ਇਹ ਮਸ਼ਹੂਰ ਪੰਜਾਬੀ ਗਾਇਕ ਆਪਣੇ ਪਿੰਡ ‘ਚ ਬਣਾ ਰਹੇ ਸੁਫਨਿਆਂ ਦਾ ਮਹਿਲ
ਗਗਨ ਕੋਕਰੀ ਆਪਣੇ ਪਿੰਡ ਕੋਕਰੀ ਕਲਾਂ ‘ਚ ਆਪਣੇ ਸੁਫਨਿਆਂ ਦਾ ਮਹਿਲ ਤਿਆਰ ਕਰ ਰਹੇ ਹਨ, ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ, ”ਅੱਜ ਕਿੱਲਿਆਂ ਦੇ ਵਿਚ ਕੋਠੀ ਜੱਟ ਦੀ, ਕਦੇ ਆਈਆਂ ਸੀ ਤਰੇੜਾਂ ਵੀ ਮਕਾਨ ‘ਤੇ। ਮੇਕਿੰਗ ਸੁਫਨਿਆਂ ਦਾ ਸੰਧੂ ਵਿਲਾ ਪਿੰਡ ਕੋਕਰੀ ਬੇਬੇ ਬਾਪੂ ਤੇ ਉਨ੍ਹਾਂ ਦੀ ਮਿਹਨਤ। ਆਪਣੀ ਜ਼ਿੰਦਗੀ ‘ਚ ਬੰਦਾ ਪਿੰਡ ‘ਚ ਇਕ ਵਾਰੀ ਹੀ ਘਰ ਬਣਾਉਂਦਾ।
ਉਂਝ ਦੁਨੀਆ ‘ਚ ਜਿੰਨੇ ਮਰਜ਼ੀ ਘਰ ਲੈ ਲਓ ਹੋਰ ਦੇਸ਼ਾਂ ‘ਚ ਪਰ ਪਿੰਡ ਆਲੇ ਘਰ ਦਾ ਚਾਅ ਸਭ ਤੋਂ ਜ਼ਿਆਦਾ ਹੁੰਦਾ ਹੈ ਤੇ ਮੈਨੂੰ ਵੀ ਬਹੁਤ ਆ। ਮੈਂ ਇੰਤਜ਼ਾਰ ਨਹੀਂ ਕਰ ਸਕਦਾ ਇਸ ਦੀ ਫਾਈਨਲ ਲੁੱਕ ਲਈ। ਆਪਣੇ-ਆਪ ‘ਤੇ ਵਿਸ਼ਵਾਸ਼ ਰੱਖੋ ਅਤੇ ਕੜੀ ਮਿਹਨਤ ਕਰੋ। ਰੱਬ ਤੁਹਾਨੂੰ ਪੈਂਨਸਿਲ ਦਿੰਦਾ ਹੈ, ਕਿਸਮਤ ਲਿਖਣ ਲਈ ਅਤੇ ਲਿਖਣੀ ਤੁਸੀਂ ਆਪ ਹੀ ਹੈ। ਕਈ ਵਾਰ ਮਿਟਾ ਕੇ ਵੀ ਲਿਖਣੀ ਪੈ ਸਕਦੀ ਆ।”
ਦੱਸ ਦਈਏ ਕਿ ਗਾਇਕੀ ਅਤੇ ਅਦਾਕਾਰੀ ਦੇ ਖੇਤਰ ‘ਚ ਆਉਣ ਲਈ ਗਗਨ ਕੋਕਰੀ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਗਗਨ ਕੋਕਰੀ ਮੈਲਬੋਰਨ ‘ਚ ਟੈਕਸੀ ਚਲਾਉਂਦੇ ਸਨ ਪਰ ਆਪਣੀ ਮਿਹਨਤ ਕਰਕੇ ਹੁਣ ਇਕ ਸਫਲ ਗਾਇਕ, ਅਦਾਕਾਰ ਤੇ ਬਿੱਜ਼ਨਸਮੈਨ ਹਨ।
ਗਗਨ ਕੋਕਰੀ ਨੂੰ ਸਕੂਲ ਤੇ ਕਾਲਜ ਸਮੇਂ ਤੋਂ ਹੀ ਗਾਉਣ ਵਜਾਉਣ ਦਾ ਸ਼ੌਂਕ ਸੀ ਪਰ ਇਸ ਦੇ ਨਾਲ ਹੀ ਉਨ੍ਹਾਂ ਦੇ ਸਿਰ ‘ਤੇ ਵਿਦੇਸ਼ ਜਾ ਕੇ ਆਪਣਾ ਭਵਿੱਖ ਬਣਾਉਣ ਦਾ ਭੂਤ ਵੀ ਸਵਾਰ ਸੀ। ਆਸਟਰੇਲੀਆ ਪਹੁੰਚਿਆ ਤਾਂ ਇੱਥੇ ਉਸ ਨੇ ਪੜ੍ਹਾਈ ਦੇ ਨਾਲ-ਨਾਲ ਟੈਕਸੀ ਚਲਾਈ। ਗਾਇਕੀ ਦੇ ਖੇਤਰ ‘ਚ ਕਰੀਅਰ ਬਣਾਉਣ ਤੋਂ ਪਹਿਲਾਂ ਗਗਨ ਕੋਕਰੀ ਨੇ ਹਰ ਉਹ ਦਾਅ ਪੇਚ ਸਿੱਖੇ, ਜਿਹੜੇ ਕਿਸੇ ਗਾਇਕ ਨੂੰ ਸਫਲ ਗਾਇਕ ਬਣਾਉਂਦੇ ਹਨ। ਗਗਨ ਕੋਕਰੀ ਨੇ ਸੰਗੀਤ ਪ੍ਰਮੋਟਰ ਦੇ ਤੌਰ ‘ਤੇ ਆਸਟਰੇਲੀਆ ‘ਚ ਕੰਮ ਕੀਤਾ ਹੈ।
Home ਤਾਜਾ ਜਾਣਕਾਰੀ ਆਪਣੇ ਪਿੰਡ ‘ਚ ਬਣਾ ਰਹੇ ਸੁਫਨਿਆਂ ਦਾ ਮਹਿਲ ਇਹ ਮਸ਼ਹੂਰ ਪੰਜਾਬੀ ਗਾਇਕ, ਕਦੇ ਆਈਆਂ ਸਨ ਮਕਾਨ ‘ਚ ਵੀ ਤਰੇੜਾਂ
ਤਾਜਾ ਜਾਣਕਾਰੀ