BREAKING NEWS
Search

ਆਸਟ੍ਰੇਲੀਆ ਚ ਪੰਜਾਬੀ ਨੂੰ ਇਸ ਇੱਕ ਗਲਤੀ ਕਾਰਨ 22 ਸਾਲ ਦੀ ਹੋ ਗਈ ਕੈਦ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅੱਜ ਦੇ ਦੌਰ ਦੌਰਾਨ ਭਾਰਤ ਦੇ ਬਹੁਤ ਸਾਰੇ ਲੋਕ ਰੋਜ਼ੀ-ਰੋਟੀ ਦੀ ਖਾਤਰ ਵਿਦੇਸ਼ ਜਾਂਦੇ ਹਨ। ਵਿਦੇਸ਼ ਜਾਣ ਲਈ ਲੋਕ ਵੱਖ-ਵੱਖ ਤਰ੍ਹਾਂ ਦੇ ਰਸਤੇ ਅਪਣਾਉਦੇ ਹਨ ਜਿੱਥੇ ਜਾ ਕੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਬਹੁਤ ਸਾਰੇ ਲੋਕ ਆਪਣੇ ਘਰ ਦੀਆਂ ਤੰਗੀਆਂ ਦੇ ਮੱਦੇਨਜ਼ਰ ਹੀ ਵਿਦੇਸ਼ ਦਾ ਰੁੱਖ ਕਰਦੇ ਹਨ ਅਤੇ ਕੁਝ ਲੋਕ ਉਥੋਂ ਦੇ ਰਹਿਣ ਸਹਿਣ ਅਤੇ ਉਨ੍ਹਾਂ ਦੇਸ਼ਾਂ ਦੀ ਖੂਬਸੂਰਤੀ ਦੇ ਕਾਇਲ ਹੋ ਜਾਂਦੇ ਹਨ ਜਿਸ ਕਾਰਨ ਉਹ ਆਪ ਮੁਹਾਰੇ ਹੀ ਵਿਦੇਸ਼ਾਂ ਵੱਲ ਖਿੱਚੇ ਚਲੇ ਜਾਂਦੇ ਹਨ। ਅੱਜ ਦੇ ਸਮੇਂ ਵਿੱਚ

ਭਾਰਤ ਵਿੱਚ ਬਹੁਤ ਸਾਰੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵਲ ਵੱਧ ਰਿਹਾ ਹੈ। ਜਿੱਥੇ ਜਾ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਕੰਮ ਮਿਲ ਸਕਦਾ ਹੈ। ਆਸਟ੍ਰੇਲੀਆ ਵਿੱਚ ਪੰਜਾਬੀ ਨੂੰ ਇਸ ਇਕ ਗ਼ਲਤੀ ਕਾਰਨ 22 ਸਾਲ ਦੀ ਕੈਦ ਹੋਈ ਹੈ। ਵਿਦੇਸ਼ਾਂ ਵਿੱਚ ਕੰਮ ਕਰਨ ਲਈ ਗਏ ਭਾਰਤੀਆਂ ਨਾਲ ਕਦੇ ਕਦੇ ਵਾਪਰੀ ਹੋਈ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ ਜਿਸ ਨਾਲ ਸਭ ਲੋਕ ਦੁਖੀ ਹੋ ਜਾਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੋਣ ਆਸਟ੍ਰੇਲੀਆ ਦੀ ਮੈਲਬੋਰਨ ਵਿੱਚ

ਟਰੱਕ ਡਰਾਈਵਰ ਨੂੰ 22 ਸਾਲਾਂ ਲਈ ਕੈਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿੱਥੇ ਇਕ ਭਾਰਤੀ 48 ਸਾਲਾ ਟਰੱਕ ਡਰਾਈਵਰ ਮਹਿੰਦਰ ਸਿੰਘ ਨੂੰ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਕਿਊ ਇਲਾਕੇ ਨੇੜੇ ਫ੍ਰੀਵੇ ਉੱਤੇ ਇੱਕ ਹਾਦਸੇ ਪਿੱਛੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹੋਏ ਇਸ ਹਾਦਸੇ ਵਿੱਚ ਕਾਂਸਟੇਬਲ ਲੀਨੇਟ ਟੇਲਰ, ਕਾਂਸਟੇਬਲ ਕੇਵਿਨ ਕਿੰਗ, ਕਾਂਸਟੇਬਲ ਹੰਫ੍ਰਿਸ, ਅਤੇ ਜੋਸ਼ ਪ੍ਰੈਸਨੇ ਇਨ੍ਹਾਂ ਸਭ ਦੇ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ। ਗ੍ਰਿਫਤਾਰ ਕੀਤੇ ਗਏ 48 ਸਾਲਾ ਮਹਿੰਦਰ ਸਿੰਘ ਵੱਲੋਂ ਆਪਣੀ ਸਫ਼ਾਈ

ਵਿਚ ਕਈ ਦਲੀਲਾਂ ਦਿੱਤੀਆਂ ਗਈਆਂ ਸਨ। ਪਰ ਜੱਜ ਵੱਲੋਂ ਇਹ ਪੂਰੀ ਤਰ੍ਹਾਂ ਨਕਾਰ ਦਿੱਤੀਆਂ ਗਈਆਂ। ਮਹਿੰਦਰ ਸਿੰਘ ਨੂੰ ਚਿੱਟੇ ਦਾ ਆਦਿ ਵੀ ਦੱਸਿਆ ਜਾ ਰਿਹਾ ਹੈ। ਉਥੇ ਹੀ ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ ਅਦਾਲਤੀ ਕਾਰਵਾਈ ਪਿੱਛੋਂ ਇੱਕ ਸਾਂਝਾ ਬਿਆਨ ਦਿੰਦਿਆਂ ਹੋਇਆਂ ਇਸ ਨੂੰ ਕਦੇ ਵੀ ਨਾ ਭੁੱਲਣ ਵਾਲੀ ਘਟਨਾ ਵਜੋਂ ਯਾਦ ਕੀਤਾ ਹੈ। ਮਹਿੰਦਰ ਸਿੰਘ ਨੂੰ ਵਿਕਟੋਰੀਅਨ ਸੁਪਰੀਮ ਕੋਰਟ ਜਸਟਿਸ ਪਾਲ ਕੋਗਲਨ ਵੱਲੋਂ 14 ਅਪ੍ਰੈਲ ਬੁੱਧਵਾਰ ਨੂੰ ਦੋਸ਼ੀ ਖਿਲਾਫ ਫੈਸਲਾ ਸੁਣਾਉਂਦਿਆਂ ਹੋਇਆ ਕਿਹਾ ਗਿਆ ਹੈ ਕਿ ਦੋਸ਼ੀ ਨੂੰ ਪੈਰੋਲ ਉੱਤੇ ਰਿਹਾ ਹੋਣ ਲਈ ਘੱਟੋ-ਘੱਟ 18 ਸਾਲ ਅਤੇ ਛੇ ਮਹੀਨੇ ਦੀ ਕੈਦ ਕੱਟਣੀ ਪਵੇਗੀ। ਉੱਥੇ ਹੀ ਮਹਿੰਦਰ ਸਿੰਘ ਨੂੰ ਆਪਣੀ ਜ਼ਿੰਦਗੀ ਦੇ 22 ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਕੱਟਣੇ ਪੈਣਗੇ।error: Content is protected !!