ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਾਸ਼ਿੰਗਟਨ: ਅਮਰੀਕੀ ਗ੍ਰਹਿ ਵਿਭਾਗ ਨੇ ਇੱਕ ਸਟਿੰਗ ਆਪ੍ਰੇਸ਼ਨ ਬਾਅਦ 600 ਭਾਰਤੀ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇਸ ਮਾਮਲੇ ਸਬੰਧੀ 8 ਰਿਕਰੂਟਰਾਂ ਨੂੰ ਵੀ ਫੜਿਆ ਗਿਆ ਹੈ।
ਇਸ ਦੇ ਇਲਾਵਾ 600 ਹੋਰ ਵਿਦਿਆਰਥੀਆਂ ਖਿਲਾਫ ਵਾਰੰਟ ਜਾਰੀ ਕੀਤੇ ਗਏ ਹਨ। ਇਨ੍ਹਾਂ ਸਾਰਿਆਂ ਨੇ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਰਿਪੋਰਟਾਂ ਮੁਤਾਬਕ ਜ਼ਰੂਰੀ ਦਰਤਾਵੇਜ਼ਾਂ ਦੇ ਬਗੈਰ ਅਮਰੀਕਾ ਵਿੱਚ ਰਹਿ ਰਹੇ ਲੋਕਾਂ ਨੂੰ ਫੜਨ ਲਈ ਗ੍ਰਹਿ ਵਿਭਾਗ ਨੇ ਇੱਕ ਫਰਜ਼ੀ ਯੂਨੀਵਰਸਿਟੀ ਬਣਾਈ ਸੀ।
ਇਸ ਦੇ ਜ਼ਰੀਏ ਪਹਿਲਾਂ ਵਿਦਿਆਰਥੀਆਂ ਦੀ ਪਛਾਣ ਕੀਤੀ ਗਈ ਤੇ ਫਿਰ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਹੁਣ ਅਮਰੀਕਾ ਜਲਦ ਹੀ ਇਨ੍ਹਾਂ ਨੂੰ ਭਾਰਤ ਡਿਪੋਰਟ ਕਰ ਸਕਦਾ ਹੈ।
ਅਮਰੀਕੀ ਕਸਟਮ ਏਜੰਟਸ ਨੇ ਇਮੀਗ੍ਰੇਸ਼ਨ ਫਰਾਡ ਨੂੰ ਫੜਨ ਵਾਲੇ ਆਪ੍ਰੇਸ਼ਨ ਨੂੰ ‘ਪੇਪਰ ਚੇਜ਼’ ਦਾ ਨਾਂ ਦਿੱਤਾ ਹੈ। ਯੂਨੀਵਰਸਿਟੀ ਵਿੱਚ 2017 ਦੇ ਬਾਅਦ ਗ੍ਰਹਿ ਵਿਭਾਗ ਨੇ ਅੰਡਰਕਵਰ ਅਧਿਕਾਰੀ ਰੱਖੇ
ਸੀ ਜੋ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਲੱਗੇ ਹੋਏ ਸੀ। ਵਿਦਿਆਰਥੀਆਂ ਤੋਂ ਇਲਾਵਾ ਭਾਰਤੀ ਮੂਲ ਦੇ 8 ਐਜੂਕੇਸ਼ਨ ਕੰਸਲਟਿੰਗ ਏਜੰਟਾਂ ਨੂੰ ਵੀ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਹੈ।
ਤਾਜਾ ਜਾਣਕਾਰੀ