ਆਈ ਤਾਜ਼ਾ ਵੱਡੀ ਖਬਰ
ਹੁਣ ਕਰੋਨਾ ਦੇ ਵਾਧੇ ਨੂੰ ਲੈ ਕੇ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਫਿਰ ਤੋਂ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਤਾਲਾਬੰਦੀ ਵੀ ਕੀਤੀ ਜਾ ਰਹੀ ਹੈ । ਜਿਸ ਸਦਕਾ ਕਰੋਨਾ ਦੇ ਇਸ ਨਵੇਂ ਰੂਪ ਨੂੰ ਰੋਕਿਆ ਜਾ ਸਕੇ। ਸਾਰੇ ਦੇਸ਼ਾ ਵੱਲੋ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਥੇ ਸਰਹੱਦਾਂ ਉਪਰ ਸੁਰੱਖਿਆ ਵਧਾ ਦਿੱਤਾ ਗਿਆ ਸੀ ਉਥੇ ਹੀ ਕੁਝ ਖਾਸ ਸਮਝੌਤੇ ਦੇ ਤਹਿਤ ਕੁਝ ਖਾਸ ਉਡਾਨਾਂ ਸ਼ੁਰੂ ਕੀਤੀਆਂ ਗਈਆਂ ਸਨ। ਇਸ ਕਰੋਨਾ ਕਾਰਨ ਜਿੱਥੇ ਬਹੁਤ ਸਾਰੇ ਦੇਸ਼ਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ ਹੈ ਉਥੇ ਹੀ ਸਾਰੇ ਦੇਸ਼ਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਹੁਣ ਆਸਟ੍ਰੇਲੀਆ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਜਿੱਥੇ ਜਨਤਾ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਆਸਟਰੇਲੀਆ ਸਰਕਾਰ ਵੱਲੋਂ ਜਿਥੇ ਕੌਮਾਂਤਰੀ ਉਡਾਣਾਂ ਦੇ ਯਾਤਰੀਆ ਦੇ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ ਉੱਥੇ ਹੀ ਇਸ ਕਰੋਨਾ ਦੇ ਕਾਰਨ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਖਤਮ ਕਰਦੇ ਹੋਏ ਉਨ੍ਹਾਂ ਵੱਲੋਂ ਲਾਗੂ ਕੀਤੀ ਗਈ ਨੈਗਟਿਵ ਪੀ ਸੀ ਐਸ ਟੈਸਟ ਦੀ ਰਿਪੋਰਟ ਪੇਸ਼ ਕਰਨ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਯਾਤਰੀਆਂ ਨੂੰ ਹੁਣ ਅਸਟ੍ਰੇਲੀਆ ਪਹੁੰਚਣ ਲਈ ਉਡਾਣ ਤੋਂ 24 ਘੰਟੇ ਪਹਿਲਾਂ ਦੀ ਕਰੋਨਾ ਰਿਪੋਰਟ ਦਿਖਾਉਣੇ ਲਾਜ਼ਮੀ ਕਰ ਦਿੱਤੀ ਗਈ ਹੈ।
ਜਿਸ ਤੋਂ ਰੈਪਿਡ ਐਂਟੀਜੇਨ ਟੈਸਟ ਦੀ ਰਿਪੋਰਟ ਦਾ ਪਤਾ ਲੱਗ ਜਾਵੇਗਾ ਕਿ ਆਉਣ ਵਾਲੇ ਵਿਅਕਤੀ ਨੂੰ ਕਰੋਨਾ ਹੈ ਜਾ ਨਹੀ। ਉਥੇ ਹੀ ਬਦਲੇ ਗਏ ਇਨ੍ਹਾਂ ਮਾਪਦੰਡਾਂ ਨੂੰ ਲੈ ਕੇ ਘਰੇਲੂ ਅਤੇ ਅੰਤਰਰਾਸ਼ਟਰੀ ਮਾਹਿਰਾਂ ਨੇ ਆਖਿਆ ਹੈ ਕਿ ਮਹਾਮਾਰੀ ਵਿਗਿਆਨ ਨੂੰ ਧਿਆਨ ਵਿਚ ਰੱਖਦੇ ਹੋਏ ਟੈਸਟਾਂ ਦੀ ਰੈਗੂਲਰ ਤੌਰ ਤੇ ਸਮੀਖਿਆ ਕੀਤੀ ਜਾਂਦੀ ਰਹੇਗੀ।
ਉਥੇ ਹੀ ਅਸਟ੍ਰੇਲੀਆ ਵਿੱਚ ਕਰੋਨਾ ਦੀ ਚਪੇਟ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਆਸਟ੍ਰੇਲੀਆ ਪਹੁੰਚਣ ਤੇ 14 ਦਿਨਾਂ ਦੀ ਬਜਾਏ ਸੱਤ ਦਿਨ ਹੀ ਘਰ ਵਿੱਚ ਇਕਾਂਤਵਾਸ ਕੀਤਾ ਜਾਵੇਗਾ। ਆਸਟਰੇਲੀਆ ਸਰਕਾਰ ਵੱਲੋਂ ਲਾਗੂ ਕੀਤੇ ਗਏ ਇਨ੍ਹਾਂ ਨਵੇਂ ਨਿਯਮਾਂ ਨੂੰ ਐਤਵਾਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਉਥੇ ਹੀ ਸਿਹਤ ਮਾਹਰਾਂ ਨੇ ਦੱਸਿਆ ਹੈ ਕਿ ਸਥਿਤੀ ਦੇ ਅਨੁਸਾਰ ਇਸ ਵਿੱਚ ਬਦਲਾਅ ਵੀ ਕੀਤਾ ਜਾ ਸਕਦਾ ਹੈ।
ਤਾਜਾ ਜਾਣਕਾਰੀ