆ। ਵਿਆਹ ਦੇ ਇਕ ਮਹੀਨੇ ਬਾਅਦ ਪ੍ਰਿਤਪਾਲ ਆਪਣੀ ਪਤਨੀ ਨਾਲ ਰਿਹਾ ਤੇ ਇਸ ਤੋਂ ਬਾਅਦ ਇੰਗਲੈਂਡ ਚਲਾ ਗਿਆ।

ਪ੍ਰਿਤਪਾਲ ਸਿੰਘ ਭਾਰਤ ਵਾਪਸ ਆਇਆ ਤਾਂ ਰਜਨੀ ਆਪਣੇ ਨਾਲ ਬਬਲੂ ਤੇ ਪਵਨ ਨਾਮ ਦੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਏਅਰਪੋਰਟ ਪੁੱਜ ਗਈ ਤੇ ਐਨਆਰਆਈ ਨੂੰ ਇਨੋਵਾ ਕਾਰ ਵਿਚ ਅਗਵਾ ਕਰ ਕੇ ਆਪਣੇ ਪਿੰਡ ਦਕੋਆ ਲੈ ਗਈ ਤੇ ਬੰਦੀ ਬਣਾਈ ਰੱਖਿਆ। ਇਥੇ 3-4 ਦਿਨ ਪ੍ਰਿਤਪਾਲ ਨਾਲ ਕੁੱਟਮਾਰ ਕੀਤੀ ਗਈ। ਪਤਨੀ ਨੇ ਉਸ ਨੂੰ ਕਿਹਾ ਕਿ ਉਹ ਤਲਾਕ ਲੈਣਾ ਚਾਹੁੰਦੀ ਹੈ ਤੇ ਉਸ ਨੂੰ ਉਦੋਂ ਛੱਡੇਗੀ ਜਦੋਂ ਉਹ 15 ਲੱਖ ਦੇਵੇਗਾ।

ਇਹ ਡੀਲ ਹੋਣ ਤੋਂ ਬਾਅਦ ਰਜਨੀ ਤੇ ਉਸ ਦੇ ਰਿਸ਼ਤੇਦਾਰ ਪ੍ਰਿਤਪਾਲ ਨੂੰ ਲੁਧਿਆਣਾ ਦੇ ਸਟੇਟ ਬੈਂਕ ਆਫ ਇੰਡੀਆ ਲੈ ਗਏ। ਪ੍ਰਿਤਪਾਲ ਨੇ ਫੁਰਤੀ ਵਿਖਾਉਂਦੇ ਹੋਏ ਸਲਿੱਪ ਉਤੇ ਲਿਖ ਦਿੱਤਾ-“call the police, I am kidnapped”. ਇਸ ਤੋਂ ਬਾਅਦ ਬੈਂਕ ਕਲਰਕ ਨੇ ਇਸ ਨੂੰ ਪੜ੍ਹ ਲਿਆ ਤੇ ਇਸ ਦੀ ਜਾਣਕਾਰੀ ਆਪਣੇ ਅਧਿਕਾਰੀਆਂ,,,,,  ਨੂੰ ਦੇ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਗਿਆ। ਇਸ ਸਮੇਂ ਰਜਨੀ ਤੇ ਉਸ ਦੇ ਰਿਸ਼ਤੇਦਾਰ ਵੀ ਬੈਂਕ ਵਿਚ ਮੌਜੂਦ ਸਨ। ਪਰ ਉਨ੍ਹਾਂ ਨੂੰ ਸ਼ੱਕ ਹੋ ਗਿਆ ਤੇ ਹੋਰ ਮੌਕੇ ਤੋਂ ਭੱਜ ਗਏ। ਹੁਣ ਪੁਲਿਸ ਨੇ ਪ੍ਰਿਤਪਾਲ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰ ਲਿਆ ਹੈ।error: Content is protected !!